ਪੰਜਾਬ ਚ ਵਾਪਰਿਆ ਕਹਿਰ ਚੋਟੀ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਭਰ ਜਵਾਨੀ ਚ ਹੋਈ ਮੌਤ

ਦੁਨੀਆਂ ਦੇ ਵਿਚ ਇਨਸਾਨ ਸ਼ੌਹਰਤ ਖੱਟਣ ਦੇ ਲਈ ਆਉਂਦਾ ਹੈ। ਜਿਸ ਵਾਸਤੇ ਉਹ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ। ਇਕ ਵਧੀਆ ਕਰੀਅਰ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾ ਕੇ ਉਸ ਜ਼ਰੀਏ ਮਿਹਨਤ ਕਰਦਾ ਹੋਇਆ ਉਹ ਇਨਸਾਨ ਸਫਲਤਾ ਦੀਆਂ ਪੌੜੀਆਂ ਚੜ੍ਹਦਾ ਜਾਂਦਾ ਹੈ। ਕੀਤੀ ਗਈ ਮਿਹਨਤ, ਦ੍ਰਿੜ ਇਰਾਦੇ ਅਤੇ ਸਬਰ ਉਸ ਇਨਸਾਨ ਨੂੰ ਮੰਜ਼ਿਲ ਤੱਕ ਪਹੁੰਚਾਉਣ ਵਿਚ ਕੋਈ ਕਸਰ ਨਹੀਂ ਛੱਡਦੇ। ਵੱਖ-ਵੱਖ ਮਾਧਿਅਮ ਜ਼ਰੀਏ ਹੁਣ ਤਕ ਕਈ ਲੋਕਾਂ ਨੇ ਇਸ ਸੰਸਾਰ ਦੇ ਵਿਚ ਚੰਗਾ ਨਾਮਣਾ ਖੱਟਿਆ ਹੈ।

ਜਿਸ ਦੀ ਵਜ੍ਹਾ ਕਾਰਨ ਉਹ ਲੋਕਾਂ ਦੇ ਦਿਲਾਂ ਵਿੱਚ ਵੀ ਆਪਣੀ ਇੱਕ ਅਹਿਮ ਥਾਂ ਬਣਾ ਲੈਂਦੇ ਹਨ। ਪਰ ਜਦੋਂ ਇਹੋ ਜਿਹੀਆਂ ਮਹਾਨ ਸ਼ਖ਼ਸੀਅਤਾਂ ਇਸ ਦੁਨੀਆਂ ਨੂੰ ਛੱਡ ਕੇ ਚਲੀਆਂ ਜਾਂਦੀਆਂ ਹਨ ਤਾਂ ਉਸ ਦਾ ਦੁੱਖ ਉਨ੍ਹਾਂ ਦੇ ਪਰਿਵਾਰ ਤੋਂ ਇਲਾਵਾ ਉਸ ਨੂੰ ਚਾਹੁਣ ਵਾਲਿਆਂ ਨੂੰ ਵੀ ਹੁੰਦਾ ਹੈ। ਇਕ ਬੇਹੱਦ ਦੁੱਖ ਭਰੀ ਖਬਰ ਹੈ ਕਿ ਪੰਜਾਬ ਦੀ ਮਾਂ ਖੇਡ ਕਬੱਡੀ ਦਾ ਇਕ ਚਮਕਦਾ ਹੋਇਆ ਸਿਤਾਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਕਬੱਡੀ ਦੇ ਇਸ ਮਹਾਨ ਖਿਡਾਰੀ ਦਾ ਨਾਮ ਹਰਪ੍ਰੀਤ ਸਿੰਘ ਬੱਗਾ ਸੀ ਜਿਸ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ।

ਹਰਪ੍ਰੀਤ ਸਿੰਘ ਦੀ ਉਮਰ 35 ਸਾਲ ਦੀ ਸੀ ਅਤੇ ਉਸ ਨੇ ਛੋਟੀ ਉਮਰੇ ਹੀ ਕਬੱਡੀ ਨੂੰ ਆਪਣੇ ਰੋਮ-ਰੋਮ ਵਿਚ ਸਮਾ ਲਿਆ ਸੀ। ਕਬੱਡੀ ਦੇ ਨਾਲ ਪਿਆਰ ਬਾਰੇ ਦੱਸਦੇ ਹੋਏ ਹਰਪ੍ਰੀਤ ਸਿੰਘ ਦੇ ਪਿਤਾ ਗੁਰਬਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਬਚਪਨ ਉਮਰੇ ਪਿਆ ਹੋਇਆ ਕਬੱਡੀ ਖੇਡਣ ਦਾ ਸ਼ੌਕ ਉਸ ਨੂੰ ਚੜ੍ਹਦੀ ਜਵਾਨੀ ਵਿਚ ਹੀ ਸਫਲਤਾ ਦੀਆਂ ਸਿਖਰਾਂ ਵੱਲ ਲੈ ਆਇਆ ਸੀ।

ਮ੍ਰਿਤਕ ਹਰਪ੍ਰੀਤ ਸਿੰਘ ਬੱਗਾ ਨੇ ਆਪਣੇ ਜੀਵਨ ਕਾਲ ਦੌਰਾਨ ਕਬੱਡੀ ਦੇ ਚੋਟੀ ਦੇ ਖਿਡਾਰੀ ਰਾਜੂ ਰਣੀਕੇ, ਲੱਖਾਂ ਚੀਮਾ ਜੋਧਪੁਰੀਆ, ਕੋਕੋ ਜਾਖੇਪਲ, ਕਾਲਾ ਘਰਾਚੋਂ, ਗੁਰਮੀਤ ਪੰਨਵਾ ਸਮੇਤ ਕਈ ਹੋਰ ਮਹਾਨ ਕਬੱਡੀ ਦੇ ਖਿਡਾਰੀਆਂ ਦੇ ਨਾਲ ਆਪਣੀ ਖੇਡ ਨੂੰ ਸਾਂਝਾ ਕੀਤਾ ਸੀ।

ਪੰਜਾਬ ਦੇ ਬਹੁਤ ਸਾਰੇ ਕਬੱਡੀ ਮੇਲਿਆ ਦੇ ਵਿੱਚ ਉਸ ਦਾ ਨਾਮ ਚਮਕਦਾ ਰਿਹਾ ਜਿਸ ਦੀ ਤਾਰੀਫ਼ ਉਸ ਦੇ ਕੋਚ ਕੁਲਦੀਪ ਸਿੰਘ ਬੱਬੂ ਵੱਲੋਂ ਕਾਫੀ ਵਾਰ ਕੀਤੀ ਗਈ ਸੀ। ਪਰ ਉਸ ਦੀ ਮੌਤ ਉੱਪਰ ਬੇਹੱਦ ਦੁਖੀ ਹਿਰਦੇ ਦੇ ਨਾਲ ਦੱਸਦੇ ਹੋਏ ਕੋਚ ਕੁਲਦੀਪ ਸਿੰਘ ਬੱਬੂ ਧਨੌਲਾ ਨੇ ਆਖਿਆ ਕਿ ਹਰਪ੍ਰੀਤ ਦੇ ਜਾਣ ਤੋਂ ਬਾਅਦ ਉਸ ਦੇ ਬਜ਼ੁਰਗ ਮਾਤਾ ਪਿਤਾ, ਉਸ ਦੀ ਪਤਨੀ ਅਤੇ 7 ਸਾਲ ਦੀ ਬੇਟੀ ਬੁਰੀ ਤਰ੍ਹਾਂ ਟੁੱਟ ਗਏ ਹਨ ਅਤੇ ਉਸ ਦਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।