ਅਕਸ਼ੈ ਕੁਮਾਰ ਨਾਲ ਵਾਇਰਲ ਹੋ ਰਹੀ ਫੋਟੋ ਨੂੰ ਲੈਕੇ ਐਮੀ ਵਿਰਕ ਨੇ ਦਿੱਤੀ ਸਫਾਈ,ਆਖੀਆਂ ਇਹ ਗੱਲਾਂ

ਪੰਜਾਬੀ ਗਾਇਕ ਐਮੀ ਵਿਰਕ ਇਨ੍ਹੀਂ ਦਿਨੀਂ ਕਾਫੀ ਚਰਚਾ ਵਿਚ ਬਣੇ ਹੋਏ ਹਨ। ਦਰਅਸਲ ਐਮੀ ਵਿਰਕ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਤਸਵੀਰ ਕਾਰਨ ਉਨ੍ਹਾਂ ਨੂੰ ਕੁਝ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਐਮੀ ਵਿਰਕ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ’ ਚ ਉਹ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨਾਲ ਨਜ਼ਰ ਆ ਰਹੇ ਹਨ।

ਅਕਸ਼ੇ ਕੁਮਾਰ ਤੇ ਐਮੀ ਵਿਰਕ ਦੀ ਇਹ ਤਸਵੀਰ ਦਸੰਬਰ ਮਹੀਨੇ ’ਚ ਫਿਲਹਾਲ 2 ਗੀਤ ਦੇ ਸ਼ੂਟਿੰਗ ਸਮੇਂ ਦੀ ਹੈ। ਐਮੀ ਵਿਰਕ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਇਸ ਲਈ ਹੋਣਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਅਕਸ਼ੇ ਕੁਮਾਰ ਵਲੋਂ ਕਿਸਾਨਾਂ ਦੇ ਹੱਕ ’ਚ ਕੋਈ ਵੀ ਗੱਲ ਨਹੀਂ ਕੀਤੀ ਗਈ ਤੇ ਐਮੀ ਵਿਰਕ ਨੂੰ ਅਕਸ਼ੇ ਕੁਮਾਰ ਨਾਲ ਕੰਮ ਕਰਨ ਤੋਂ ਨਿੰਦਿਆ ਜਾ ਰਿਹਾ ਹੈ। ਇਸ ’ਤੇ ਹਾਲ ਹੀ ’ਚ ਐਮੀ ਵਿਰਕ ਨੇ ਇੰਸਟਾਗ੍ਰਾਮ ਲਾਈਵ ਵੀਡੀਓ ਰਾਹੀਂ ਸਫਾਈ ਦਿੱਤੀ ਹੈ।

ਐਮੀ ਵਿਰਕ ਨੇ ਕਿਹਾ ਕਿ ਜੋ ਤਸਵੀਰ ਵਾਇਰਲ ਹੋ ਰਹੀ ਹੈ, ਉਹ 2-3 ਮਹੀਨੇ ਪਹਿਲਾਂ ਦੀ ਹੈ। ਢੇਡ ਸਾਲ ਪਹਿਲਾਂ ਉਨ੍ਹਾਂ ਨੇ ਅਕਸ਼ੇ ਨਾਲ ‘ਫਿਲਹਾਲ’ ਗੀਤ ਸ਼ੂਟ ਕੀਤਾ ਸੀ ਤੇ ਹੁਣ ਫਿਲਹਾਲ 2 ਦੀ ਸ਼ੂਟਿੰਗ ਹੋਈ ਸੀ। ਐਮੀ ਨੇ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਉਹ ਪੈਸਿਆਂ ਖਾਤਿਰ ਵਿਕ ਗਿਆ, ਜਦਕਿ ਜਿਸ ਕੰਪਨੀ ਲਈ ਇਹ ਗੀਤ ਬਣਾਇਆ ਗਿਆ ਹੈ, ਉਹ ਜਾਨੀ ਤੇ ਬੀ ਪਰਾਕ ਦੀ ਹੈ।