ਮਹਿੰਗਾਈ ਨੇ ਟੱਪੀਆਂ ਹੱ ਦਾਂ ਭੁੱ ਖ ਮ ਰੀ ਵੱਧਣ ਦੇ ਆਸਾਰ

ਪੈਟਰੋਲ, ਡੀਜ਼ਲ ਅਤੇ ਗੈਸ ਦੀਆ ਕੀਮਤਾਂ ਵਿੱਚ ਵਾਧਾ ਆਏ ਦਿਨ ਹੋ ਰਿਹਾ ਹੈ ਜਿਸ ਨਾਲ ਲੋਕ ਬਹੁਤ ਪਰੇਸ਼ਾਨ ਹੋ ਰਹੇ ਹਨ ਮਹਿੰਗਾਈ ਵਧ ਰਹੀ ਹੈ ਜਿਸ ਨਾਲ ਲੋਕਾਂ ਦੇ ਲੱਕ ਟੁੱਟਣ ਵਾਲੀ ਗੱਲ ਹੋ ਰਹੀ ਹੈ ਅਤੇ ਹੁਣ ਇਸਦੇ ਖਿਲਾਫ ਲੋਕ ਆਵਾਜ਼ ਬੁਲੰਦ ਕਰ ਰਹੇ ਹਨ ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜੋ ਲੁਧਿਆਣਾ ਦੀਆ ਹਨ ਜਿੱਥੇ ਜਗਰਾਉਂ ਪੁੱਲ ਦੇਸ਼ ਭਗਤ ਯਾਦਗਾਰੀ ਸੁਸਾਇਟੀ ਵੱਲੋਂ ਭਾਜਪਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ

ਇਹ ਪ੍ਰਦਰਸ਼ਨ ਕਾਂਗਰਸ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਗੱਲਬਾਤ ਕਰਦਿਆਂ ਇੱਕ ਵਰਕਰ ਨੇ ਦੱਸਿਆ ਕਿ ਇਹ ਪੈਟਰੋਲ, ਡੀਜ਼ਲ ਅਤੇ ਗੈਸ ਦੇ ਰੇਟ ਜਦੋਂ ਵੱਧਦੇ ਹਨ ਉਦੋਂ ਹੀ ਮਹਿੰਗਾਈ ਹੁੰਦੀ ਹੈ ਅਤੇ ਇਹ ਲਗਾਤਾਰ ਵੱਧ ਰਹੇ ਹਨ ਇਹ ਭਾਜਪਾ ਸਰਕਾਰ ਸਾਰਿਆਂ ਦੀ ਵਿਰੋਧੀ ਹੈ ਕਿਸਾਨ, ਮਜ਼ਦੂਰ, ਮੁਲਾਜ਼ਮ, ਕਾਰਖਾਨੇ ਵਿੱਚ ਕੰਮ ਕਰਨ ਵਾਲੇ ਅਤੇ ਸਭ ਦੀ ਇਹ ਚੀਜ਼ ਸਭ ਤੇ ਅਸਰ ਕਰਦੀ ਹੈ ਉਸਨੇ ਕਿਹਾ ਕਿ ਇਹ ਜੋ ਤਿੰਨ ਕਾਨੂੰਨ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੇ ਮਗਰ ਲੱਗ ਕੇ ਬਣਾਏ ਹਨ ਬਲਕਿ ਇਹ ਕਾਰਪੋਰੇਟ ਘਰਾਣਿਆਂ ਨੇ ਹੀ ਬਣਾਏ ਹਨ

ਸਰਕਾਰ ਨੇ ਤਾਂ ਸਿਰਫ ਲਾਗੂ ਕੀਤੇ ਹਨ ਉਸਨੇ ਤੋਮਰ ਦੇ ਬਿਆਨ ਬਾਰੇ ਪੁੱਛਣ ਤੇ ਦੱਸਿਆ ਕਿ ਕਾਨੂੰਨ ਕੇਂਦਰ ਸਰਕਾਰ ਹੀ ਬਣਾ ਸਕਦੀ ਹੈ ਰਾਜ ਸਰਕਾਰ ਨਹੀਂ ਅਤੇ ਇਹ ਕੇਂਦਰ ਸਰਕਾਰ ਨੇ ਹੀ ਬਣਾਏ ਹਨ ਅਸੀਂ ਤੁਹਾਡੇ ਲਈ ਹਮੇਸ਼ਾ ਪੰਜਾਬ ਦੇ ਕੋਨੇ ਕੋਨੇ ਦੀ ਖਬਰ ਲੈ ਕੇ ਆਉਂਦੇ ਹਾਂ ਅਤੇ ਸੋਸਲ ਮੀਡਿਆ ਉੱਤੇ ਵਾਇਰਲ ਹੋ ਰਹੀਆਂ ਖਬਰਾਂ ਦਾ ਹਮੇਸ਼ਾ ਸੱਚ ਸਾਹਮਣੇ ਲੈ ਕੇ ਆਉਂਦੇ ਹਾਂ !ਪੰਜਾਬ ਦੇ ਨਾਲ ਨਾਲ ਅਸੀਂ ਭਾਰਤ ਅਤੇ ਵਿਦੇਸ਼ਾਂ ਦੀਆਂ ਅਹਿਮ ਖਬਰਾਂ ਸਬ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ! ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵਾਪਰਨ ਵਾਲਿਆਂ ਅਹਿਮ ਘਟਨਾਵਾਂ ਦੀ ਜਾਣਕਾਰੀ ਵੀ ਤੁਹਾਡੇ ਲਈ ਰੋਜ਼ ਆਪਣੇ ਫੇਸਬੁੱਕ ਪੇਜ਼ ਉੱਤੇ ਲੈ ਕੇ ਆਉਂਦੇ ਹਾਂ !