ਕਿਸਾਨ ਆਗੂ ਫੂਲ ਨੇ ਖੋਲੀਆਂ 26 ਜਨਵਰੀ ਦੀਆਂ ਪਰਤਾਂ

ਦਿੱਲੀ ਦੇ ਵਿੱਚ ਜਾਰੀ ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਵਾਪਰੀਆ ਘਟਨਾਵਾ ਤੋ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਦੋ ਜਥੇਬੰਦੀਆਂ ਨੂੰ ਸ ਸ ਪੈੱ ਡ ਕਰ ਦਿੱਤਾ ਸੀ ਜਿਹਨਾ ਵਿੱਚੋਂ ਇਕ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਕ੍ਰਾਂ ਤੀ ਕਾ ਰੀ ਸੀ ਜਿਸ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆਂ ਕਿ ਦਰਅਸਲ ਹੋਇਆਂ ਇਹ ਹੈ ਕਿ ਪੰਜਾਬ ਦੀਆ 32 ਦੀਆ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕਰਕੇ ਸਾਨੂੰ ਆਖਿਆਂ ਸੀ ਕਿ ਤੁਸੀ ਤੈਅ ਕੀਤੇ ਰੂਟ ਤੇ ਨਾ ਜਾ ਕੇ ਰਿੰਗ ਰੋਡ ਤੇ ਗਏ ਹੋ

ਇਸ ਲਈ ਤੁਹਾਨੂੰ ਸਸਪੈੱਡ ਕੀਤਾ ਜਾਦਾ ਹੈ ਜਿਸ ਤੇ ਅਸੀ ਆਪਣਾ ਪੱਖ ਰੱਖਣਾ ਚਾਹਿਆਂ ਤਾ ਉਹਨਾਂ ਨੇ ਇਕ ਤਿੰਨ ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਕਿ ਤੁਸੀ ਆਪਣਾ ਪੱਖ ਇਹਨਾਂ ਅੱਗੇ ਰੱਖ ਦਿਉ ਇਹ ਸਾਨੂੰ ਰਿਪੋਰਟ ਪੇਸ਼ ਕਰਨਗੇ ਤਦ ਫੈਸਲਾ ਲੈ ਲਿਆ ਜਾਵੇਗਾ ਉਹਨਾਂ ਆਖਿਆਂ ਕਿ ਜੋ ਕੁਝ ਲਾਲ ਕਿਲੇ ਤੇ ਵਾ ਪ ਰਿ ਆਂ ਉਸ ਨਾਲ ਅੰਦੋਲਨ ਨੂੰ ਸੱਟ ਜਰੂਰ ਵੱਜੀ ਹੈ ਉੱਥੇ ਹੀ ਜੇਕਰ ਲੋਕ ਟਰੈਕਟਰ ਮਾਰਚ ਭਾਵੇ ਰਿੰਗ ਰੋਡ ਉੱਪਰ ਹੀ ਕਰਕੇ ਵਾਪਿਸ ਪਰਤ ਆਉਂਦੇ ਤਾ ਇਹ ਇਕ ਵੱਡੀ ਜਿੱਤ ਹੁੰਦੀ ਉਹਨਾਂ ਆਖਿਆਂ ਕਿ ਉਹ ਰਿੰਗ ਰੋਡ ਉਪਰ ਇਸ ਲਈ ਗਏ ਤਾ ਜੋ ਉਸ ਤਰਫ਼ ਗਏ ਹੋਏ ਕਿਸਾਨਾ ਨੂੰ ਵਾਪਿਸ ਮੋੜਿਆ ਜਾ ਸਕੇ ਅਤੇ

ਇਸ ਦੌਰਾਨ ਅਸੀ ਗੁਰੂਦੁਆਰਾ ਮਜਨੂੰ ਦਾ ਟਿੱਲਾ ਤੱਕ ਗਏ ਇਸ ਦੌਰਾਨ ਮੇਰੇ ਨਾਲ ਪੰਜਾਬ ਦੀਆ ਜਥੇਬੰਦੀਆਂ ਦੇ 5-6 ਆਗੂ ਹੋਰ ਵੀ ਮੌਜੂਦ ਸਨ ਤੇ ਅਸੀ ਬਹੁਤੇ ਕਿਸਾਨਾ ਨੂੰ ਵਾਪਿਸ ਕਰਨਾਲ ਬਾਈਪਾਸ ਤਰਫ਼ ਮੋੜਿਆ ਵੀ ਸੀ ਉਹਨਾਂ ਕਿਹਾ ਕਿ ਹੁਣ ਏਕੇ ਦੀ ਲੋੜ ਹੈ ਸੋ ਸਾਰਿਆ ਨੂੰ ਇਕ ਦੂਜੇ ਉੱਪਰ ਇ ਲ ਜਾ ਮ ਬਾ ਜੀ ਛੱਡ ਕੇ ਮੋਰਚੇ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਜੋ ਕਿਸੇ ਵਿਚਕਾਰ ਵੀ ਨਿੱਜੀ ਰੰ ਜਿ ਸ਼ਾ ਹਨ ਉਹਨਾਂ ਨੂੰ ਮੋਰਚੇ ਚ ਨਹੀ ਬਲਕਿ ਪੰਜਾਬ ਜਾ ਕੇ ਕੱਢਣਾ ਚਾਹੀਦਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