ਸੰਨੀ ਦਿਓਲ ਦੇ ਦੂਜੇ ਮੁੰਡੇ ਰਾਜਵੀਰ ਨੇ ਵੀ ਕੀਤੀ ਫ਼ਿਲਮਾਂ ’ਚ ਐਂਟਰੀ, ਕੀ ਤੁਸੀਂ ਇਸ ਦੀ ਫਿਲਮ ਦੇਖਣ ਜਾਉਗੇ?

ਮੁੰਬਈ (ਬਿਊਰੋ)– ਬਾਲੀਵੁੱਡ ’ਚ ਇਕ ਹੋਰ ਸਟਾਰ ਕਿੱਡ ਦੀ ਐਂਟਰੀ ਹੋਣ ਜਾ ਰਹੀ ਹੈ ਪਰ ਇਸ ਵਾਰ ਇਸ ਸਟਾਰ ਕਿੱਡ ਨੂੰ ਕਰਨ ਜੌਹਰ ਲਾਂਚ ਨਹੀਂ ਕਰ ਰਹੇ। ਧਰਮਿੰਦਰ ਦਾ ਪੋਤਾ ਰਾਜਵੀਰ ਦਿਓਲ ਹੁਣ ਫ਼ਿਲਮਾਂ ’ਚ ਐਂਟਰੀ ਕਰਨ ਜਾ ਰਿਹਾ ਹੈ।

ਰਾਜਵੀਰ ਦਿਓਲ, ਸੰਨੀ ਦਿਓਲ ਦਾ ਛੋਟਾ ਬੇਟਾ ਹੈ। ਇਸ ਤੋਂ ਪਹਿਲਾਂ ਸੰਨੀ ਦਿਓਲ ਦਾ ਵੱਡਾ ਬੇਟਾ ਕਰਨ ਦਿਓਲ ਵੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਨਾਲ ਫ਼ਿਲਮ ਜਗਤ ’ਚ ਕਦਮ ਰੱਖ ਚੁੱਕਿਆ ਹੈ, ਜਿਸ ਨੂੰ ਲੋਕਾਂ ਵਲੋਂ ਚੰਗਾ ਹੁੰਗਾਰਾ ਨਹੀਂ ਮਿਲਿਆ ਸੀ। ਹੁਣ ਰਾਜਵੀਰ ਦਿਓਲ ਦੀ ਐਂਟਰੀ ਸੂਰਜ ਬੜਜਾਤੀਆ ਦੇ ਪ੍ਰੋਡਕਸ਼ਨ ਹਾਊਸ ਰਾਜਸ਼੍ਰੀ ਪ੍ਰੋਡਕਸ਼ਨ ਰਾਹੀਂ ਹੋਣ ਜਾ ਰਹੀ ਹੈ।

ਧਰਮਿੰਦਰ ਨੇ ਜਿਵੇਂ ਹੀ ਰਾਜਵੀਰ ਦੀ ਬਾਲੀਵੁੱਡ ’ਚ ਐਂਟਰੀ ਦਾ ਐਲਾਨ ਕੀਤਾ, ਉਦੋਂ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਰਾਜਵੀਰ ਨੂੰ ਖੂਬ ਪਿਆਰ ਦੇ ਰਹੇ ਹਨ। ਰਾਜਵੀਰ ਦੀ ਇਸ ਫ਼ਿਲਮ ਦਾ ਨਿਰਦੇਸ਼ਕ ਅਵਨੀਸ਼ ਬੜਜਾਤੀਆ ਕਰਨਗੇ ਤੇ ਇਹ ਉਨ੍ਹਾਂ ਦੀ ਵੀ ਪਹਿਲੀ ਫ਼ਿਲਮ ਹੋਵੇਗੀ। ਰਾਜਵੀਰ ਦੀ ਇਹ ਫ਼ਿਲਮ ਇਕ ਪ੍ਰੇਮ ਕਹਾਣੀ ਹੈ।

ਦੱਸਣਯੋਗ ਹੈ ਕਿ 3 ਸਾਲ ਪਹਿਲਾਂ ਕਰਨ ਦਿਓਲ ਨੇ ਵੀ ‘ਪਲ ਪਲ ਦਿਲ ਕੇ ਪਾਸ’ ਫ਼ਿਲਮ ਰਾਹੀਂ ਬਾਲੀਵੁੱਡ ’ਚ ਐਂਟਰੀ ਕੀਤੀ ਸੀ। ਇਸ ਫ਼ਿਲਮ ਦਾ ਨਿਰਦੇਸ਼ਨ ਸੰਨੀ ਦਿਓਲ ਨੇ ਹੀ ਕੀਤਾ ਸੀ। ਕਰਨ ਦਿਓਲ ਹੁਣ ਆਪਣੇ ਹੋਮ ਪ੍ਰੋਡਕਸ਼ਨ ਦੀ ਫ਼ਿਲਮ ‘ਅਪਨੇ 2’ ’ਚ ਵੀ ਨਜ਼ਰ ਆਉਣਗੇ।


ਕੁਝ ਦਿਨ ਪਹਿਲਾਂ ਹੀ ਕਰਨ ਜੌਹਰ ਨੇ ਆਪਣੇ ਪ੍ਰੋਡਕਸ਼ਨ ਹਾਊਸ ਰਾਹੀਂ ਸੰਜੇ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਉਥੇ ਕੁਝ ਦਿਨ ਪਹਿਲਾਂ ਹੀ ਸੈਫ ਅਲੀ ਖ਼ਾਨ ਦੇ ਬੇਟੇ ਇਬ੍ਰਾਹਿਮ ਅਲੀ ਖ਼ਾਨ ਨੂੰ ਕਰਨ ਜੌਹਰ ਦੇ ਦਫ਼ਤਰ ਬਾਹਰ ਦੇਖਿਆ ਗਿਆ। ਇਸ ਤੋਂ ਬਾਅਦ ਤੋਂ ਹੀ ਖ਼ਬਰਾਂ ਗਰਮ ਹਨ ਕਿ ਅਬ੍ਰਾਹਿਮ ਨੂੰ ਵੀ ਕਰਨ ਜੌਹਰ ਹੀ ਲਾਂਚ ਕਰਨ ਜਾ ਰਹੇ ਹਨ।