ਹੁਣ ਤਾਂ ਡਾਕਟਰਾਂ ਨੇ ਵੀ ਕਹਿ ਦਿੱਤਾ ਕਿ ਕਣਕ ਛੱਡ ਦਿਓ ਕਣਕ ਤਾਂ ਬਾਬਰ ਲੈਕੇ ਆਇਆ ਸੀ ਭਾਰਤ ਵਿੱਚ ਆ ਵਾਲੇ 5 ਅਨਾਜ…

ਸਾਰੇ ਮਿਲੱਟਸ ਵਿਚੋਂ ਗ੍ਰੇਟ ਮਿਲੱਟ ਸੱਚਮੁੱਚ ਗਰੇਟ ਹੈ। ਇਹ ਬਹੁਤ ਸਾਰੇ ਮਾਸਾਹਾਰੀ ਖਾਣਿਆਂ ਤੋਂ ਜ਼ਿਆਦਾ ਸਿਹਤਵਰਧਕ ਹੁੰਦਾ ਹੈ। ਇਸ ਵਿੱਚ ਫਾਇਬਰ ਅਤੇ ਪ੍ਰੋਟੀਨਜ਼ ਦੇ ਨਾਲ ਨਾਲ ਵੱਖ-ਵੱਖ ਤਰ੍ਹਾਂ ਦੇ ਮਿਨਰਲਜ਼, ਵਿਟਾਮਿਨਜ਼, ਫਲੈਵੋਨੌਇਡਜ਼, ਪਲਾਂਟ ਡਾਈਜੈਸਟਿਵ ਐਂਜ਼ਾਇਮਜ਼ ਆਦਿ ਅਨੇਕਾਂ ਸਿਹਤਵਰਧਕ ਅਤੇ ਹਾਜ਼ਮਾ ਵਧਾਉਣ ਵਾਲੇ ਤੱਤ ਹੁੰਦੇ ਹਨ। ਜਦ ਕਿ ਕਿਸੇ ਵੀ ਮਾਸਾਹਾਰੀ ਖਾਣੇ ਨੂੰ ਪਚਾਉਣ ਲਈ ਫਾਇਬਰ, ਪਲਾਂਟ ਡਾਈਜੈਸਟਿਵ ਐਂਜ਼ਾਇਮਜ਼ ਆਦਿ ਲੈਣੇ ਹੀ ਪੈਂਦੇ ਹਨ। ਯਾਨਿ ਕਿ ਸਿਰਫ਼ ਸ਼ਾਕਾਹਾਰੀ ਭੋਜਨ ਤੇ ਮਨੁੱਖ ਲੰਬੀ ਉਮਰ ਤੰਦਰੁਸਤੀ ਨਾਲ ਗੁਜ਼ਾਰ ਸਕਦਾ ਹੈ ਜਦ ਕਿ ਸਿਰਫ਼ ਮਾਸਾਹਾਰੀ ਭੋਜਨ ਤੇ ਲੰਬਾ ਸਮਾਂ ਜਿਉਂ ਨਹੀਂ ਸਕਦਾ। ਕੁਦਰਤ ਨੇ ਹਰ ਬੂਟੇ ਨੂੰ ਇਕ ਕਮਾਲ ਦੀ ਕੁਦਰਤੀ ਯੋਗਤਾ ਦਿੱਤੀ ਹੈ। ਸਭ ਬੂਟਿਆਂ ਵਿੱਚ ਐਂਜ਼ਾਇਮਜ਼ ਦਾ ਇੱਕ ਮੈਕੇਨਿਜ਼ਮ ਹੁੰਦਾ ਹੈ। ਇਸ ਰਾਹੀਂ ਇਹਨਾਂ ਤੇ ਛਿੜਕੇ ਗਏ ਜ਼ ਹਿ ਰਾਂ ਨੂੰ ਇਹ ਖ਼ਤਮ ਕਰ ਦਿੰਦੇ ਹਨ ਜਾਂ ਉਹਨਾਂ ਜ਼ਹਿਰਾਂ ਨੂੰ ਵੀ ਅਪਣੀ ਖ਼ੁਰਾਕ ਵਜੋਂ ਵਰਤ ਲੈਂਦੇ ਹਨ।

ਜਦ ਕਿ ਬਹੁਤੇ ਜੀਵ ਜੋ ਵੀ ਜ਼ਹਿਰੀਲਾ ਖਾਂਦੇ ਹਨ ਉਸਨੂੰ ਆਪਣੀਆਂ ਮਾਸਪੇਸ਼ੀਆਂ ਵਿਚ ਸਟੋਰ ਕਰ ਲੈਂਦੇ ਹਨ। ਜਦ ਕੋਈ ਮਾਸਾਹਾਰੀ ਜੀਵ ਅਜਿਹੇ ਜੀਵ ਨੂੰ ਖਾਂਦਾ ਹੈ ਤਾਂ ਇਹ ਜ਼ਹਿਰ ਉਸਦੇ ਜਿਗਰ, ਮਿਹਦੇ, ਅੰਤੜੀਆਂ ਆਦਿ ਅੰਗਾਂ ਦਾ ਭਾਰੀ ਨੁਕਸਾਨ ਕਰਦੇ ਹਨ। ਗਰੇਟ ਮਿਲੱਟ ਚੋਂ ਫਾਸਫੋਰਸ, ਆਇਰਿਨ, ਮੈਗਨੇਸ਼ੀਅਮ, ਪੁਟਾਸ਼ੀਅਮ, ਸਿਲੇਨੀਅਮ, ਫੋਲੇਟ, ਨਾਇਸਿਨ, ਰਾਇਬੋਫਲੇਵਿਨ, ਪੈਂਟੋਥੈਨਿਕ ਐਸਿਡ, ਵਿਟਾਮਿਨ ਬੀ 6, ਵਿਟਾਮਿਨ ਸੀ, ਵਿਟਾਮਿਨ ਈ ਅਤੇ ਵਿਟਾਮਿਨ ਕੇ ਆਦਿ ਅਨੇਕਾਂ ਲੰਮੀ ਉਮਰ ਕਰਨ ਵਾਲੇ ਕਮਾਲ ਦੇ ਸਿਹਤਵਰਧਕ ਤੱਤ ਮਿਲਦੇ ਹਨ। ਵੈਸੇ ਤਾਂ ਇਸਦੇ ਆਟੇ ਦੀ ਰੋਟੀ, ਪੰਜੀਰੀ, ਪਰੌਠਾ, ਪਿੰਨੀ ਜਾਂ ਕੜਾਹ ਵੀ ਬਣਾ ਸਕਦੇ ਹੋ। ਇਸਨੂੰ ਭੁੰਨ ਕੇ ਵੀ ਖਾ ਸਕਦੇ ਹੋ। ਇਸਦੇ ਭੁੰਨੇ ਆਟੇ ਦਾ ਸੂਪ ਵੀ ਬਣਾ ਕੇ ਪੀ ਸਕਦੇ ਹੋ। ਲੇਕਿਨ ਇਸਨੂੰ ਅਤੇ ਕਿਸੇ ਵੀ ਦਾਲ ਨੂੰ ਰਾਤ ਭਰ ਭਿਉਂ ਕੇ ਅਗਲੇ ਦਿਨ ਪਾਣੀ ਚ ਉਬਾਲ ਕੇ ਜਾਂ ਸਟੀਮ ਕਰਕੇ ਖਾਧਾ ਜਾਵੇ ਤਾਂ ਇਹ ਜ਼ਿਆਦਾ ਪੌਸ਼ਟਿਕ ਬਣ ਜਾਂਦਾ ਹੈ।

