‘ਲਾੜੀ’ ਨੇ ਵਿਆਹ ਤੋਂ ਪਹਿਲਾਂ ਸਰੀਰਕ ਅੰਗ ਦਿਖਾਉਣ ਦੀ ਕੀਤੀ ਮੰਗ, ‘ਲਾੜੇ’ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ

ਬੰਗਲੌਰ ਵਿੱਚ ਬਲੈਕਮੇਲਿੰਗ ਅਤੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਔਰਤ ਨੇ ਇੱਕ 33 ਸਾਲਾ ਕਾਰੋਬਾਰੀ (ਬਿਜ਼ਨਸਮੈਨ) ਨੂੰ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ 20,000 ਰੁਪਏ ਦੇਣ ਲਈ ਮਜਬੂਰ ਕੀਤਾ ਤੇ ਮਾਮਲਾ ਪੁਲਿਸ ਤੱਕ ਪਹੁੰਚ ਗਿਆ।

Bangalore Mirror ਦੀ ਖ਼ਬਰ ਮੁਤਾਬਿਕ ਪੀੜਤ ਬਿਜ਼ਨਸਮੈਨ ਸੰਬਿਤ (ਕਾਲਪਨਿਕ ਨਾਂ) ਹੁਲੀਮਾਵੂ ਦੇ ਆਰ.ਆਰ. ਲੇਆਉਟ ਦਾ ਵਸਨੀਕ ਹੈ ਅਤੇ ਆਪਣੇ ਸਮਾਜ ਸੇਵੀ ਹੋਣ ਦਾ ਦਾਅਵਾ ਕਰਦਾ ਹੈ। ਸੰਬਿਤ ਨੇ ਦੱਸਿਆ ਕਿ ਉਸ ਨੇ ‘ਜੀਵਨ ਸਾਥੀ’ ਨਾਂ ਦੇ ਮੈਟਰੀਮੋਨੀਅਲ ਪੋਰਟਲ ‘ਤੇ ਇੱਕ ਪ੍ਰੋਫਾਈਲ ਬਣਾਈ ਸੀ ਅਤੇ ਇੱਕ ਪਾਰਟਨਰ (ਦੁਲਹਨ) ਦੀ ਭਾਲ ਕਰ ਰਿਹਾ ਸੀ। ਸੰਬਿਤ ਨੇ ਉਸ ਪੋਰਟਲ ‘ਤੇ ਸ਼੍ਰੇਆ ਨਾਂ ਦੀ ਇੱਕ ਲੜਕੀ ਦੀ ਪ੍ਰੋਫਾਈਲ ਵੇਖੀ ਅਤੇ ਇਸ ਤੋਂ ਬਾਅਦ ਉਨ੍ਹਾਂ ਦੋਹਾਂ ਨੇ ਇੱਕ-ਦੂਜੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਸ਼੍ਰੇਆ ਨੇ ਆਪਣੇ, ਇਲੈੱਕਟ੍ਰਾਨਿਕ ਸਿਟੀ ਬੇੰਗਲੁਰੂ ਵਿੱਚ ਰਹਿਣ ਦਾ ਦਾਅਵਾ ਕੀਤਾ ਅਤੇ ਸੰਬਿਤ ਦਾ ਕਹਿਣਾ ਹੈ ਕਿ ਸ਼੍ਰੇਆ ਨੇ ਉਸ ਨੂੰ ਦੱਸਿਆ ਕਿ ਉਸ ਕੋਲ ਚੰਗੀ ਨੌਕਰੀ ਨਹੀਂ ਹੈ। ਸੰਬਿਤ ਨੇ ਕਿਹਾ ਕਿ ਉਸ ਨੇ ਸ਼੍ਰੇਆ ਨੂੰ ਜੌਬ ਓਪਨਿੰਗਜ਼ ਦੇ ਕਈ ਲਿੰਕ ਭੇਜੇ ਅਤੇ ਜਲਦੀ ਹੀ ਉਨ੍ਹਾਂ ਨੇ ਇੱਕ ਵਿਆਹੁਤਾ ਜੋੜੇ ਵਜੋਂ ਆਪਣੀ ਜ਼ਿੰਦਗੀ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

