…ਤਾਂ ਹੁਣ ਇਸ ਦਿਨ ਅਫਸਾਨਾ ਖ਼ਾਨ ਤੇ ਸਾਜ਼ ਬੱਝਣਗੇ ਵਿਆਹ ਦੇ ਬੰਧਨ ‘ਚ

0
243

ਚੰਡੀਗੜ੍ਹ (ਬਿਊਰੋ) – ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਚਰਚਿਤ ਗਾਇਕਾ ਅਫਸਾਨਾ ਖ਼ਾਨ ਇੰਨੀ ਦਿਨੀਂ ‘ਬਿੱਗ ਬੌਸ’ ਸੀਜ਼ਨ-15 ‘ਚ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਸ਼ੋਅ ਦੌਰਾਨ ਅਫਸਾਨਾ ਖ਼ਾਨ ਨੇ ਆਪਣੇ ਵਿਆਹ ਦੀ ਤਾਰੀਕ ਦੱਸ ਦਿੱਤੀ ਹੈ।

ਦੱਸ ਦਈਏ ਅਫਸਾਨਾ ਖ਼ਾਨ ਨੇ ‘ਬਿੱਗ ਬੌਸ’ ‘ਚ ਐਂਟਰੀ ਵੇਲੇ ਸਲਮਾਨ ਖ਼ਾਨ ਨੂੰ ਦੱਸਿਆ ਸੀ ਕਿ ਨਵੰਬਰ ਮਹੀਨੇ ‘ਚ ਉਸ ਦਾ ਵਿਆਹ ਹੋਣ ਵਾਲਾ ਸੀ ਪਰ ‘ਬਿੱਗ ਬੌਸ’ ‘ਚ ਸ਼ਾਮਲ ਹੋਣ ਕਰਕੇ ਵਿਆਹ ਨੂੰ ਟਾਲ ਦਿੱਤਾ ਸੀ। ‘ਬਿੱਗ ਬੌਸ’ ਦੇ ਘਰ ‘ਚ ਉਨ੍ਹਾਂ ਨੇ ਘਰਵਾਲਿਆਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਹੁਣ ਫਿਰ ਤੋਂ ਅਫਸਾਨਾ ਖ਼ਾਨ ਦੇ ਵਿਆਹ ਦੀ ਡੇਟ ਨੇੜੇ ਆ ਗਈ ਹੈ। ਉਨ੍ਹਾਂ ਨੇ ਨਾਲ ਹੀ ਘਰ ਵਾਲਿਆਂ ਨਾਲ ਆਪਣੀ ਮੰਗਣੀ ਵਾਲੇ ਦਿਨ ਦਾ ਤਜ਼ਰਬਾ ਵੀ ਸਾਂਝਾ ਕਰਦੇ ਹੋਏ, ਉਸ ਨੇ ਕਿਹਾ ਕਿ ਉਹ ਆਪਣੇ ਵਿਆਹ ਲਈ ਉਤਸ਼ਾਹਿਤ ਅਤੇ ਘਬਰਾਹਟ ਵੀ ਮਹਿਸੂਸ ਕਰਦੀ ਹੈ। ਇਸ ਦੌਰਾਨ, ਕਰਨ ਕੁੰਦਰਾ ਨੇ ਅਫਸਾਨਾ ਖ਼ਾਨ ਦੇ ਵਿਆਹ ਦੀ ਤਾਰੀਖ਼ ਦਾ ਖੁਲਾਸਾ ਕੀਤਾ ਹੈ ਅਤੇ ਕਿਹਾ ਹੈ ਕਿ “ਮੈਂ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਡੇ ਵਿਆਹ ‘ਚ 24 ਫਰਵਰੀ ਨੂੰ ਆਵਾਂਗਾ ਅਤੇ ਤੁਹਾਡੇ ਸਾਰੇ ਪੈਨਿਕ ਅਟੈਕ ਨੂੰ ਸੰਭਾਲਾਂਗਾ।”

ਦੋਵਾਂ ਨੇ ਇੱਕ ਮਜ਼ਾਕੀਆ ਗੱਲਬਾਤ ਸ਼ੁਰੂ ਕੀਤੀ ਅਤੇ ਅਫਸਾਨਾ ਖ਼ਾਨ ਨੇ ਸਿੱਟਾ ਕੱਢਿਆ ਕਿ ਉਹ ਆਪਣੇ ਵਿਆਹ ਲਈ ਬਹੁਤ ਉਤਸ਼ਾਹਿਤ ਹੈ ਅਤੇ ਸਾਜ਼ ਲਈ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਹ ਖ਼ਬਰਾਂ ਚੱਲ ਰਹੀਆਂ ਹਨ ਕਿ ਸਾਜ਼ ਅਤੇ ਅਫਸਾਨਾ ਅਗਲੇ ਸਾਲ ਦੀ 24 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ ਪਰ ਦੋਵਾਂ ਹੀ ਕਲਾਕਾਰਾਂ ਨੇ ਇਸ ਗੱਲ ਦੀ ਆਫੀਸ਼ੀਅਲ ਪੁਸ਼ਟੀ ਨਹੀਂ ਕੀਤੀ ਹੈ। ਹੁਣ ਤਾਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਸ ਦਿਨ ਸ਼ਹਿਨਾਈਆਂ ਵੱਜਦੀਆਂ ਹਨ।

ਦੱਸ ਦਈਏ ਇਸੇ ਸਾਲ ਫਰਵਰੀ ਮਹੀਨੇ ‘ਚ ਅਫਸਾਨਾ ਖ਼ਾਨ ਅਤੇ ਸਾਜ਼ ਦੀ ਮੰਗਣੀ ਹੋਈ ਸੀ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋਈਆਂ ਸਨ। ਜੇ ਗੱਲ ਕਰੀਏ ਅਫਸਾਨਾ ਖ਼ਾਨ ਅਤੇ ਸਾਜ਼ ਦੀ ਤਾਂ ਦੋਵੇਂ ਹੀ ਪੰਜਾਬੀ ਮਿਊਜ਼ਿਕ ਜਗਤ ਨਾਲ ਜੁੜੇ ਹੋਏ ਹਨ। ਜੇ ਗੱਲ ਕਰੀਏ ਗਾਇਕਾ ਅਫਸਾਨਾ ਖ਼ਾਨ ਦੀ, ਜਿਸ ਨੇ ਥੋੜ੍ਹੇ ਸਮੇਂ ‘ਚ ਹੀ ਸੰਗੀਤ ਦੇ ਖ਼ੇਤਰ ‘ਚ ਖ਼ਾਸ ਜਗ੍ਹਾ ਬਣਾਈ ਹੈ।