ਆਲੀਆ ਭੱਟ ਨੇ ਚੁੱਪ ਚਪੀਤੇ ਕਰਾ ਲਿਆ ਵਿਆਹ !

ਚੰਡੀਗੜ੍ਹ: ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਦੀ ਦੁਲਹਨ ਲੁੱਕ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਉਹ ਆਪਣੇ ਹੱਥਾਂ ਵਿੱਚ ਮਹਿੰਦੀ ਦਿਖਾਉਂਦੀ ਵੀ ਨਜ਼ਰ ਆ ਰਹੀ ਹੈ।ਪ੍ਰਸ਼ੰਸਕ ਇਸ ਤਸਵੀਰ ਨੂੰ ਵੇਖ ਕੇ ਅੰਦਾਜ਼ਾ ਲਗਾ ਰਹੇ ਹਨ ਕਿ ਕੀਤੇ ਇਹ ਸੀਕ੍ਰੇਟ ਵਿਆਹ ਦੀ ਤਿਆਰੀ ਤਾਂ ਨਹੀਂ।

ਆਲੀਆ ਦੀ ਇਸ ਤਸਵੀਰ ਨੂੰ ਵੇਖ ਕੇ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਅਭਿਨੇਤਰੀ ਨੇ ਆਪਣੇ ਬੁਆਏਫ੍ਰੈਂਡ ਰਣਬੀਰ ਕਪੂਰ ਨਾਲ ਵਿਆਹ ਕਰਵਾ ਲਿਆ ਹੈ, ਤਾਂ ਆਓ ਅਸੀਂ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਕੁਝ ਨਹੀਂ ਹੈ। ਦਰਅਸਲ, ਆਲੀਆ ਦੀ ਇਹ ਤਸਵੀਰ ਇੱਕ ਐਡ ਸ਼ੂਟ ਦੇ ਸੈੱਟ ਦੀ ਹੈ। ਮਸ਼ਹੂਰ ਮਹਿੰਦੀ ਕਲਾਕਾਰ ਵੀਨਾ ਨਾਗਰਾ ਨੇ ਆਲੀਆ ਨਾਲ ਇਸ ਤਸਵੀਰ ਨੂੰ ਸਾਂਝਾ ਕੀਤਾ ਹੈ।

ਫੈਨਜ਼ ਆਲੀਆ ਦੀ ਇਸ ਤਸਵੀਰ ‘ਤੇ ਪਿਆਰ ਦੇ ਨਾਲ ਨਾਲ ਟਿੱਪਣੀ ਵੀ ਕਰ ਰਹੇ ਹਨ। ਆਲੀਆ ਨੂੰ ਅਸਲ ਜ਼ਿੰਦਗੀ ਵਿੱਚ ਦੁਲਹਨ ਬਣ ਕੇ ਦੇਖ ਕੇ ਪ੍ਰਸ਼ੰਸਕ ਉਤਸ਼ਾਹਤ ਹਨ। ਇਸ ਤਸਵੀਰ ‘ਤੇ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਦੀ ਪ੍ਰਸ਼ੰਸਾ ਕਰ ਰਹੇ ਹਨ ਅਤੇ ਉਸ ਨੂੰ ਰਣਬੀਰ ਕਪੂਰ ਨਾਲ ਵਿਆਹ ਕਰਨ ਲਈ ਕਹਿ ਰਹੇ ਹਨ।