ਉਹ ਦੇਸ਼ ਜਿੱਥੇ ਦੀਆਂ ਜ਼ਿਆਦਾਤਰ ਜੇਲ੍ਹਾਂ ਹੁਣ ਆਲੀਸ਼ਾਨ ਹੋਟਲ ਬਣ ਗਈਆਂ ਹਨ

ਦੁਨੀਆ ਭਰ ਵਿੱਚ ਅਜਿਹੀਆਂ ਬਹੁਤ ਸਾਰੀਆਂ ਜੇਲ੍ਹਾਂ ਹਨ ਜੋ ਜ਼ਿਆਦਾ ਭਰੀ ਹੋਈਆਂ ਹਨ। ਅਜਿਹੇ ਬਹੁਤ ਸਾਰੇ ਦੇਸ਼ ਹਨ ਜਿਥੇ ਜੁਰਮ ਬਹੁਤ ਜ਼ਿਆਦਾ ਹੈ, ਇਸ ਲਈ ਜੇਲ੍ਹ ਵਿੱਚ ਕੈਦੀਆਂ ਦੀ ਗਿਣਤੀ ਨਿਸ਼ਚਤ ਗਿਣਤੀ ਨਾਲੋਂ ਵੱਧ ਰਹੀ ਹੈ। ਅਮਰੀਕਾ ਅਤੇ ਭਾਰਤ ਦੇ ਨਾਲ ਲਾਤੀਨੀ ਅਮਰੀਕੀ ਦੇਸ਼ਾਂ ਦੀਆਂ ਜੇਲ੍ਹਾਂ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇੱਥੇ ਭੀੜ ਵੱਧ ਗਈ ਹੈ ਪਰ ਨੀਦਰਲੈਂਡਸ ਅਜਿਹਾ ਦੇਸ਼ ਹੈ ਜਿਥੇ ਅਪਰਾਧੀ ਲਗਭਗ ਖਤਮ ਹੋ ਚੁੱਕੇ ਹਨ। ਜੁਰਮ ਨਾ ਦੇ ਬਰਾਬਰ ਹਨ, ਇਸ ਲਈ ਹੁਣ ਵੱਡੀਆਂ ਜੇਲ੍ਹਾਂ ਨੂੰ ਦਫਤਰਾਂ ਜਾਂ ਹੋਟਲਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।

ਨੀਦਰਲੈਂਡਜ਼ ਵਿਚ ਪਿਛਲੇ 10 ਸਾਲਾਂ ਵਿਚ ਸਭ ਤੋਂ ਘੱਟ ਜੁਰਮ ਹੋਏ ਹਨ। ਪਿਛਲੇ 08 ਸਾਲਾਂ ਵਿਚ ਜੁਰਮ ਦੀ ਦਰ 25 ਪ੍ਰਤੀਸ਼ਤ ਘੱਟ ਗਈ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਰੇਟ ਘੱਟ ਗਿਆ ਹੈ ਕਿਉਂਕਿ ਦੇਸ਼ ਭਰ ਦੇ ਥਾਣਿਆਂ ਨੂੰ ਘਟਾ ਦਿੱਤਾ ਗਿਆ ਹੈ। ਸਹੀ ਗੱਲ ਇਹ ਹੈ ਕਿ ਉਹ ਵੱਡੀਆਂ ਜੇਲ੍ਹਾਂ ਹੁਣ ਬਿਲਕੁਲ ਖਾਲੀ ਹਨ। ਉਨ੍ਹਾਂ ਵਿੱਚੋਂ ਕੁਝ ਆਲੀਸ਼ਾਨ ਹੋਟਲ ਵਿੱਚ ਬਦਲ ਗਏ, ਇਸ ਤਬਦੀਲੀ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਨੀਦਰਲੈਂਡਜ਼ ਵਿਚ ਪਿਛਲੇ 10 ਸਾਲਾਂ ਵਿਚ ਸਭ ਤੋਂ ਘੱਟ ਜੁਰਮ ਹੋਏ ਹਨ।

