ਵੱਡੀ ਖਬਰ: ਹਰਿਆਣਾ ਦੇ ਜਾਟ ਨੇਤਾ ਹਵਾ ਸਿੰਘ ਸਾਗਵਾਨ ਵਲੋਂ ਆਪਣੇ ਸਾਥੀਆਂ ਸਮੇਤ ਹਿੰਦੂ ਮੱਤ ਤਿਆਗ ਕੇ ਸਿੱਖ ਧਰਮ ਅਪਨਾਉਣ ਦਾ ਐਲਾਨ

ਹਰਿਆਣਾ ਦੇ ਜਾਟ ਨੇਤਾ ਵਲੋਂ 300 ਸਾਥੀਆਂ ਸਮੇਤ ਹਿੰਦੂ ਧਰਮ ਛੱਡਣ ਦਾ ਐਲਾਨ, ਅਕਾਲ ਤਖ਼ਤ ਸਾਹਿਬ ਤੇ ਹਾਜਰ ਹੋ ਕੇ ਅਪਣਾਉਣ ਕੇ ਸਿੱਖ ਧਰਮ।
ਵੱਡੀ ਖਬਰ: ਹਰਿਆਣਾ ਦੇ ਜਾਟ ਨੇਤਾ ਹਵਾ ਸਿੰਘ ਸਾਗਵਾਨ ਵਲੋਂ ਆਪਣੇ ਸਾਥੀਆਂ ਸਮੇਤ ਹਿੰਦੂ ਮੱਤ ਤਿਆਗ ਕੇ ਸਿੱਖ ਧਰਮ ਅਪਨਾਉਣ ਦਾ ਐਲਾਨ ।


ਟੀਕਰੀ ਬਾਰਡਰ ਤੇ ਕਿਸਾਨ ਮੋਰਚੇ ਦੀ ਹਮਾਇਤ ਕਰਨ ਆਏ ਭਾਰਤੀ ਸੁਰੱਖਿਆ ਫੋਰਸ ਵਿੱਚ ਰਹੇ ਸਾਬਕਾ ਅਧਿਕਾਰੀ ਅਤੇ ਜਾਟ ਆਗੂ ਹਵਾ ਸਿੰਘ ਸਾਗਵਾਨ ਨੇ ਕਿਹਾ ਕਿ, ਉਹਨਾਂ ਕਿਹਾ ਕਿ ਅਸਲ ਵਿੱਚ ਹਿੰਦੂ ਮਤ ਕੋਈ ਧਰਮ ਨਹੀਂ ਹੈ, ਸਮਾਜ ਨੂੰ ਕੁਰੀਤੀਆਂ ਦਾ ਤਿਆਗ ਕਰਕੇ ਸਹੀ ਰਾਹ ਤੇ ਚਲਣ ਲਈ ਸਿੱਖ ਧਰਮ ਅਪਨਾਉਣ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਉਹ ਆਉਣ ਵਾਲੇ ਅਪ੍ਰੈਲ ਮਹੀਨੇ ਵਿੱਚ ਆਪਣੇ 300 ਦੇ ਕਰੀਬ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਮਗਰੋਂ ਅਕਾਲ ਤਖ਼ਤ ਸਾਹਿਬ ਅੱਗੇ ਹਾਜਰ ਹੋ ਕੇ ਸਿੱਖ ਧਰਮ ਵਿੱਚ ਸ਼ਾਮਲ ਹੋਣਗੇ ਅਤੇ ਕੇਸ ਦਾਹੜਾ ਰੱਖ ਕੇ ਅੰਮ੍ਰਿਤਪਾਨ ਕਰਨ ਮਗਰੋਂ ਸਿੰਘ ਸਜਣਗੇ।


ਜਾਟ ਰਾਖਵਾਂਕਰਨ ਅੰਦੋਲਨ ਦੌਰਾਨ ਸੁਰਖੀਆਂ ਵਿਚ ਆਏ ਸੀਆਰਪੀਐਫ ਦੇ ਸਾਬਕਾ ਕਮਾਂਡੈਂਟ ਹਵਾ ਸਿੰਘ ਸਾਂਗਵਾਨ ਨੇ ਇੱਕ ਬਿਆਨ ਦਿੱਤਾ ਹੈ। ਟਿਕਰੀ ਬਾਰਡਰ ‘ਤੇ ਚੱਲ ਰਹੇ ਕਿਸਾਨ ਸੰਘਰਸ਼ ਵਿਚ ਪਹੁੰਚੇ ਸਾਂਗਵਾਨ ਨੇ ਕਿਹਾ ਕਿ ਹਿੰਦੂ ਕੋਈ ਧਰਮ ਨਹੀਂ ਹੈ। ਮੈਂ ਖ਼ੁਦ ਸੈਂਕੜੇ ਲੋਕਾਂ ਨਾਲ ਸਿੱਖ ਧਰਮ ਨੂੰ ਅਪਣਾਵਾਂਗਾ।ਉਸ ਨੇ ਇਸਦੇ ਲਈ 21 ਅਪ੍ਰੈਲ ਦਾ ਦਿਨ ਨਿਰਧਾਰਤ ਕੀਤਾ ਅਤੇ ਲਗਭਗ 300 ਲੋਕਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਪਹੁੰਚਣ ਦੀ ਗੱਲ ਕਹੀ ਹੈ। ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੇ ਇਸ ਬਿਆਨ ਦਾ ਤਾੜੀਆਂ ਨਾਲ ਸਵਾਗਤ ਕੀਤਾ। ਸਾਂਗਵਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਸਫ਼ਲ ਬਣਾਉਣ ਲਈ 26 ਜਨਵਰੀ ਦਾ ਸੁਨਹਿਰਾ ਮੌਕਾ ਗਵਾ ਲਿਆ ਗਿਆ ਹੈ। ਉਸ ਦਿਨ ਦਿੱਲੀ ਨੂੰ ਪੂਰਨ ਤੌਰ ‘ਤੇ ਜਾਮ ਕਰ ਦੇਣਾ ਚਾਹੀਦਾ ਸੀ। ਇਸੇ ਲਈ ਲੱਖਾਂ ਟਰੈਕਟਰ ਉੱਥੇ ਪਹੁੰਚੇ ਸਨ।


ਉਨ੍ਹਾਂ ਕਿਹਾ ਕਿ ਜੇ ਦਿੱਲੀ ਨੂੰ 8-10 ਦਿਨ ਜਾਮ ਕੀਤਾ ਜਾਂਦਾ ਤਾਂ ਸਰਕਾਰ ਸਮਝ ਜਾਂਦੀ। ਹੁਣ ਫਿਰ ਕੁਝ ਯੋਜਨਾ ਕਰਨੀ ਪਵੇਗੀ, ਇਥੇ ਬੈਠ ਕੇ ਕੁਝ ਨਹੀਂ ਹੋਵੇਗਾ। ਇਥੇ ਰਹਿਣਾ ਕੇਵਲ ਜ਼ਿਦ ਹੈ, ਇਸ ਦਾ ਸਰਕਾਰ ‘ਤੇ ਕੋਈ ਅਸਰ ਨਹੀਂ ਹੋਏਗਾ। ਹਵਾ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਮੋਰਚੇ ਨੂੰ ਲੰਬਾ ਚਲਾਉਣਾ ਚਾਹੁੰਦੇ ਹਨ, ਪਰ ਹਰਿਆਣੇ ਲੋਕ ਇਸ ਨੂੰ ਜਲਦ ਖ਼ਤਮ ਕਰਨਾ ਚਾਹੁੰਦੇ ਹਨ।