ਪਰਮੀਸ਼ ਵਰਮਾ ਨੇ ਛੋਟੇ ਭਰਾ ਸੁਖਨ ਨੂੰ ਜਨਮਦਿਨ ’ਤੇ ਗਿਫਟ ਕੀਤੀ 66 ਲੱਖ ਦੀ ‘ਜੀਪ ਰੁਬੀਕੋਨ’, ਦੇਖੋ ਤਸਵੀਰਾਂ

ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੇ ਛੋਟੇ ਭਰਾ ਸੁਖਨ ਵਰਮਾ ਦਾ ਅੱਜ ਜਨਮਦਿਨ ਹੈ। ਛੋਟੇ ਭਰਾ ਦੇ ਜਨਮਦਿਨ ਨੂੰ ਬੇਹੱਦ ਖ਼ਾਸ ਬਣਾਉਂਦਿਆਂ ਪਰਮੀਸ਼ ਵਰਮਾ ਨੇ ਸੁਖਨ ਨੂੰ ਨਵੀਂ ਗੱਡੀ ਗਿਫਟ ਕੀਤੀ ਹੈ।

ਜੋ ਗੱਡੀ ਪਰਮੀਸ਼ ਨੇ ਸੁਖਨ ਨੂੰ ਗਿਫਟ ਕੀਤੀ ਹੈ, ਉਸ ਦਾ ਨਾਂ ਹੈ ‘ਜੀਪ ਰੁਬੀਕੋਨ’। ਇਸ ਸ਼ਾਨਦਾਰ ਆਫਰੋਡਰ ਜੀਪ ਰੁਬੀਕੋਨ ਦੀ ਕੀਮਤ ਵੀ ਸ਼ਾਨਦਾਰ ਹੈ। ਜੀਪ ਰੁਬੀਕੋਨ ਦੀ ਭਾਰਤ ’ਚ ਆਨ ਰੋਡ ਕੀਮਤ ਲਗਭਗ 66 ਲੱਖ ਰੁਪਏ ਹੈ।

ਪਰਮੀਸ਼ ਵਰਮਾ ਵਲੋਂ ਸੁਖਨ ਦੀਆਂ ਗੱਡੀ ਨਾਲ ਕੁਝ ਤਸਵੀਰਾਂ ਇੰਸਟਾਗ੍ਰਾਮ ’ਤੇ ਅਪਲੋਡ ਕੀਤੀਆਂ ਗਈਆਂ ਹਨ। ਨਾਲ ਹੀ ਇੰਸਟਾਗ੍ਰਾਮ ਸਟੋਰੀਜ਼ ’ਚ ਪਰਮੀਸ਼ ਵਰਮਾ ਤੇ ਸੁਖਨ ਨਵੀਂ ਗੱਡੀ ’ਚ ਘੁੰਮਦੇ ਵੀ ਨਜ਼ਰ ਆ ਰਹੇ ਹਨ।

ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਨੂੰ ਖ਼ੁਦ ਵੀ ਗੱਡੀਆਂ ਦਾ ਬੇਹੱਦ ਸ਼ੌਕ ਹੈ। ਪਰਮੀਸ਼ ਵਰਮਾ ਕੋਲ ਕਾਲੇ ਰੰਗ ਦੀ ‘ਜੀ ਵੈਗਨ’ ਹੈ, ਜਿਸ ਦੀ ਕੀਮਤ ਲਗਭਗ 1.50 ਕਰੋੜ ਰੁਪਏ ਹੈ। ਪਰਮੀਸ਼ ਅਕਸਰ ਜੀ ਵੈਗਨ ਨਾਲ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਵੀ ਪਰਮੀਸ਼ ਦੀ ਕਾਰ ਕਲੈਕਸ਼ਨ ’ਚ ਕਈ ਗੱਡੀਆਂ ਸ਼ਾਮਲ ਹਨ

ਉਥੇ ਪਰਮੀਸ਼ ਦੇ ਕੰਮ ਦੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਉਸ ਨੇ ਆਪਣੇ ਨਵੇਂ ਗੀਤ ‘ਟਿਲ ਡੈੱ ਥ’ ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਗੀਤ ਨੂੰ ਆਵਾਜ਼ ਪਰਮੀਸ਼ ਵਰਮਾ ਨੇ ਦਿੱਤੀ ਹੈ। ਗੀਤ ਨੂੰ ਮਿਊਜ਼ਿਕ ਪਰੂਫ ਨੇ ਦਿੱਤਾ ਹੈ ਤੇ ਬੋਲ ਲਾਡੀ ਚਾਹਲ ਨੇ ਲਿਖੇ ਹਨ। ਗੀਤ ਜਲਦ ਹੀ ਯੂਟਿਊਬ ’ਤੇ ਰਿਲੀਜ਼ ਹੋ ਜਾਵੇਗਾ।