ਮੋਦੀ ਦੇ ਖਾਸ ਬੰਦੇ ਦਾ ਕਿਸਾਨਾਂ ਦੇ ਹੱਕ ਚ ਐਲਾਨ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦੌਰਾਨ ਗੱਲਬਾਤ ਕਰਦਿਆ ਹੋਇਆਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਆਖਿਆਂ ਕਿ ਕਿਸਾਨਾ ਦਾ ਇਹ ਅੰਦੋਲਨ ਲਗਾਤਾਰ ਜਿੱਤ ਵੱਲ ਵੱਧ ਰਿਹਾ ਹੈ ਅਤੇ ਦੇਸ਼ ਦਾ ਹਰ ਵਰਗ ਕਿਸਾਨਾ ਦਾ ਸਾਥ ਦੇ ਰਿਹਾ ਹੈ ਉਹਨਾਂ ਆਖਿਆਂ ਕਿ ਪੰਜਾਬ ਤੋ ਸ਼ੁਰੂ ਹੋਏ ਇਸ ਅੰਦੋਲਨ ਦੇ ਨਾਲ ਹਰਿਆਣਾ ਅਤੇ ਰਾਜਸਥਾਨ ਤੇ ਯੂ ਪੀ ਖੜੇ ਹਨ ਅਤੇ ਹੁਣ ਭਾਰਤ ਦੇ ਦੱਖਣੀ ਸੂਬਿਆਂ ਵਿਚਲੇ

ਕਿਸਾਨ ਵੀ ਦਿੱਲੀ ਅੰਦੋਲਨ ਦੇ ਨਾਲ ਜੁੜ ਰਹੇ ਹਨ ਉਹਨਾਂ ਆਖਿਆਂ ਕਿ ਜਿਹਨਾ ਜਿਹਨਾ ਸੂਬਿਆਂ ਦੇ ਵਿੱਚ ਚੋਣਾ ਹਨ ਕਿਸਾਨ ਆਗੂਆਂ ਦੁਆਰਾਂ ਉੱਥੇ ਪਹੁੰਚ ਕੇ ਲੋਕਾ ਨੂੰ ਭਾਜਪਾ ਦੀਆ ਨੀਤੀਆਂ ਦੇ ਖਿਲਾਫ ਲਾਮਬੰਦ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਕਾਨੂੰਨ ਨਾ ਕੇਵਲ ਕਿਸਾਨਾ ਬਲਕਿ ਆਮ ਲੋਕਾ ਦੇ ਖਿਲਾਫ ਵੀ ਹਨ ਉਹਨਾਂ ਆਖਿਆਂ ਕਿ ਮੋਦੀ ਸਰਕਾਰ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਕਿਸਾਨ ਪਿੱਛੇ ਹੱਟਣ ਵਾਲੇ ਹਨ ਤੇ ਉਹ ਸਰਕਾਰ ਤੋ ਆਪਣੀਆ ਮੰਗਾ ਮੰਨਵਾ ਕੇ ਹੀ ਵਾਪਿਸ ਪਰਤਣਗੇ ਉਹਨਾਂ ਆਖਿਆਂ ਕਿ

ਹੁਣ ਮੋਦੀ ਸਰਕਾਰ ਦੇ ਵਿੱਚੋਂ ਹੀ ਕਿਸਾਨਾ ਦੇ ਹੱਕ ਚ ਆਵਾਜ਼ਾਂ ਉੱਠਣ ਲੱਗੀਆਂ ਹਨ ਜਿਵੇ ਕਿ ਪਹਿਲਾ ਮੇਘਾਲਿਆ ਦੇ ਰਾਜਪਾਲ ਵੱਲੋ ਕਿਸਾਨਾ ਦੇ ਹੱਕ ਚ ਬਿਆਨ ਦਿੱਤਾ ਗਿਆ ਤੇ ਹੁਣ ਰਾਜਨਾਥ ਸਿੰਘ ਵੱਲੋ ਕਿਹਾ ਗਿਆ ਹੈ ਕਿ ਸਰਕਾਰ ਕਿਸਾਨਾ ਨਾਲ ਗੱਲਬਾਤ ਸ਼ੁਰੂ ਕਰੇ ਅਤੇ ਕਿਸਾਨਾ ਦੀਆ ਮੰਗਾ ਨੂੰ ਮੰਨ ਕੇ ਉਹਨਾਂ ਨੂੰ ਵਾਪਿਸ ਆਪੋ ਆਪਣੇ ਘਰਾ ਨੂੰ ਭੇਜੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