ਇਸ ਵਿੱਚ ਵੱਖ ਵੱਖ ਤਰ੍ਹਾਂ ਦਾ ਬਰੀਕ ਕੁਤਰਿਆ ਸਲਾਦ ਅਤੇ ਕੁੱਝ ਕੁ ਸਬਜ਼ੀਆਂ ਮਿਲਾਕੇ ਅਤੇ ਟਮਾਟਰ, ਹਲਦੀ, ਹਰੀ ਮਿਰਚ ਦੀ ਚਟਣੀ ਮਿਲਾਉਣ ਨਾਲ ਇਹ ਹੋਰ ਵੀ ਸਿਹਤਵਰਧਕ, ਪੌਸ਼ਟਿਕ ਤੇ ਹਾਜ਼ਮੇਦਾਰ ਹੋ ਜਾਂਦਾ ਹੈ। ਜੇ ਇਸਨੂੰ ਪੁੰਗਾਰਕੇ ਸਟੀਮ ਕਰਕੇ ਜਾਂ ਉਬਾਲ ਕੇ ਖਾਧਾ ਜਾਵੇ ਤਾਂ ਸਭ ਤੋਂ ਵੱਧ ਪੌਸ਼ਟਿਕ ਬਣ ਜਾਂਦਾ ਹੈ।
ਕੱਦ ਕਾਠ ਕਰ ਰਹੇ ਬੱਚਿਆਂ, ਖ਼ੂਬ ਵਰਜਿਸ਼ ਕਰਦੇ ਨੌਜਵਾਨਾਂ ਲਈ ਇਸਦੀ ਖੀਰ ਬੇਹੱਦ ਲਾਭਦਾਇਕ ਹੈ। ਬਜ਼ੁਰਗਾਂ ਲਈ ਇਸਦਾ ਦਲੀਆ ਵਧੀਆ ਹੈ। ਗਰਭਵਤੀ ਲਈ ਇਹ ਪੁੰਗਾਰਕੇ ਖਾਣੀ ਲਾਭਦਾਇਕ ਹੈ। ਸਰੀਰਕ ਕਮਜ਼ੋਰੀ ਅਤੇ ਕਮਜ਼ੋਰ ਪਾਚਣ ਪ੍ਰਣਾਲੀ ਵਾਲਿਆਂ ਲਈ ਇਸਦਾ ਪੁਲਾਉ ਵਧੀਆ ਹੈ ਜਿਸਦੀ ਤਸਵੀਰ ਅੱਜ ਅਸੀਂ ਪਾਈ ਹੈ।
ਚਲੋ ਸਾਰੀ ਪੋਸਟ ਪੜਨ ਵਾਲਿਆਂ ਨੂੰ ਦੱਸ ਦੇਈਏ ਕਿ ਗਰੇਟ ਮਿਲੱਟ ਜਵਾਰ ਨੂੰ ਕਿਹਾ ਜਾਂਦਾ ਹੈ। ਜਿਹਨਾਂ ਨੂੰ ਸਾਰੀ ਪੋਸਟ ਪੜਨ ਦੀ ਆਦਤ ਨਹੀਂ ਉਹ ਸੁਆਲ ਜ਼ਰੂਰ ਕਰਨਗੇ ਕਿ ਗਰੇਟ ਮਿਲੱਟ ਕੀ ਹੁੰਦਾ ਹੈ।

ਜਵਾਰ ਦਾ ਦਲੀਆ ਖਿਚੜੀ ਖੀਰ ਜਾਂ ਪੁਲਾਉ ਬਣਾਉਣਾ ਹੋਵੇ ਤਾਂ ਇਹ ਘੱਟੋ-ਘੱਟ ਅੱਠ ਦਸ ਘੰਟੇ ਪਾਣੀ ਚ ਭਿਉਂ ਕੇ ਰੱਖਣ ਬਾਅਦ ਹੀ ਬਣਾਉਣਾ ਚਾਹੀਦਾ ਹੈ।
ਸਹੀ ਖਾਣਯੋਗ ਜਵਾਰ ਛੋਟੇ ਦਾਣਿਆਂ ਵਾਲੀ ਅਤੇ ਦੇਸੀ ਕਿਸਮ ਵਾਲੀ ਹੁੰਦੀ ਹੈ। ਹੁਣ ਸਾਰੀ ਪੋਸਟ ਨਾ ਪੜਨ ਵਾਲਿਆਂ ਨੂੰ ਵੀ ਅਸੀਂ ਬਲੌਕ ਹੀ ਕਰ ਦਿਆ ਕਰਨਾ ਹੈ। ਕਿਉਂਕਿ ਅਜਿਹੇ ਲੋਕ ਸਿਰਫ਼ ਮਨ ਬਹਿਲਾਵੇ ਲਈ ਹੀ ਫੋਟੋਆਂ ਦੇਖਦੇ ਹਨ। ਤੇ ਟਾਈਮ ਬਰਬਾਦ ਕਰਨ ਲਈ ਉਲਟੇ ਸਿੱਧੇ ਸੁਆਲ ਕਰਦੇ ਹਨ। ਅਸਲ ਵਿੱਚ ਅਸੀਂ ਨਾਂ ਤਾਂ ਭੀੜ ਇਕੱਠੀ ਕਰਨ ਚ ਵਿਸ਼ਵਾਸ ਰਖਦੇ ਹਾਂ ਤੇ ਨਾਂ ਹੀ ਕਿਸੇ ਨਾਲ ਫ਼ਾਲਤੂ ਦੀ ਬਹਿਸਬਾਜ਼ੀ ਕਰਨਾ ਚਾਹੁੰਦੇ ਹਾਂ। ਪਿਛਲੇ ਦਿਨੀਂ ਅਸੀਂ ਪਿਛਲੇ 25 ਸਾਲਾਂ ਦੀ ਬਹੁਤ ਲੰਮੀ ਚੌੜੀ ਪੜਤਾਲ ਕਰਨ ਬਾਅਦ ਸ਼ਰਾਬ ਤੇ ਪੋਸਟ ਪਾਈ ਸੀ ਬਹੁਤ ਨੇ ਸਾਨੂੰ ਹੀ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ।

