ਸ਼ਾਹਿਦ ਕਪੂਰ ਨੇ ‘ਮੁਸਕਰਾਉਂਦੇ’ ਹੋਏ ਬਣਾਇਆ…

0
243

ਸ਼ਾਹਿਦ ਕਪੂਰ ਨੇ ਆਪਣੀ ਪਤਨੀ ਮੀਰਾ ਰਾਜਪੂਤ ਦਾ ਇਕ ਵੀਡੀਓ ਬਣਾ ਕੇ ਸੋਸ਼ਲ ਮੀਡਆ ’ਤੇ ਸ਼ੇਅਰ ਕੀਤਾ ਹੈ ਜੋ ਕਾਫ਼ੀ ਵਾਇਰਲ ਹੋ ਰਿਹਾ ਹੈ। ਬਾਲੀਵੁੱਡ ਦੇ ਕਈ ਕਲਾਕਾਰ ਅਕਸਰ ਆਪਣੀਆਂ ਪਤਨੀਆਂ ਨਾਲ ਨਜ਼ਰ ਆਉਂਦੇ ਹਨ ਅਤੇ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਹਨ, ਜੋ ਬੜੀ ਤੇਜ਼ੀ ਨਾਲ ਵਾਇਰਲ ਵੀ ਹੁੰਦੀਆਂ ਹਨ। ਇਨ੍ਹਾਂ ’ਚ ਇਕ ਨਾਂ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦਾ ਵੀ ਹੈ। ਇਸ ਤੋਂ ਇਲਾਵਾ ਇਕ-ਦੂਜੇ ਦੀਆਂ ਤਸਵੀਰਾਂ ’ਤੇ ਜੰਮ ਕੇ ਪਿਆਰ ਵੀ ਲੁਟਾਉਂਦੇ ਹਨ।

ਹੁਣ ਸ਼ਾਹਿਦ ਕਪੂਰ ਨੇ ਪਤਨੀ ਮੀਰਾ ਰਾਜਪੂਤ ਦੀ ਇਕ ਅਜਿਹੀ ਵੀਡੀਓ ਸ਼ੇਅਰ ਕੀਤੀ ਹੈ ਜੋ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ’ਚ ਮੀਰਾ ਰਾਜਪੂਤ ਨੂੰ ਕੱਪੜੇ ਪਹਿਨਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ’ਚ ਸ਼ਾਹਿਦ ਕਪੂਰ ਨੇ ਸਲੈਕ ਕਲਰ ਦਾ ਚਸ਼ਮਾ ਲਾ ਰੱਖਿਆ ਹੈ। ਉੱਥੇ, ਮੀਰਾ ਰਾਜਪੂਤ ਸਲਵਾਰ ਪਹਿਨਦੀ ਨਜ਼ਰ ਆਰ ਹੀ ਹੈ। ਸ਼ਾਹਿਦ ਕਪੂਰ ਨੇ ਇਹ ਸੈਲਫ਼ੀ ਵੀਡੀਓ ਬਣਾਇਆ ਹੈ। ਇਸ ਦੇ ਨਾਲ ਉਹ ਮੁਸਕਰਾ ਰਹੇ ਹਨ। ਵੀਡੀਓ ਨੂੰ ਹੁਬਣ ਤਕ 5 ਲੱਖ 21 ਹਜ਼ਾਰ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ।

ਸ਼ਾਹਿਦ ਕਪੂਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ ਮੀਰਾ ਕਪੂਰ।’ ਦਰਅਸਲ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਮਾਲਦੀਪ ’ਚ ਛੁੱਟੀਆਂ ਮਨਾ ਰਹੇ ਹਨ। ਇਸ ਦੋਰਾਨ ਦੋਵੇਂ ਆਪਣੀਆਂ ਕਈ ਤਸਵੀਰਾਂ ਅਤੇ ਵੀਡੀਓ ਵੀ ਸ਼ੇਅਰ ਕਰ ਰਹੇ ਹਨ। ਕਈ ਲੋਕ ਸ਼ਾਹਿਦ ਕਪੂਰ ਨੂੰ ਇਸ ਵੀਡੀਓ ਲਈ ਟ੍ਰੋਲ ਵੀ ਕਰ ਰਹੇ ਹਨ। ਉੱਥੇ, ਇਸ ’ਤੇ ਮੀਰਾ ਰਾਜਪੂਰ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਲਿਖਿਆ ਹੈ, ‘ਕੀ ਕੀਤਾ? ਹੁਣੇ ਦੱਸਦੀ ਹਾਂ ਰੁਕੋ।’

ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦੇ ਦੋ ਬੱਚੇ ਹਨ। ਦੋਵੇਂ ਅਕਸਰ ਇਕ-ਦੂਜੇ ਨਾਲ ਡਿਨਰ ਡੇਟ ਜਾਂ ਫਿਲਮ ਡੇਟ ’ਤੇ ਨਜ਼ਰ ਆਉਂਦੇਹਨ। ਦੋਵਾਂ ਦੀ ਕਮਿਸਟਰੀ ਕਾਫ਼ੀ ਪਸੰਦ ਕੀਤੀ ਜਾਂਦੀ ਹੈ। ਸ਼ਾਹਿਦ ਕਪੂਰ ਫਿਲਮ ਅਭਿਨੇਤਾ ਹਨ। ਉਨ੍ਹਾਂ ਕਈ ਫਿਲਮਾਂ ’ਚ ਕੰਮ ਕੀਤਾ ਹੈ। ਉਨ੍ਹਾਂ ਦੀਆਂ ਫਿਲਮਾਂ ਕਾਫ਼ੀ ਪਸੰਦ ਕੀਤੀਆਂ ਜਾਂਦੀਆਂ ਹਨ। ਉਹ ਕਈ ਫਿਲਮਾਂ ’ਚ ਨਜ਼ਰ ਆਉਣ ਵਾਲੇ ਹਨ