
ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਅੱਜ ਬਹਾਦਰਗੜ੍ਹ ਦੇ ਵਿੱਚ ਮਹਾਪੰਚਾਇਤ ਹੋਈ ਜਿਸ ਵਿੱਚ ਕਿਸਾਨ ਆਗੂਆਂ ਵੱਲੋ ਸ਼ਾਮਿਲ ਹੋਇਆਂ ਗਿਆ ਜਿਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂ ਹਰਮੀਤ ਸਿੰਘ ਕਾਦੀਆ ਨੇ ਆਖਿਆਂ ਕਿ ਕਿਸਾਨਾ ਨਾਲ ਗੱਲਬਾਤ ਬੰਦ ਕਰਕੇ ਸਰਕਾਰ ਦਾ ਹੰਕਾਰ ਵਾਲਾ ਰਵੱਈਆ ਲੋਕਾ ਸਾਹਮਣੇ ਆ ਚੁੱਕਿਆਂ ਹੈ ਉਹਨਾਂ ਆਖਿਆਂ ਕਿ ਹੁਣ ਵਿਰੋਧੀ ਪਾਰਟੀਆਂ ਵੀ ਸਰਕਾਰ ਤੇ ਦਬਾਅ ਪਾ ਰਹੀਆ ਹਨ
ਪਰ ਇਹ ਮਹਾਪੰਚਾਇਤਾ ਸਰਕਾਰ ਤੇ ਜ਼ਿਆਦਾ ਦਬਾਅ ਪਾਉਣਗੀਆਂ ਕਿਉਂਕਿ ਲੋਕਤੰਤਰ ਵਿੱਚ ਵੋਟਰ ਸਭ ਤੋ ਵੱਡਾ ਹੁੰਦਾ ਹੈ ਉਹਨਾਂ ਆਖਿਆਂ ਕਿ ਪ੍ਰਧਾਨ ਮੰਤਰੀ ਮੋਦੀ ਵੱਲੋ ਕਿਸਾਨਾ ਲਈ ਜਿਹੋ ਜਿਹੀ ਭਾਸ਼ਾ ਵਰਤੀ ਗਈ ਹੈ ਉਸ ਦਾ ਡਟਵਾ ਜਵਾਬ ਆਉਣ ਵਾਲੇ ਸਮੇ ਦੇ ਵਿੱਚ ਦਿੱਤਾ ਜਾਵੇਗਾ ਉਹਨਾਂ ਆਖਿਆਂ ਕਿ ਕਿਸਾਨਾ ਨੂੰ ਦਿੱਲੀ ਚ ਆ ਕੇ ਬੈਠਿਆ 80 ਦਿਨ ਦਾ ਸਮਾ ਹੋ ਚੱਲਿਆਂ ਹੈ ਅਤੇ ਹੁਣ ਬੱਚਾ ਬੱਚਾ ਕਿਸਾਨਾ ਦੀ ਗੱਲ ਕਰ ਰਿਹਾ ਹੈ ਅਤੇ ਜਿਸ ਤਰਾ ਵਿਰੋਧੀ ਪਾਰਟੀਆਂ ਵੱਲੋ ਬਜਟ ਸ਼ੈਸ਼ਨ ਹੋਣ ਦੇ ਬਾਵਜੂਦ ਬਜਟ ਦੀ ਗੱਲ ਨਾ ਕਰਦਿਆਂ ਕਿਸਾਨਾ ਦੀ ਗੱਲ ਕੀਤੀ ਅਤੇ ਸਰਕਾਰ ਨੂੰ ਘੇਰਿਆਂ ਉਸ ਨਾਲ ਸਰਕਾਰ ਤੇ ਦਬਾਅ ਬਣਿਆਂ ਹੈ
ਉਹਨਾਂ ਕਿਹਾ ਕਿ ਹੁਣ ਇਕਜੁੱਟ ਹੋ ਕੇ ਸਰਕਾਰ ਨਾਲ ਲੜਨ ਦੀ ਜਰੂਰਤ ਹੈ ਇਸ ਲਈ ਜੋ ਵੀ ਗਿਲੇ ਸ਼ਿਕਵੇ ਹਨ ਉਹਨਾਂ ਨੂੰ ਭੁਲਾ ਕੇ ਅੱਗੇ ਵਧਿਆ ਜਾਵੇਗਾ ਉਹਨਾ ਕਿਹਾ ਕਿ ਦਿੱਲੀ ਵਿੱਚ ਜਿਨ੍ਹਾਂ ਜਿਨ੍ਹਾਂ ਤੇ ਵੀ ਪਰਚੇ ਦਰਜ ਹੋਏ ਹਨ ਉਹਨਾਂ ਦੇ ਕੇਸਾ ਦੀ ਪੈਰਵਾਈ ਸੰਯੁਕਤ ਕਿਸਾਨ ਮੋਰਚੇ ਦੁਆਰਾਂ ਗਠਿਤ ਲੀਗਲ ਸੈੱਲ ਵੱਲੋ ਕੀਤੀ ਜਾਵੇਗੀ ਉਹਨਾਂ ਆਖਿਆਂ ਕਿ ਸਰਕਾਰ ਨਾਲ ਇਹ ਲੜਾਈ ਇਕੱਠੇ ਹੋ ਕੇ ਜਿੱਤੀ ਜਾ ਸਕਦੀ ਹੈ ਇਸ ਲਈ ਸਾਰਿਆ ਨੂੰ ਇਕੱਠੇ ਹੋਣ ਦੀ ਲੋੜ ਹੈ ਬੇਸ਼ੱਕ ਉਹ ਲੱਖਾ ਸਿਧਾਣਾ ਜਾਂ ਦੀਪ ਸਿੱਧੂ ਹੀ ਹੋਵਣ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