Bangalore Mirror ਮੁਤਾਬਿਕ ਸੰਬਿਤ ਨੇ ਕਿਹਾ ਕਿ 7 ਫਰਵਰੀ ਨੂੰ ਸ਼੍ਰੇਆ ਨੇ ਉਸ ਨੂੰ ਇੱਕ ਵਟਸਐਪ ਵੀਡੀਓ ਕਾਲ (WhatsApp Video Call) ਕੀਤੀ ਅਤੇ ਕਿਹਾ ਕਿ ਉਹ ਵਿਆਹ ਤੋਂ ਪਹਿਲਾਂ ਵੇਖਣਾ ਚਾਹੁੰਦੀ ਹੈ ਕਿ ਉਸ ਦੇ (ਸੰ ਬਿ ਤ ਦੇ) ਸਰੀਰ ਦੇ ਸਾਰੇ ਅੰ ਗ ਬਿਲਕੁਲ ਠੀਕ ਹਨ ਜਾਂ ਨਹੀਂ। ਸ਼੍ਰੇਆ ਨੇ ਸੰਬਿਤ ਨੂੰ ਯਕੀਨ ਦਿਵਾਉਣ ਲਈ ਆਪਣੀ ਇੱਕ ਫ਼ੋਟੋ ਭੇਜੀ ਅਤੇ ਕਿਹਾ ਕਿ ਇਹ ਉਸ ਦੀ ਨਿ ਊ ਡ ਤਸਵੀਰ ਹੈ। ਇਸ ਤੋਂ ਉਤਸ਼ਾਹਿਤ ਹੋਏ ਸੰਬਿਤ ਨੇ ਵੀ ਉਸ ਦੇ ਸਾਹਮਣੇ ਆਪਣੇ ਆਪ ਨੂੰ ਜ਼ਾਹਿਰ ਕਰ ਦਿੱਤਾ ਅਤੇ ਸ਼੍ਰੇਆ ਇਸ ਤੋਂ ਸੰਤੁਸ਼ਟ ਹੋਈ ਦਿਖਾਈ ਦਿੱਤੀ।

ਪਰ ਕਾਲ ਖ਼ ਤ ਮ ਹੋਣ ਤੋਂ ਤੁਰੰਤ ਬਾਅਦ ਸ਼੍ਰੇਆ ਨੇ ਇਹ ਕਹਿਣ ਲਈ ਦੁਬਾਰਾ ਕਾਲ ਕੀਤੀ ਕਿ ਉਸ ਨੇ ਇਸ ਵੀਡੀਓ ਕਾਲ ਨੂੰ ਰਿਕਾਰਡ ਕਰ ਲਿਆ ਹੈ ਅਤੇ ਜੇਕਰ ਸੰਬਿਤ ਨੇ ਉਸ ਨੂੰ ਜਲਦੀ ਤੋਂ 1 ਲੱਖ ਰੁਪਏ ਨਹੀਂ ਦਿੱਤੇ ਤਾਂ ਉਹ ਉਸ ਦੀ ਇਸ ਨੇ ਕ ਡ ਵੀਡੀਓ ਨੂੰ ਪਬਲਿਕ/ਜਨਤਕ ਕਰ ਦੇਵੇਗੀ ਅਤੇ ਸੋਸ਼ਲ ਮੀਡੀਆ ‘ਤੇ ਵੀ ਅੱਪਲੋਡ ਕਰ ਦੇਵੇਗੀ।