ਸੀਰੀਆ ਦੇ ਸ਼ਰਨਾਰਥੀਆਂ ਨੂੰ ਜੇਲ੍ਹ ਵਿਚ ਖਾਲੀ ਪਈਆਂ ਕੁਝ ਇਮਾਰਤਾਂ ਵਿਚ ਵੀ ਰੱਖਿਆ ਗਿਆ ਸੀ। ਐਮਸਟਰਡਮ ਦੇ ਬਾਹਰ ਇਕ ਜੇਲ੍ਹ ਨੂੰ ਇਸੇ ਤਰ੍ਹਾਂ ਹੀ ਹੇਟ ਅਰਸੈਥਿਸ ਨਾਂ ਦੇ ਹੋਟਲ ਵਿਚ ਤਬਦੀਲ ਕਰ ਦਿੱਤਾ ਹੈ। ਹੁਣ ਇਨ੍ਹਾਂ ਕਮਰਿਆਂ ਵਿਚ ਮਹਿਮਾਨ ਆਰਾਮ ਨਾਲ ਰਹਿੰਦੇ ਹਨ, ਜਿੱਥੇ ਕਦੇ ਵਾਰ ਕੈਦੀਆਂ ਨੂੰ ਰੱਖਿਆ ਜਾਂਦਾ ਸੀ। ਪੂਰੀ ਇਮਾਰਤ ਨੂੰ ਇਸ ਤਰੀਕੇ ਨਾਲ ਬਦਲਿਆ ਗਿਆ ਹੈ ਕਿ ਹੁਣ ਅਜਿਹਾ ਨਹੀਂ ਲਗਦਾ ਕਿ ਇੱਥੇ ਕੋਈ ਜੇਲ੍ਹ ਸੀ।

ਇੱਥੇ ਮਹਿਮਾਨਾਂ ਲਈ ਚਾਰ ਸਵਾਈਟਾਂ ਨੂੰ ਅਪਗ੍ਰੇਡ ਕਰਕੇ ਲਗਜ਼ਰੀ ਬਣਾ ਦਿੱਤਾ ਗਿਆ ਹੈ। ਇਨ੍ਹਾਂ ਦੇ ਨਾਮ ਦਿ ਜੇਲਰ, ਦਿ ਲਾਇਰ, ਦਿ ਡਾਇਰੈਕਟਰ ਅਤੇ ਦਿ ਜੱਜ ਹਨ। ਇਸ ਹੋਟਲ ਦੇ ਹਰ ਕਮਰੇ ਵਿੱਚ ਵਾਈ-ਫਾਈ, ਫਲੈਟ ਸਕਰੀਨ ਟੀਵੀ ਅਤੇ ਹੋਰ ਸਹੂਲਤਾਂ ਹਨ। ਹੋਟਲ ਵਿਚ ਇਕ ਸ਼ਾਨਦਾਰ ਰੈਸਟੋਰੈਂਟ ਵੀ ਹੈ। ਇੱਥੇ ਮਹਿਮਾਨਾਂ ਲਈ ਫਿਟਨੈਸ ਸੈਂਟਰ, ਸੋਨਾ ਬਾਥ ਬਣਾਏ ਗਏ ਹਨ।
ਹੁਣ ਹਾਲੈਂਡ ਵਿੱਚ ਬਹੁਤ ਸਾਰੀਆਂ ਥਾਵਾਂ ਵਿਚ ਅਜਿਹੇ ਹੋਟਲ ਹਨ। ਇਕ ਸਮਾਂ ਸੀ ਜਦੋਂ ਹੌਲੈਂਡ ਦੀਆਂ ਜੇਲ੍ਹਾਂ ਨਾ ਸਿਰਫ ਯੂਰਪ ਵਿਚ ਸਭ ਤੋਂ ਵੱਡੀ ਸਨ, ਬਲਕਿ ਅਪਰਾਧ ਵੀ ਇੱਥੇ ਸਭ ਤੋਂ ਵੱਧ ਸਨ, ਪਰ ਹੁਣ ਸਭ ਕੁਝ ਬਦਲ ਗਿਆ ਹੈ।