
ਨਵੀਂ ਦਿੱਲੀ, 2 ਸਤੰਬਰ (ਏਜੰਸੀ)- ਸਰਕਾਰ ਨੇ ਪਬਜੀ ਗੇਮ ਸਮੇਤ 118 ਹੋਰ ਮੋਬਾਈਲ ਐਪਲੀਕੇਸ਼ਨਾਂ ‘ਤੇ ਪਾਬੰਦੀ ਲਗਾ ਦਿੱਤੀ ਹੈ | ਸਰਕਾਰ ਨੇ ਇਨ੍ਹਾਂ ਮੋਬਾਈਲ ਐਪਲੀਕੇਸ਼ਨਾਂ ਨੂੰ ਦੇਸ਼ ਦੀ ਪ੍ਰਭੁਸੱਤਾ, ਅਖੰਡਤਾ ਤੇ ਸੁਰੱਖਿਆ ਲਈ ਖਤਰਾ ਮੰਨਦਿਆਂ ਉਕਤ ਐਲਾਨ ਕੀਤਾ ਹੈ | ਅਧਿਕਾਰਕ ਬਿਆਨ ਅਨੁਸਾਰ ਪਬਜੀ ਮੋਬਾਈਲ ਤੇ ਪਬਜੀ ਮੋਬਾਈਲ ਲਾਈਟ ਤੋਂ ਇਲਾਵਾ ਸਰਕਾਰ ਵਲੋਂ ਜਿਹੜੀਆਂ ਹੋਰ ਐਪਲੀਕੇਸ਼ਨਾਂ ‘ਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ ‘ਚ ਬਾਇਡੂ, ਬਾਇਡੂ ਐਕਸਪ੍ਰੈੱਸ ਐਡੀਸ਼ਨ, ਟੈਂਸੈਂਟ ਵਾਚਲਿਸਟ, ਫੇਸਯੂ, ਵੀਚੈਟ ਰੀਡਿੰਗ ਐਾਡ ਟੈਂਸੈਂਚ ਵੇਂਯੂੰ ਸ਼ਾਮਿਲ ਹਨ | ਸੂਤਰਾਂ ਅਨੁਸਾਰ ਜਿਹੜੀਆਂ ਐਪਲੀਕੇਸ਼ਨਾਂ ‘ਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਸਾਰੀਆਂ ਦੇ ਚੀਨੀ ਲਿੰਕ ਹਨ |
ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੇ ਟਿਕ-ਟਾਕ ਤੇ ਯੂ.ਸੀ. ਬ੍ਰਾਊਜ਼ਰ ਸਮੇਤ ਬਹੁਤ ਸਾਰੀਆਂ ਚੀਨੀ ਮੋਬਾਈਲ ਐਪਲੀਕੇਸ਼ਨਾਂ ‘ਤੇ ਪਾਬੰਦੀ ਲਗਾਈ ਸੀ | ਬਿਆਨ ‘ਚ ਕਿਹਾ ਗਿਆ ਹੈ ਕਿ ਸਰਕਾਰ ਨੇ 118 ਮੋਬਾਈਲ ਐਪਲੀਕੇਸ਼ਨਾਂ ਨੂੰ ਦੇਸ਼ ਦੀ ਪ੍ਰਭੁਸੱਤਾ, ਅਖੰਡਤਾ ਤੇ ਸੁਰੱਖਿਆ ਲਈ ਖਤਰਾ ਮੰਨਦਿਆਂ ਇਨ੍ਹਾਂ ‘ਤੇ ਪਾਬੰਦੀ ਲਗਾ ਦਿੱਤੀ ਹੈ | ਇਸ ਸਬੰਧੀ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਦੱਸਿਆ ਕਿ ਉਨ੍ਹਾਂ ਨੂੰ ਵੱਖ-ਵੱਖ ਸੂਤਰਾਂ ਤੋਂ ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ‘ਚ ਭਾਰਤ ਤੋਂ ਬਾਹਰ ਸਰਵਰਾਂ ‘ਚ ਉਪਭੋਗਤਾਵਾਂ ਦੀ ਜਾਣਕਾਰੀ ਨੂੰ ਚੋਰੀ ਕਰਨ ਤੇ ਸੁਰੱਖਿਅਤ ਰੂਪ ਨਾਲ ਪ੍ਰਸਾਰਿਤ ਕਰਨ ਲਈ ਐਾਡਰਾਇਡ ਤੇ ਆਈ.ਓ.ਐਸ. ਪਲੇਟਫਾਰਮ ‘ਤੇ ਇਨ੍ਹਾਂ ‘ਚੋਂ ਕੁਝ ਮੋਬਾਈਲ ਐਪਲੀਕੇਸ਼ਨਾਂ ਦੀ ਗਲਤ ਵਰਤੋਂ ਹੋ ਰਹੀ ਸੀ, ਸ਼ਾਮਿਲ ਹਨ |