ਅਸੀਂ ਅਜਿਹੇ 63 ਮਹਾਂਪੁਰਖਾਂ ਨੂੰ ਬਲੌਕ ਕਰ ਦਿੱਤਾ ਹੈ ਜਿਹਨਾਂ ਵਿੱਚ 17 ਸਾਡੇ ਟੌਪ ਫ਼ੈਨ ਵੀ ਸੀ। ਕੁੱਝ ਨੇ ਤਾਂ ਬਾਅਦ ਚ ਸਾਨੂੰ ਫੋਨ ਤੇ ਧਮਕੀਆਂ ਵੀ ਦਿੱਤੀਆਂ। ਲੇਕਿਨ ਅਸੀਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ। ਸਾਨੂੰ ਤਾਂ ਆਰ ਐਸ ਐਸ ਵਾਲੇ ਅਤੇ ਕੁੱਝ ਸ਼ਿਵ ਸੈਨਿਕ ਵੀ ਧ ਮ ਕੀ ਆਂ ਦਿੰਦੇ ਰਹਿੰਦੇ ਹਨ ਕਿ ਅਸੀਂ ਗਾਂ ਦੇ ਦੁੱਧ ਦੇ ਮੁਕਾਬਲੇ ਮੱਝ ਦੇ ਦੁੱਧ ਨੂੰ ਕਿਉਂ ਸੁਲਾਹੁੰਦੇ ਹਾਂ। ਕੁੱਝ ਕਾਰਪੋਰੇਟ ਘਰਾਣਿਆਂ ਦੇ ਨੌਕਰ ਵੀ ਸਾਨੂੰ ਅਨੇਕਾਂ ਵਾਰ ਅਦਾਲਤੀ ਕੇਸਾਂ ਦੀ ਧ ਮ ਕੀ ਦੇ ਚੁੱਕੇ ਹਨ ਕਿ ਅਸੀਂ ਚਾਹ, ਕੌਫ਼ੀ, ਗਰੀਨ ਟੀ, ਕੋਲਡ ਡਰਿੰਕ, ਬਿਸਕੁਟ, ਅਚਾਰ, ਮੁਰੱਬੇ, ਸੌਸ, ਨਿਉਡਲਜ਼, ਕੁਰਕੁਰੇ, ਚਾਕਲੇਟ, ਕੇਕ, ਰਸ, ਪੈਟੀਜ਼ ਆਦਿ ਨੂੰ ਕਿਉਂ ਨਿੰਦਦੇ ਹਾਂ ਜਦ ਕਿ ਉਹ ਟੈਕਸ ਭਰ ਕੇ ਅਤੇ ਸਰਕਾਰੀ ਮੰਜ਼ੂਰੀ ਨਾਲ ਹੀ ਵੇਚ ਰਹੇ ਹਨ।

ਉਹਨਾਂ ਦਾ ਕਹਿਣਾ ਸੀ ਕਿ ਜੇ ਤੁਸੀਂ ਨਹੀਂ ਖਾਣਾ ਚਾਹੁੰਦੇ ਤਾਂ ਨਾਂ ਖਾਉ ਬਾਕੀਆਂ ਨੂੰ ਖਾਣੋਂ ਕਿਉਂ ਰੋਕਦੇ ਹੋ। ਅਜਿਹੇ ਉਲਟੇ ਸਿੱਧੇ ਕੁਮੈਂਟਾਂ ਵਾਲਿਆਂ ਨੂੰ ਨਾਲੋ ਨਾਲ ਹੀ ਬਲੌਕ ਮਾਰਨਾ ਸ਼ੁਰੂ ਕਰ ਦਿੱਤਾ ਹੈ। ਕਿਉਂਕਿ ਅਸੀਂ ਜੋ ਜਾਣਕਾਰੀ ਮੁਫ਼ਤ ਚ ਵੰਡਣ ਬਾਰੇ ਅਤੇ ਅਜਿਹੀਆਂ ਕਿਤਾਬਾਂ ਲਿਖਣ ਬਾਰੇ ਸ਼ੌਕ ਬਣਾਇਆ ਹੋਵੇ, ਕਿਤੇ ਅਜਿਹੇ ਲੋਕਾਂ ਤੋਂ ਅੱਕ ਕੇ ਅਧਵਾਟੇ ਹੀ ਨਾਂ ਛੱਡ ਜਾਈਏ। ਸਾਨੂੰ ਪਤਾ ਹੈ ਕਿ ਅਜੇ ਸਮਾਂ ਨਹੀਂ ਆਇਆ ਕਿ ਸਭ ਲੋਕ ਸਾਡੀ ਗੱਲ ਸਮਝਣ। ਪ੍ਰੰਤੂ ਜਦ ਉਲਟੇ ਸਿੱਧੇ ਖਾਣਿਆਂ ਕਾਰਨ ਅਤੇ ਨਸ਼ਿਆਂ ਕਾਰਨ ਵੱਡੇ ਪੱਧਰ ਤੇ ਮੌਤਾਂ ਹੋਣ ਲੱਗ ਪਈਆਂ ਤਾਂ ਉਦੋਂ ਸਾਡੀਆਂ ਲਿਖਤਾਂ ਲੋਕ ਲੱਭ ਲੱਭ ਪੜਨਗੇ। ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ ਬੈਂਸ ਹੈਲਥ ਸੈਂਟਰ ਮੋਗਾ 9463038229

ਕੋਧਰੇ ਦਾ ਫਿੱਕਾ ਦਲੀਆ ਕਿਸੇ ਵੀ ਤਰੀਦਾਰ ਸਬਜ਼ੀ ਜਾਂ ਪਤਲੀ ਦਾਲ ਨਾਲ ਖਾਣਾ ਬੇਹੱਦ ਸਿਹਤਵਰਧਕ ਹੁੰਦਾ ਹੈ। ਲੇਕਿਨ ਮੱਝ ਦੇ ਦੁੱਧ ਦੀ ਸੰਘਣੀ ਲੱਸੀ ਅਤੇ ਦੇਸੀ ਔਰਗੈਨਿਕ ਕਾਲੇ ਛੋਲਿਆਂ ਦੇ ਆਟੇ ਦੀ ਕੜੀ ਨਾਲ ਫਿੱਕਾ ਦਲੀਆ ਖਾਣਾ ਹੋਰ ਵੀ ਸਿਹਤਵਰਧਕ ਹੋ ਜਾਂਦਾ ਹੈ। ਜੇ ਕੋਧਰੇ ਅਤੇ ਕੜੀ ਨਾਲ ਰਲਿਆ ਮਿਲਿਆ ਤਿੰਨ ਚਾਰ ਕੁ ਤਰਾਂ ਦਾ ਮਿਕਸ ਸਲਾਦ ਵੀ ਖਾਧਾ ਜਾਵੇ ਤਾਂ ਇਹ ਸੁਪਰ ਫੂਡ ਦੀ ਤਰਾਂ ਫ਼ਾਇਦਾ ਕਰਦਾ ਹੈ। ਕੋਧਰੇ ਦੀ ਖਿਚੜੀ, ਪੁਲਾਉ, ਖੀਰ, ਕੜਾਹ, ਪੰਜੀਰੀ, ਪਿੰਨੀਆਂ ਜਾਂ ਰੋਟੀ ਵੀ ਬਣਾ ਸਕਦੇ ਹੋ। ਇਹ ਵੀ ਬਹੁਤ ਸਿਹਤਵਰਧਕ ਹੁੰਦੇ ਹਨ। ਇਹ ਹਰ ਉਮਰ ਦੇ ਮਰਦਾਂ, ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਲਈ ਵੀ ਖਾਂਦੇ ਰਹਿਣਾ ਜ਼ਰੂਰੀ ਹੈ। ਬਜ਼ੁਰਗਾਂ ਦੇ ਹਾਈ ਬੀ ਪੀ, ਹਾਈ ਕੋਲੈਸਟਰੋਲ, ਸ਼ੂਗਰ ਆਦਿ ਨੂੰ ਕੰਟਰੋਲ ਕਰਨ ਚ ਮਦਦ ਕਰਦਾ ਹੈ। ਇਸ ਵਿੱਚ ਕੁੱਝ ਅਜਿਹੇ ਤੱਤ ਹੁੰਦੇ ਹਨ ਜੋ ਅੰਤੜੀਆਂ ਚ ਚਿਕਨਾਹਟ ਵਧਾਉਂਦੇ ਹਨ ਅਤੇ ਅੰਤੜੀਆਂ ਦੀਆਂ ਦੀਵਾਰਾਂ ਨੂੰ ਪਾਣੀ ਛੱਡਣ ਲਾ ਦਿੰਦੇ ਹਨ, ਨਤੀਜੇ ਵਜੋਂ ਵਿਗੜੀ ਪੁਰਾਣੀ ਕਬਜ਼ ਠੀਕ ਹੋਣ ਲਗਦੀ ਹੈ। ਨੌਜਵਾਨਾਂ ਮੁਟਿਆਰਾਂ ਦੀ ਜਵਾਨੀ ਜ਼ਿਆਦਾ ਰੰਗੀਨ ਬਣਾਉਣ ਲਈ ਮੇਲ ਫੀਮੇਲ ਹਾਰਮੋਨਜ਼ ਨੂੰ ਸਹੀ ਤਰ੍ਹਾਂ ਬਣਨ ਅਤੇ ਰਿਸਣ ਚ ਕੋਧਰਾ ਮਦਦ ਕਰਦਾ ਹੈ। ਨੌਜਵਾਨਾਂ ਨੂੰ ਇਸਦੀ ਪੰਜੀਰੀ ਜਾਂ ਪਿੰਨੀਆਂ ਬਣਾ ਕੇ ਦੇ ਸਕਦੇ ਹੋ। ਬੱਚਿਆਂ ਦੇ ਵਾਧੇ ਵਿਕਾਸ ਲਈ ਇਸ ਚੋਂ ਅਨੇਕਾਂ ਲੋੜੀਂਦੇ ਤੱਤ ਮਿਲਦੇ ਹਨ। ਬੱਚਿਆਂ ਨੂੰ ਸ਼ੱਕਰ ਵਾਲੀ ਕੋਧਰੇ ਦੀ ਖੀਰ ਡਰਾਈ ਫਰੂਟ ਪਾਕੇ ਦਿੱਤੀ ਜਾਣੀ ਚਾਹੀਦੀ ਹੈ। ਵੇਸਣ ਦੀ ਕੜੀ ਚੋਂ ਕਾਪਰ, ਫਾਸਫੋਰਸ, ਮੈਂਗਨੀਜ਼, ਵਿਟਾਮਿਨ ਬੀ 6, ਵਿਟਾਮਿਨ ਸੀ, ਫੋਲੇਟ, ਥਾਇਆਮਿਨ, ਰਾਇਬੋਫਲੇਵਿਨ ਅਤੇ ਕਾਫ਼ੀ ਮਾਤਰਾ ਵਿੱਚ ਫਾਇਬਰਜ਼ ਅਤੇ ਪ੍ਰੋਟੀਨਜ਼ ਮਿਲਦੀਆਂ ਹਨ। ਇਹ ਹੱਡੀਆਂ ਜੋੜਾਂ, ਵਾਲਾਂ, ਨਹੁੰਆਂ, ਦੰਦਾਂ, ਮਸੂੜਿਆਂ, ਮਾਸਪੇਸ਼ੀਆਂ, ਲਿਗਾਮੈਂਟਸ, ਟੈਂਡਨਜ਼, ਸੌਫਟ ਟਿਸ਼ੂਜ਼, ਸਿਨੋਵੀਅਲ ਫਲੂਇਡ ਅਤੇ ਖੂਨ ਨਾੜੀਆਂ ਆਦਿ ਦੀ ਤੰਦਰੁਸਤੀ ਲਈ ਰੋਜ਼ਾਨਾ ਬੇਹੱਦ ਲੋੜੀਂਦੇ ਤੱਤ ਹੁੰਦੇ ਹਨ। ਕੋਧਰੇ ਦੇ ਫਿੱਕੇ ਦਲੀਏ ਅਤੇ ਕੜੀ ਨਾਲ ਮਿਕਸ ਸਲਾਦ ਖਾਣ ਤੇ ਇਹਨਾਂ ਵਿਚਲੇ ਪੌਸ਼ਟਿਕ ਤੱਤਾਂ ਦਾ ਹਾਜ਼ਮਾ ਵਧ ਜਾਂਦਾ ਹੈ। ਸਲਾਦ ਉੱਪਰ ਕਿਸੇ ਕਿਸਮ ਦਾ ਨਮਕ ਮਿਰਚ ਆਦਿ ਨਹੀਂ ਪਾਉਣਾ ਚਾਹੀਦਾ। ਕੜੀ ਵਿੱਚ ਵੀ ਨਮਕ ਮਿਰਚ ਮਸਾਲੇ ਜ਼ਿਆਦਾ ਨਹੀਂ ਪਾਉਣੇ ਚਾਹੀਦੇ। ਲੇਕਿਨ ਬਣੀ ਹੋਈ ਕੜੀ ਉੱਪਰ ਥੋੜਾ ਜਿਹਾ ਜੀਰਾ, ਅਜਵੈਣ, ਰੋਜ਼ਮੇਰੀ ਜਾਂ ਸੁਕਾਏ ਹੋਏ ਸੋਏ ਪਾਉਣੇ ਚਾਹੀਦੇ ਹਨ। ਤਾਂ ਕਿ ਕੜੀ ਜਲਦੀ ਅਤੇ ਆਸਾਨੀ ਨਾਲ ਹਜ਼ਮ ਹੋਵੇ। ਅਸੀਂ ਅਕਸਰ ਹੀ ਸ਼ਾਮ ਦੇ ਖਾਣੇ ਵਿੱਚ ਪਨੀਰ ਵਾਲਾ ਸੁਆਂਕ ਦਲੀਆ, ਓਟਸ ਵੈੱਜ ਪੁਲਾਉ, ਕਿਨੁਆ ਅਰਹਰ ਦੀ ਖਿਚੜੀ, ਮਟਕੀ ਅਤੇ ਲਾਲ ਲੋਬੀਆ ਦੀ ਖਿਚੜੀ, ਕੁਟਕੀ ਅਤੇ ਕਸ਼ਮੀਰੀ ਰਾਜਮਾਂਹ ਦੀ ਖਿਚੜੀ, ਰਾਗੀ ਅਤੇ ਹਰੀ ਕੰਗਣੀ ਦੀ ਸਪਰਾਉਟਸ ਵਾਲੀ ਖਿਚੜੀ ਵੀ ਖਾਂਦੇ ਰਹਿੰਦੇ ਹਾਂ। ਕਿਸੇ ਵੀ ਮਿਲੱਟ ਅਤੇ ਕਿਸੇ ਵੀ ਦਾਲ ਨੂੰ ਮਿਲਾਕੇ ਬਣਾਈ ਖਿਚੜੀ ਜਾਂ ਦਲੀਆ ਕਿਸੇ ਵੀ ਤਰ੍ਹਾਂ ਦੇ ਆਟੇ ਦੀ ਰੋਟੀ ਨਾਲੋਂ ਵਧੇਰੇ ਪੌਸ਼ਟਿਕ ਅਤੇ ਜਲਦੀ ਹਜ਼ਮ ਹੋਣ ਵਾਲੇ ਹੁੰਦੇ ਹਨ ਲੇਕਿਨ ਇਹਨਾਂ ਨੂੰ ਜ਼ਿਆਦਾਤਰ ਲੋਕ ਮਰੀਜ਼ਾਂ ਦਾ ਖਾਣਾ ਹੀ ਸਮਝਦੇ ਹਨ। ਅਸਲ ਵਿੱਚ ਕਮਜ਼ੋਰ ਮਰੀਜ਼ ਨੂੰ ਜਲਦੀ ਸਿਹਤਯਾਬੀ ਲਈ ਹੀ ਅਜਿਹੇ ਖਾਣੇ ਦਿੱਤੇ ਜਾਂਦੇ ਹਨ। ਲੇਕਿਨ ਜੇ ਇੱਕ ਤੰਦਰੁਸਤ ਵਿਅਕਤੀ ਅਜਿਹੇ ਖਾਣਿਆਂ ਨੂੰ ਅਕਸਰ ਹੀ ਖਾਂਦਾ ਰਹੇ ਤਾਂ ਉਹ ਬਹੁਤ ਬੀਮਾਰੀਆਂ ਤੋਂ ਬਚ ਸਕਦਾ ਹੁੰਦਾ ਹੈ।
ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ ਬੈਂਸ ਹੈਲਥ ਸੈਂਟਰ ਮੋਗਾ 9463038229

ਤੁਹਾਡੀ ਸਪਿਰਚੂਅਲ ਹੈਲਥ ਤੋਂ ਭਾਵ ਹੈ ਕਿ ਤੁਸੀਂ ਕੁਦਰਤ ਅਤੇ ਕੁਦਰਤੀ ਜੀਵਾਂ ਪ੍ਰਤੀ ਕਿੰਨੇ ਕੁ ਸੁਹਿਰਦ ਹੋ। ਛਾਂਦਾਰ ਅਤੇ ਫਲਦਾਰ ਰੁੱਖ ਵੱਧ ਤੋਂ ਵੱਧ ਲਾਉ। ਜੀਵ ਜੰਤੂਆਂ ਤੇ ਰਹਿਮ ਕਰੋ। ਕੁਦਰਤ ਤੁਹਾਡੇ ਤੇ ਰਹਿਮ ਕਰੇਗੀ।ਕੁਲਥ ਜਾਂ ਕੁਲਥੀ ਦਾਲ (horse gram) ਨੂੰ ਬਹੁਤ ਲੋਕ ਨਹੀਂ ਖਾਂਦੇ ਕਿਉਂਕਿ ਬਹੁਤੇ ਲੋਕ ਇਹਨੂੰ ਸਿਰਫ ਪਥਰੀ ਦੀ ਦਵਾਈ ਹੀ ਸਮਝਦੇ ਹਨ। ਅਸਲ ਵਿੱਚ ਇਹ ਬੇਹੱਦ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਹ ਅਨੇਕਾਂ ਰੋਗਾਂ ਦੀ ਸ਼ਰਤੀਆ ਦਵਾਈ ਹੈ। ਵੈਸੇ ਤਾਂ ਇਹਦਾ ਆਟਾ ਬਣਾਕੇ ਵੀ ਤੁਸੀਂ ਇਸਦੀਆਂ ਅਲੱਗ ਅਲੱਗ ਰੈਸਿਪੀਜ਼ ਬਣਾ ਸਕਦੇ ਹੋ। ਇਹ ਅੱਠ ਕੁ ਘੰਟੇ ਪਾਣੀ ਚ ਭਿਉਣ ਬਾਅਦ ਸਲੋਅ ਅੱਗ ਤੇ ਪਕਾਈ ਜਾਵੇ ਤਾਂ ਬੇਹੱਦ ਸੁਆਦੀ ਦਾਲ ਬਣਦੀ ਹੈ। ਤੁਹਾਨੂੰ ਸੁਣਕੇ ਹੈਰਾਨੀ ਹੋਵੇਗੀ ਕਿ ਇਹ ਸੰਸਾਰ ਦੀਆਂ ਸਭ ਦਾਲਾਂ ਚੋਂ ਸਿਹਤਵਰਧਕ ਦਾਲ ਹੈ। ਜੇ ਇਸ ਨੂੰ ਪੁੰਗਾਰਕੇ ਸਲਾਦ ਵਾਂਗੂੰ ਖਾਧਾ ਜਾਵੇ ਤਾਂ ਇਹ ਸੁਪਰ ਫੂਡ ਬਣ ਜਾਂਦਾ ਹੈ। ਇਸ ਵਿੱਚ ਅਮਾਇਨੋ ਐਸਿਡਜ਼, ਫਾਇਬਰਜ਼, ਕੈਲਸ਼ੀਅਮ, ਫਾਸਫੋਰਸ, ਲੋਹਾ ਆਦਿ ਅਨੇਕਾਂ ਪੌਸ਼ਟਿਕ ਤ ਭਾਰੀ ਮਾਤਰਾ ਵਿੱਚ ਹੁੰਦੇ ਹਨ। ਇਹ ਸਭ ਤੱਤ ਹੱਡੀਆਂ, ਜੋੜਾਂ, ਚਮੜੀ, ਵਾਲਾਂ, ਦੰਦਾਂ, ਜਾੜਾਂ ਅਤੇ ਅੰਦਰੂਨੀ ਅੰਗਾਂ ਦੀ ਤੰਦਰੁਸਤੀ ਲਈ ਜ਼ਰੂਰੀ ਹੁੰਦੇ ਹਨ। ਕੁਲਥ ਦਾਲ ਵਿੱਚ ਨੌਨ-ਨਿਉਟਰੀਟਿਵ ਬਾਇਉਐਕਟਿਵ ਸਬਸਟੈਂਸਸ ਹੁੰਦੇ ਹਨ। ਇਹ ਸ਼ੂਗਰ, ਸੋਜ਼, ਸਾਹ ਦਮਾਂ, ਪਿੱਤਾ ਪਥਰੀ, ਗੁਰਦਾ ਪਥਰੀ, ਅੰਤੜੀ ਰੋਗ, ਅਲੱਰਜੀ ਆਦਿ ਖਤਰਨਾਕ ਰੋਗਾਂ ਤੋਂ ਬਚਾਉਂਦੇ ਹਨ। ਕੁਲਥ ਵਿਚ ਫਾਇਟਿਕ ਐਸਿਡ, ਫਿਨੌਲਿਕ ਐਸਿਡ ਅਤੇ ਪ੍ਰੋਟੀਨੇਸ ਇਨਹਿਬਿਟਰਜ਼ ਵੀ ਹੁੰਦੇ ਹਨ। ਇਹ ਤੱਤ ਕਿਸੇ ਵੀ ਬੀਮਾਰੀ ਨੂੰ ਵਿਗੜਨ ਨਹੀਂ ਦਿੰਦੇ। ਪੁਰਾਣੇ ਸਮਿਆਂ ਤੋਂ ਹੀ ਕੁਲਥ ਦਾਲ ਨੂੰ ਹਰ ਤਰ੍ਹਾਂ ਦੀ ਗੁਰਦਾ ਪਥਰੀ, ਮਸਾਨਾ ਜਾਂ ਯੁਰੇਟਰ ਆਦਿ ਦੀ ਪਥਰੀ ਨੂੰ ਕੱਢਣ ਜਾਂ ਦੁਬਾਰਾ ਬਣਨ ਤੋਂ ਰੋਕਣ ਲਈ ਦਵਾਈ ਵਜੋਂ ਵਰਤਿਆ ਜਾਂਦਾ ਰਿਹਾ ਹੈ।
ਇਹ ਹਰਤਰਾਂ ਦੇ ਬੁਖਾਰ, ਪੇਟ ਸੋਜ਼, ਅੰਤੜੀ ਜ਼ਖ਼ਮ, ਬਵਾਸੀਰ, ਪਿਸ਼ਾਬ ਲੱਗਕੇ ਆਉਣਾ, ਪਿਸ਼ਾਬ ਖੁੱਲਕੇ ਨਾ ਆਉਣਾ, ਵਾਰ ਵਾਰ ਲਿਕੋਰੀਆ ਹੋਣਾ, ਔਰਤਾਂ ਦੀ ਪੀਸੀਓਡੀ, ਮਾਹਵਾਰੀ ਘੱਟ ਜਾਂ ਦਰਦ ਨਾਲ ਆਦਿ ਤੋਂ ਦਵਾਈ ਵਾਂਗ ਕੰਮ ਕਰਦੀ ਹੈ। ਥੋੜ੍ਹੀ ਬੇਪ੍ਰਹੇਜ਼ੀ ਨਾਲ ਗਲਾ ਖਰਾਬੀ ਬਣਨਾ, ਵਿਗੜੀ ਖੰਘ, ਪੁਰਾਣਾ ਜ਼ੁਕਾਮ, ਜਲਦੀ ਜ਼ਖ਼ਮਾਂ ਦਾ ਨਾਂ ਭਰਨਾ, ਵਾਰ ਵਾਰ ਮੂੰਹ ਪੱਕਣਾ, ਮਸੂੜਿਆਂ ਦੀ ਸੋਜ਼, ਪ੍ਰਹੇਜ਼ ਦੇ ਬਾਵਜੂਦ ਬਲੱਡ ਸ਼ੂਗਰ ਵਧੇ ਰਹਿਣਾ, ਤਣਾਉ ਜਾਂ ਮੋਟਾਪੇ ਕਾਰਨ ਬੀਪੀ ਵਧਣ ਘਟਣ ਆਦਿ ਰੋਗਾਂ ਦੀ ਵੀ ਸਫਲ ਦਵਾਈ ਹੈ। ਕਿਸੇ ਖਾਸ ਰੋਗ ਤੋਂ ਇਲਾਜ ਲਈ ਇਹ ਇਕੱਲੀ ਖਾਧੀ ਜਾ ਸਕਦੀ ਹੈ। ਉਂਜ ਇਹ ਵਧੇਰੇ ਦਾਲਾਂ ਚ ਮਿਲਾਕੇ ਖਾਣੀ ਵੀ ਬੇਹੱਦ ਫਾਇਦੇਮੰਦ ਹੈ। ਜੇ ਇਹ ਹਫਤੇ ਚ ਸਿਰਫ ਇੱਕ ਵਾਰ ਹੀ ਬਾਕੀ ਦਾਲਾਂ ਨਾਲ ਮਿਲਾਕੇ ਖਾਧੀ ਜਾਵੇ ਤਾਂ ਵੀ ਇਸਦੇ ਬਹੁਤ ਫਾਇਦੇ ਮਿਲਦੇ ਹਨ। ਇਹ ਦਿਲ ਅਤੇ ਖੂਨ ਨਾੜੀਆਂ ਸੰਬੰਧੀ ਕੋਈ ਵੀ ਰੋਗ ਬਣਨ ਨਹੀਂ ਦਿੰਦੀ। ਇਹ ਦੰਦਾਂ ਜਾੜਾਂ ਚ ਖੋੜਾਂ ਪੈਣ ਤੋਂ ਵੀ ਬਚਾਅ ਕਰਦੀ ਹੈ। ਕਿਸੇ ਵੀ ਕਾਰਨ ਅੰਤੜੀਆਂ ਦੀ ਬਣਨ ਵਾਲੀ ਸੋਜ਼ ਜਾਂ ਅੰਤੜੀ ਜ਼ਖਮ ਆਦਿ ਤੋਂ ਵੀ ਇਹ ਬਹੁਤ ਲਾਭਦਾਇਕ ਹੈ। ਕੁਲਥ ਦਾਲ ਨੂੰ ਗਰਮ ਪਾਣੀ ਚ ਦਸ ਕੁ ਘੰਟੇ ਲਈ ਭਿਉਂਕੇ ਰੱਖਣ ਬਾਅਦ ਘੱਟ ਅੱਗ ਤੇ ਕਿਸੇ ਮੋਟੇ ਤਲੇ ਵਾਲੇ ਬਰਤਨ ਵਿੱਚ ਢਕਕੇ ਉਬਲਣ ਦਿਉ। ਲੇਕਿਨ ਜਿਸ ਪਾਣੀ ਵਿੱਚ ਰਾਤ ਭਰ ਦਾਲ ਨੂੰ ਭਿਉਂ ਕੇ ਰੱਖਿਆ ਸੀ ਉਹ ਵੀ ਸੁੱਟਣਾ ਨਹੀਂ ਚਾਹੀਦਾ। ਕਿਉਂਕਿ ਇਹ ਪਾਣੀ ਵੀ ਬੇਹੱਦ ਉਪਯੋਗੀ ਹੁੰਦਾ ਹੈ। ਇਸ ਪਾਣੀ ਨੂੰ ਚਿਹਰੇ ਤੇ ਲਾਉਣ ਲਈ ਦੋ ਦਿਨ ਤੱਕ ਤੁਸੀਂ ਫਰਿੱਜ ਚ ਰੱਖ ਸਕਦੇ। ਇਹ ਕਿੱਲ, ਦਾਗ, ਛਾਹੀਆਂ, ਚਮੜੀ ਦੀ ਖੁਸ਼ਕੀ, ਖਾਰਿਸ਼, ਲਾਲੀ, ਜਲਣ ਆਦਿ ਤੋਂ ਫਾਇਦੇਮੰਦ ਹੈ। ਇਸ ਪਾਣੀ ਨੂੰ ਦਸ ਕੁ ਮਿੰਟ ਚਿਹਰੇ ਤੇ ਲਾ ਕੇ ਰੱਖਣ ਬਾਅਦ ਸਾਦੇ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਇਉਂ ਦਿਨ ਚ ਦੋ ਤਿੰਨ ਵਾਰ ਕੀਤਾ ਜਾ ਸਕਦਾ ਹੈ। ਇਸ ਪਾਣੀ ਨੂੰ ਵਾਲਾਂ ਤੇ ਲਾਉਣ ਨਾਲ ਸਿਰ ਦੀ ਸਿੱਕਰੀ, ਵਾਲਾਂ ਦਾ ਝੜਨਾ ਆਦਿ ਰੁਕਦਾ ਹੈ। ਕੁਲਥ ਦਾਲ ਪੰਜਾਬ ਵਿੱਚ ਵੀ ਬੀਜੀ ਜਾ ਸਕਦੀ ਹੈ। ਇਸਨੂੰ ਔਨਲਾਈਨ ਵੇਚ ਕੇ ਭਾਰੀ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਉਂਜ ਵਧੀਆ ਕੁਆਲਿਟੀ ਦੀ ਕੁਲਥ ਦਾਲ ਐਮੇਜ਼ੌਨ ਤੋਂ ਮਿਲ ਜਾਂਦੀ ਹੈ। ਮਹਾਂ ਪੰਜਾਬ ਵੇਲੇ ਪਹਾੜੀ ਇਲਾਕਿਆਂ ਵਿੱਚ ਕੁਲਥੀ ਦਾਲ ਤੇ ਮੱਕੀ ਦੀ ਰੋਟੀ ਖ਼ੂਬ ਖਾਧੀ ਜਾਂਦੀ ਸੀ। ਡੋਗਰੀ ਬੋਲੀ ਵਿਚ ਇਸਨੂੰ ਕੁਲਥਾਂ ਕਿਹਾ ਜਾਂਦਾ ਹੈ। ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸਬੈਂਸ ਹੈਲਥ ਸੈਂਟਰ ਮੋਗਾ 9463038229, 9465412596

ਸਦਾ ਕੁੱਝ ਨਾ ਕੁੱਝ ਚੰਗਾ ਸਿਖਦੇ ਰਹਿਣ ਦੀ ਕੋਸ਼ਿਸ਼ ਕਰੋ। ਆਪ ਜੋ ਵੀ ਸਿੱਖੋ ਅੱਗੇ ਵੀ ਕਿਸੇ ਨੂੰ ਮੁਫ਼ਤ ਸਿਖਾਉਣ ਦੀ ਚੰਗੀ ਆਦਤ ਪਾਉ। ਇਹ ਸੰਸਾਰ ਇਸ ਕਰਕੇ ਸੋਹਣਾ ਤੇ ਅਪਣੇ ਰਹਿਣਯੋਗ ਹੈ ਕਿਉਂਕਿ ਅਪਣੇ ਤੋਂ ਪਹਿਲਾਂ ਇੱਥੇ ਰਹਿਣ ਵਾਲੇ ਅਨੇਕਾਂ ਭਲੇ ਪੁਰਖਾਂ ਦੀ ਸੱਚੀ ਕੋਸ਼ਿਸ਼ ਸਦਕਾ ਹੈ। ਹੁਣ ਆਪਾਂ ਵੀ ਇਸ ਸੋਹਣੇ ਸੰਸਾਰ ਨੂੰ ਛੱਡ ਕੇ ਸਦਾ ਲਈ ਚਲੇ ਜਾਣਾ ਹੈ। ਲੇਕਿਨ ਅਪਣੇ ਤੋਂ ਬਾਅਦ ਆਉਣ ਵਾਲੀਆਂ ਆਪਣੀਆਂ ਔਲਾਦਾਂ ਲਈ ਇਸ ਸੰਸਾਰ ਨੂੰ ਹੋਰ ਵੀ ਚੰਗਾ ਬਣਾ ਕੇ ਛੱਡੀਏ।