ਉਠ ਗਿਆ ਪਰਦਾ; ਆਹ ਸੀ ਅਫ਼ਸਰ, ਜੀਹਨੂੰ ਜਨਾਨੀਆਂ ਸਪਲਾਈ ਕਰਦਾ ਸੀ ਗੁਰਦੀਪ ਰਾਣੋ

ਪੰਜਾਬ ‘ਚੋਂ ਚਿੱਟਾ ਖਾਕ ਮੁੱਕਣਾ ਸੀ ਜਦ ਉੱਚ ਪੁਲਿਸ ਅਫ਼ਸਰ ਵੇਚਣ ਆਲਿਆਂ ਨਾਲ ਰਲੇ ਹੋਏ ਸੀ। ਪੁਲਿਸ ਦੀਆਂ ਅੱਗੇ ਪਿੱਛੇ ਜਿਪਸੀਆਂ ‘ਚ ਚਿੱਟਾ ਮੰਤਰੀਆਂ ਵਾਂਗ ਘੁੰਮਦਾ ਸੀ।


ਬਦਲੇ ‘ਚ ਰਾਣੋ ਵਾਲਾ ਸਰਪੰਚ ਪੁਲਿਸ ਨੂੰ ਰਾਤਾਂ ਰੰਗੀਨ ਕਰਨ ਲਈ ਮਾਡਲ ਕੁੜੀਆਂ ਭੇਜਦਾ ਸੀ, ਪੁਲਸੀਆਂ ਦੇ ਸਮਾਗਮਾਂ ‘ਚ ਦਾਨ ਦਿੰਦਾ ਸੀ, ਪੁਲਸੀਆਂ ਦੇ ਘਰਦੇ ਵਿਆਹਾਂ ‘ਤੇ ਪੈਸੇ ਖਰਚਦਾ ਸੀ, ਠੇਕਿਆਂ ‘ਚ ਹਿੱਸੇ ਰੱਖਦਾ ਸੀ।

ਪੰਜਾਬ ਸਰਕਾਰ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਵਿਦਾਦਤ ਪੁਲੀਸ ਅਧਿਕਾਰੀ ਆਈਜੀ ਪਰਮਰਾਜ ਉਮਰਾਨੰਗਲ, ਐੱਸਪੀ ਵਰਿੰਦਰਜੀਤ ਸਿੰਘ ਥਿੰਦ, ਫਰੀਦਕੋਟ ਦੇ ਐਸਪੀ (ਡੀ) ਸੇਵਾ ਸਿੰਘ ਮੱਲ੍ਹੀ, ਪਰਮਿੰਦਰ ਸਿੰਘ ਬਾਠ ਡੀਐੱਸਪੀ ਤੇ ਕਰਨਸ਼ੇਰ ਸਿੰਘ ਡੀਐੱਸਪੀ ਫਤਿਹਗੜ੍ਹ ਸਾਹਿਬ ਨੂੰ ਮੁਅੱਤਲ ਕਰ ਦਿੱਤਾ ਹੈ। ਸੂਬੇ ਦੇ ਡੀਜੀਪੀ ਦਫਤਰ ਵੱਲੋਂ ਭੇਜੀ ਗਈ ਸੀ ਉਸ ਦੇ ਅਧਾਰ ’ਤੇ ਗ੍ਰਹਿ ਵਿਭਾਗ ਵੱਲੋਂ ਇਨ੍ਹਾਂ ਪੁਲੀਸ ਅਫਸਰਾਂ ਦੀ ਮੁ-ਅੱ-ਤ-ਲੀ ਦੇ ਹੁਕਮ ਦਿੱਤੇ ਗਏ ਹਨ। ਪੁਲੀਸ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਮੁਅੱਤਲ ਕੀਤੇ ਪੁਲੀਸ ਅਧਿਕਾਰੀਆਂ ਦੀ ਕਥਿਤ ਸ਼ਮੂਲੀਅਤ ਦੇ ਤੱਥ ਐੱਸਟੀਐਫ ਵੱਲੋਂ ਨ-ਸ਼ਿ-ਆਂ ਦੀ ਸ-ਮ-ਗ-ਲਿੰ-ਗ ਦੇ ਦੋ-ਸ਼ਾਂ ’ਚ ਗ੍ਰਿਫਤਾਰ ਕੀਤੇ ਖੰਨਾ ਜ਼ਿਲ੍ਹੇ ਦੇ ਸਰਪੰਚ ਗੁਰਦੀਪ ਸਿੰਘ ਰਾਣੋ ਦੇ ਮਾਮਲੇ ’ਚ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਐੱਸਟੀਐਫ ਨੇ ਗੁਰਦੀਪ ਸਿੰਘ ਦੀ ਤਫ਼ਤੀਸ਼ ਦੇ ਅਧਾਰ ’ਤੇ ਸਰਕਾਰ ਅਤੇ ਡੀਜੀਪੀ ਦਫਤਰ ਨੂੰ ਜੋ ਰਿਪੋਰਟ ਭੇਜੀ ਸੀ ਉਸ ਰਿਪੋਰਟ ’ਚ ਇਨ੍ਹਾਂ ਪੁਲੀਸ ਅਫਸਰਾਂ ਦੇ ਗੁਰਦੀਪ ਸਿੰਘ ਨਾਲ ਨੇੜਲੇ ਸ-ਬੰ-ਧਾਂ ਦਾ ਜ਼ਿਕਰ ਕੀਤਾ ਗਿਆ ਸੀ। ਨ-ਸ਼ਿ-ਆਂ ਦੀ ਸ-ਮ-ਗ-ਲਿੰ-ਗ ਕਰਨ ਵਾਲੇ ਕਿਸੇ ਵਿਅਕਤੀ ਨਾਲ ਸਬੰਧ ਰੱਖਣ ਦੇ ਦੋਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰੀ ਆਈਜੀ, ਐੱਸਪੀ ਤੇ ਡੀਐੱਸਪੀ ਰੈਂਕ ਦੇ ਪੁਲੀਸ ਅਫਸਰਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ।