ਵਿਦੇਸ਼ ਚ ਵਾਪਰਿਆ ਕਹਿਰ ਪੰਜਾਬੀ ਮੁੰਡੇ ਨੂੰ ਦਿਤੀ ਇਸ ਤਰਾਂ ਮੌਤ , ਛਾਈ ਸੋਗ ਦੀ ਲਹਿਰ

ਇਨਸਾਨ ਆਪਣੀਆਂ ਰੋਜ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਆਪਣੇ ਰੋਜ਼ਗਾਰ ਉੱਪਰ ਹੀ ਨਿਰਭਰ ਹੈ। ਜਦੋਂ ਤਕ ਉਸ ਨੂੰ ਪੂਰਨ ਰੂਪ ਵਿਚ ਅਤੇ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਯੋਗ ਰੁਜ਼ਗਾਰ ਉਸ ਨੂੰ ਨਹੀਂ ਮਿਲ ਜਾਂਦਾ ਉਹ ਇਨਸਾਨ ਰੁਜ਼ਗਾਰ ਦੀ ਭਾਲ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਭ-ਟ-ਕ-ਦਾ ਹੀ ਰਹਿੰਦਾ ਹੈ। ਉਸ ਦੀ ਇਹ ਭਟਕਣਾ ਮਨੁੱਖ ਨੂੰ ਕਈ ਵਾਰੀ ਸੱਤ ਸਮੁੰਦਰਾਂ ਤੋਂ ਪਾਰ ਲੈ ਜਾਂਦੀ ਹੈ। ਜਿੱਥੇ ਉਹ ਆਪਣੇ ਪਰਿਵਾਰ ਤੋਂ ਦੂਰ ਰੁਜ਼ਗਾਰ ਕਮਾ ਕੇ ਆਪਣੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦਾ ਹੈ।

ਜਦੋਂ ਉਸ ਦੀ ਇਹ ਕੋਸ਼ਿਸ਼ ਰੰਗ ਲਿਆਉਂਦੀ ਹੈ ਤਾਂ ਅਚਾਨਕ ਹੀ ਘਰ ਦੀਆਂ ਖੁਸ਼ੀਆਂ ਗਮ ਵਿੱਚ ਬਦਲ ਜਾਂਦੀਆਂ ਹਨ। ਹੁਣ ਯੂਰਪ ਚ ਵਾਪਰਿਆ ਕਹਿਰ, ਪੰਜਾਬੀ ਮੁੰਡੇ ਦੀ ਮੌਤ ਹੋ ਗਈ ਹੈ । ਜਿਸ ਨਾਲ ਸਭ ਪਾਸੇ ਸੋਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਵਿਚ ਵੀ ਇੱਕ ਅਜਿਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਕਮਾਈ ਖਾਤਰ ਵਿਦੇਸ਼ ਵਿੱਚ ਗਏ ਹੋਏ ਇਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ 32 ਸਾਲਾ ਨੌਜਵਾਨ ਆਪਣੇ ਘਰ ਦੀ ਆਰਥਿਕ ਮੰ-ਦੀ ਦੇ ਚੱਲਦੇ ਹੋਏ ਹਾਲਾਤਾਂ ਨੂੰ ਸੁਧਾਰਨ ਲਈ ਜਰਮਨ ਗਿਆ ਸੀ। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੀ ਬਲਾਕ ਮਲੌਦ ਦੇ ਪਿੰਡ ਕਿਸ਼ਨਪੁਰਾ , (ਨਵਾਂ ਪਿੰਡ) ਦਾ ਇਹ ਨੌਜਵਾਨ ਮਨਦੀਪ ਸਿੰਘ ਉਰਫ਼ ਦੀਪ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਜਿਸ ਦਾ ਜਰਮਨ ਦੇ ਵਿਚ। ਕ-ਤ-ਲ। ਹੋ ਗਿਆ ਹੈ। ਮ੍ਰਿਤਕ ਨੌਜਵਾਨ ਮਨਦੀਪ ਸਿੰਘ ਦੇ ਪਿਤਾ ਜਗਦੇਵ ਸਿੰਘ ਅਤੇ ਪਰਿਵਾਰ ਵਲੋ ਮ੍ਰਿਤਕ ਮਨਦੀਪ ਸਿੰਘ ਦੀ ਲਾ ਸ਼ ਪੰਜਾਬ ਲਿਆਉਣ ਲਈ ਸਰਕਾਰ ਪਾਸੋਂ ਮੱਦਦ ਦੀ ਗੁਹਾਰ ਲਗਾਈ ਜਾ ਰਹੀ ਹੈ,

ਤਾਂ ਜੋ ਉਹ ਆਖਰੀ ਵਾਰ ਆਪਣੇ ਪੁੱਤਰ ਦੇ ਚਿਹਰੇ ਨੂੰ ਦੇਖ ਸਕਣ ਅਤੇ ਰਸਮਾਂ ਨੂੰ ਪੂਰਾ ਕਰ ਸਕਣ। ਮ੍ਰਿਤਕ ਨੌਜਵਾਨ ਦਾ ਪਰਿਵਾਰ ਆਰਥਿਕ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਹੈ। ਵਿਦੇਸ਼ ਦੇ ਵਿਚ ਹੋਈ ਨੌਜਵਾਨ ਦੀ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪਹਿਲਾਂ ਵੀ ਵਿਦੇਸ਼ ਗਏ ਬਹੁਤ ਸਾਰੇ ਨੌਜਵਾਨ ਇਸ ਤਰ੍ਹਾਂ ਹੀ ਵੱਖ-ਵੱਖ ਹਾਦਸਿਆਂ ਦਾ ਸ਼ਿਕਾਰ ਹੋ ਗਏ ਹਨ। ਜਰਮਨ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵੱਲੋਂ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

Posted in News