‘ਵੈਲੇਨਟਾਇਨ ਡੇਅ’ ਮੌਕੇ ਗਰਲਫ਼੍ਰੈਂਡ ਨੂੰ ਖ਼ੁਸ਼ ਕਰਨ ਲਈ ‘ਗੁ ਪ ਤ ਅੰ ਗ’ ਨਾਲ ਲਿਆ ਪੰਗਾ ਪਿਆ ਮਹਿੰਗਾ

ਥਾਈਲੈਂਡ ਦੇਸ਼ ਦੀ ਰਾਜਧਾਨੀ ਬੈਂਕੌਕ ਦੇ ਇੱਕ ਵਿਅਕਤੀ ਨੂੰ ਉਸ ਵੇਲੇ ਅਜੀਬ ਤਰੀਕੇ ਅਥਾਹ ਦਰਦ ਦਾ ਸਾਹਮਣਾ ਕਰਨਾ ਪਿਆ, ਜਦੋਂ ਉਸ ਨੇ ‘ਵੈਲੇਂਟਾਇਨ ਡੇਅ’ ਮੌਕੇ ਆਪਣੀ ਗਰਲਫ਼੍ਰੈਂਡ ਨੂੰ ਪ੍ਰਭਾਵਿਤ ਕਰਨ ਤੇ ਆਪਣੇ ਗੁਪਤ ਅੰਗ ਨੂੰ ਵੱਡਾ ਕਰਨ ਲਈ ਉਸ ਉੱਤੇ ਧਾਤ ਦਾ ਇੱਕ ਛੱਲਾ ਚੜ੍ਹਾ ਲਿਆ। ਦਰਅਸਲ ਉਸ ਵਿਅਕਤੀ ਨੇ ਗੁਪਤ ਅੰਗ ਵੱਡਾ ਕਰਨ ਦਾ ਇਹ ਤਰੀਕਾ ਕਿਸੇ ਤੋਂ ਸੁਣਿਆ ਸੀ।

ਪੀੜਤ ਵਿਅਕਤੀ ਦਾ ਨਾਂਅ ਜੱਗ-ਜ਼ਾਹਿਰ ਨਹੀਂ ਕੀਤਾ ਗਿਆ ਪਰ ਇੰਨਾ ਜ਼ਰੂਰ ਪਤਾ ਲੱਗਾ ਕਿ ਉਸ ਨੇ ਆਪਣੇ ਗੁਪਤ ਅੰਗ ਉੱਤੇ ਛੱਲਾ ਚੜ੍ਹਾ ਕੇ ਉਸ ਨੂੰ ਇੱਕ ਨਟ ਨਾਲ ਬਹੁਤ ਜ਼ਿਆਦਾ ਕੱਸ ਦਿੱਤਾ। ਉਸ ਨੇ ਇਹ ਸਭ ਇਸ ਲਈ ਕੀਤਾ ਕਿ ਤਾਂ ਜੋ ਜਿਹੜਾ ਖ਼ੂਨ ਉਸ ਦੇ ਗੁਪਤ ਅੱਗ ਵਿੱਚ ਆਵੇ, ਉਹ ਉੱਥੇ ਹੀ ਰਹਿ ਜਾਵੇ ਤੇ ਉਸ ਦਾ ਆਕਾਰ ਬਹੁਤ ਵੱਡਾ ਹੋ ਜਾਵੇ; ਜਿਸ ਨਾਲ ਉਸ ਦੀ ਮਾਸ਼ੂਕਾ ਬਹੁਤ ਜ਼ਿਆਦਾ ਖ਼ੁਸ਼ ਹੋ ਜਾਵੇ।

ਉਸ ਨੇ ਆਪਣੇ ਲਿੰਗ ਉੱਤੇ ਤੰਗ ਛੱਲਾ ਚੜ੍ਹਾਉਣ ਲਈ ਬੱਚਿਆਂ ਦਾ ਤੇਲ ਵੀ ਵਰਤਿਆ। ਪਰ ਛੇਤੀ ਹੀ ਉਹ ਛੱਲਾ ਉੱਥੇ ਬੁਰੀ ਤਰ੍ਹਾਂ ਫਸ ਗਿਆ ਤੇ ਉਹ ਵਿਅਕਤੀ ਦਰਦ ਨਾਲ ਚੀਕਾਂ ਮਾਰਨ ਲੱਗਾ। ਫਿਰ ਉਸ ਨੇ ਉਹ ਛੱਲਾ ਲਾਹੁਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਲਹਿਣ ਦੀ ਥਾਂ ਸਗੋਂ ਗੁਪਤ ਅੰਗ ਦੀ ਜੜ੍ਹ ਵਿੱਚ ਜਾ ਕੇ ਹੋਰ ਵੀ ਕੱਸ ਗਿਆ।

ਤਦ ਉਸ ਨੂੰ ਐਮਰਜੈਂਸੀ ਸੇਵਾ ਸੱਦਣੀ ਪਈ। ਹਸਪਤਾਲ ਵਿੱਚ ਡਾਕਟਰਾਂ ਨੇ ਬਹੁਤ ਬਚ–ਬਚ ਕੇ ਇੱਕ ਕਟਰ ਨਾਲ ਉਹ ਛੱਲਾ ਕੱਟਿਆ ਤੇ ਇਸ ਚੱਕਰ ਵਿੱਚ ਉਨ੍ਹਾਂ ਨੂੰ ਇੱਕ ਘੰਟਾ ਲੱਗ ਗਿਆ; ਤਦ ਤੱਕ ਉਹ ਵਿਅਕਤੀ ਦਰਦ ਨਾਲ ਚੀਕਾਂ ਮਾਰਦਾ ਰਿਹਾ।