ਸੰਬਿਤ ਨੇ ਉਸ (ਸ਼੍ਰੇਆ) ਨੂੰ ਕਿਹਾ ਕਿ 1 ਲੱਖ ਰੁਪਏ ਬਹੁਤ ਜ਼ਿਆਦਾ ਹਨ, ਉਹ ਉਸ ਨੂੰ ਵੀਡੀਓ ਡਿਲੀਟ ਕਰਨ ਬਦਲੇ ਕੁੱਝ ਪੈਸੇ ਦੇ ਸਕਦਾ ਹੈ। ਸੰਬਿਤ ਨੇ ਉਸ ਨੂੰ ਫ਼ੋਨ ਪੇ ਦੁਆਰਾ ਸ਼ੁਰੂਆਤ ਵਿੱਚ 5000 ਰੁਪਏ ਦਾ ਭੁਗਤਾਨ ਕੀਤਾ ਪਰ ਉਹ ਸੰਤੁਸ਼ਟ ਨਹੀਂ ਹੋਈ। ਜਦੋਂ ਉਸ ਨੇ ਹੋਰ ਪੈਸੇ ਦੀ ਮੰਗ ਕੀਤੀ ਤਾਂ ਸੰਬਿਤ ਨੇ ਉਸ ਨੂੰ 5000 ਰੁਪਏ ਦੀ ਇੱਕ ਹੋਰ ਕਿਸ਼ਤ ਅਦਾ ਕੀਤੀ। ਜਦੋਂ ਉਹ ਪੈਸੇ ਦੀ ਮੰਗ ਕਰਦੀ ਰਹੀ ਤਾਂ ਸੰਬਿਤ ਨੇ ਉਸ ਦਾ ਨੰਬਰ ਬਲੌਕ ਕਰ ਦਿੱਤਾ। ਇਸ ਤੋਂ ਬਾਅਦ ਸ਼੍ਰੇਆ ਨੇ ਫਿਰ ਪੈਸੇ ਦੀ ਮੰਗ ਕਰਦਿਆਂ ਉਸ ਨੂੰ ਵੱਖ-ਵੱਖ ਨੰਬਰਾਂ ਤੋਂ ਕਾਲ ਕਰਨਾ ਸ਼ੁਰੂ ਕਰ ਦਿੱਤਾ। ਸੰਬਿਤ ਨੇ ਫਿਰ ਫ਼ੋਨ ਪੇ ਦੁਆਰਾ ਉਸ ਨੂੰ 10,000 ਰੁਪਏ ਅਦਾ ਕੀਤੇ।
ਨੂੰ 20,000 ਰੁਪਏ ਦੇਣ ਦੇ ਬਾਵਜੂਦ ਵੀ ਜਦੋਂ ਉਹ ਉਸ ਨੂੰ ਬ ਲੈ ਕ ਮੇ ਲ ਕਰਦੀ ਰਹੀ ਤਾਂ ਸੰਬਿਤ ਨੇ ਸ਼ਿਕਾਇਤ ਦਰਜ ਕਰਾਉਣ ਲਈ ਹੁਲੀਮਾਵੂ ਪੁਲਿਸ ਕੋਲ ਪਹੁੰਚ ਕੀਤੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ, “ਸ਼ਿਕਾਇਤਕਰਤਾ ਨੇ ਸਾਨੂੰ ਦੱਸਿਆ ਕਿ ਔਰਤ (ਸ਼੍ਰੇਆ) ਇਲੈੱਕਟ੍ਰਾਨਿਕ ਸਿਟੀ ਵਿੱਚ ਰਹਿੰਦੀ ਹੈ ਪਰ ਜਦੋਂ ਅਸੀਂ ਉਸ ਦਾ ਫ਼ੋਨ ਨੰਬਰ ਲੋਕੇਸ਼ਨ ਟਰੈਕਰ ‘ਤੇ ਪਾਇਆ ਤਾਂ ਉਸ ਨੇ ਦਿਖਾਇਆ ਕਿ ਉਹ ਹਾਵੜਾ, ਪੱਛਮੀ ਬੰਗਾਲ ਵਿੱਚ ਹੈ।”

ਹੁਲੀਮਾਵੂ ਪੁਲਿਸ ਨੇ ਦੋ ਸ਼ੀ ਦੇ ਖ਼ਿਲਾਫ਼ ਸੂਚਨਾ ਤਕਨਾਲੋਜੀ ਐਕਟ ਦੇ ਤਹਿਤ ਢੁਕਵੀਆਂ ਧਾਰਾਵਾਂ ਦੇ ਨਾਲ ਧੋਖਾਧੜੀ, ਜ਼ ਬ ਰ ਦ ਸ ਤੀ ਅਤੇ ਅ ਪ ਰਾ ਧਿ ਕ ਧ ਮ ਕੀ ਦੀਆਂ ਆਈ.ਪੀ.ਸੀ. ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ। ਸ਼੍ਰੇਆ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਸੰਬਿਤ ਨੇ ਪੁਲਿਸ ਕੋਲ ਪਹੁੰਚ ਕਰ ਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰਾਇਆ ਹੈ ਅਤੇ ਉਹ ਅਜੇ ਵੀ ਸੰਬਿਤ ਨੂੰ ਪੈਸੇ ਲਈ ਰੋਜ਼ਾਨਾ ਕਾਲ ਕਰ ਰਹੀ ਹੈ।

Posted in News