ਕਾਲੇ ਛੋਲੇ ਮਾਸਾਹਾਰੀ ਖਾਣਿਆਂ ਨੂੰ ਟੱਕਰ ਦੇਣ ਵਾਲੀ ਸ਼ਾਇਦ ਸੰਸਾਰ ਦੀ ਸਭ ਤੋਂ ਸਸਤੀ ਅਤੇ ਹਰ ਜਗ੍ਹਾ ਆਸਾਨੀ ਨਾਲ ਬਣਾਈ ਜਾ ਸਕਣ ਵਾਲੀ ਰੈਸਿਪੀ ਹੈ। ਕਾਲੇ ਛੋਲਿਆਂ ਵਿੱਚ ਪ੍ਰੋਟੀਨਜ਼ ਅਤੇ ਫਾਈਬਰ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ। ਇਹ ਭਾਰ ਘਟਾਉਣ, ਸਰੀਰ ਨੂੰ ਤਾਕਤ ਦੇਣ ਅਤੇ ਵਾਰ ਵਾਰ ਭੁੱਖ ਲੱਗਣੋਂ ਹਟਾਉਣ ਚ ਕਮਾਲ ਦੇ ਫਾਇਦੇਵੰਦ ਹੁੰਦੇ ਹਨ।
ਛੋਲਿਆਂ ਚੋਂ ਆਇਰਨ, ਕੈਲਸ਼ੀਅਮ, ਪੁਟਾਸ਼ੀਅਮ, ਸੋਡੀਅਮ, ਫੈਟੀ ਐਸਿਡਜ਼, ਵਿਟਾਮਿਨ ਏ, ਵਿਟਾਮਿਨ ਸੀ, ਫੋਲੇਟ, ਕੋਲੀਨ, ਪੈਂਟੋਥੈਨਿਕ ਐਸਿਡ, ਨਾਇਸਿਨ, ਰਾਇਬੋਫਲੇਵਿਨ, ਥਾਇਆਮਿਨ, ਬੀਟਾ ਕੈਰੋਟੀਨ, ਬੀ6, ਅਲਫ਼ਾ ਟੌਕੋਫੈਰੋਲ, ਵਿਟਾਮਿਨ ਕੇ, ਕਾਪਰ, ਮੈਗਨੇਸ਼ੀਅਮ, ਮੈਂਗਨੀਜ਼, ਫਾਸਫੋਰਸ, ਜ਼ਿੰਕ ਆਦਿ ਰੋਜ਼ਾਨਾ ਲੋੜੀਂਦੇ ਤੱਤ ਵੀ ਮਿਲਦੇ ਹਨ। ਇਹ ਹੱਡੀਆਂ, ਜੋੜਾਂ, ਮਾਸਪੇਸ਼ੀਆਂ, ਲਿਗਾਮੈਂਟਸ, ਟੈਂਡਨਜ਼, ਸੌਫਟ ਟਿਸ਼ੂਜ਼, ਖ਼ੂਨ ਨਾੜੀਆਂ, ਚਮੜੀ, ਵਾਲਾਂ, ਨਹੁੰਆਂ, ਦੰਦਾਂ, ਮਸੂੜਿਆਂ, ਅੱਖਾਂ, ਕੰਨਾਂ, ਗਲੇ ਆਦਿ ਨੂੰ ਤੰਦਰੁਸਤ ਰੱਖਣ ਚ ਮਦਦ ਕਰਦੇ ਹਨ। ਇਹਨਾਂ ਵਿੱਚ ਅਲੈਨਿਨ, ਐਸਪਾਰਟਿਕ ਐਸਿਡ, ਸਿਸਟੀਨ, ਗਲੂਟੈਮਿਕ ਐਸਿਡ, ਗਲਾਇਸੀਨ, ਹਿਸਟੀਡਿਨ, ਆਇਸੋ ਲਿਉਸਿਨ, ਲਾਇਸੀਨ, ਸਿਰੀਨ, ਪ੍ਰੋਲੀਨ, ਟਰਿਪਟੋਫੇਨ, ਟਾਇਰੋਸੀਨ, ਫਿਨਾਇਲ ਅਲੈਨਿਨ, ਵੈਲੀਨ, ਸਿਸਟੀਨ ਆਦਿ ਅਮਾਇਨੋ ਐਸਿਡਜ਼ ਐਸੇ ਹੁੰਦੇ ਹਨ ਜੋ ਮਰਦਾਂ ਦੇ ਬਹੁਤ ਜਲਦੀ ਮਸਲ ਅਤੇ ਔਰਤਾਂ ਦੀ ਫਿਗਰ ਬਹੁਤ ਸੁੰਦਰ ਬਣਾਉਣ ਚ ਮਦਦ ਕਰਦੇ ਹਨ। ਛੋਲਿਆਂ ਵਿੱਚ ਲੰਮੀ ਉਮਰ ਕਰਨ ਅਤੇ ਵਧੇਰੇ ਸਮਾਂ ਜੁਆਨ ਬਣਾਈ ਰੱਖਣ ਵਾਲੇ ਸਿਹਤਵਰਧਕ ਫੈਟੀ ਐਸਿਡਜ਼ ਵੀ ਹੁੰਦੇ ਹਨ। ਇਹਨਾਂ ਵਿੱਚ ਹੈਕਸਾਡੈਕਾਨੌਇਕ ਐਸਿਡ, ਔਕਟਾਡੈਕਾਨੌਇਕ ਐਸਿਡ, ਟੈਟਰਾਡੈਕਾਨੌਇਕ ਐਸਿਡ, ਡੀ ਐਚ ਐਲ, ਡੀ ਪੀ ਏ,ਈ ਪੀ ਏ, ਔਕਟਾ ਡੈਕਾ ਡਾਇਨੌਇਕ ਐਸਿਡ, ਔਕਟਾ ਡੈਕਾ ਟਰਾਇਨੌਇਕ ਐਸਿਡ ਆਦਿ ਵੀ ਮਿਲਦੇ ਹਨ ਜੋ ਅਨੇਕਾਂ ਹਾਰਮੋਨਜ਼ ਅਤੇ ਐਂਜ਼ਾਇਮਜ਼ ਦੇ ਬਣਨ ਵਿੱਚ ਲੋੜੀਂਦੇ ਹੁੰਦੇ ਹਨ। ਪੰਜਾਬੀਆਂ ਨੂੰ ਛੋਲੇ ਬਹੁਤ ਪਸੰਦ ਹੁੰਦੇ ਹਨ। ਇਹ ਕਿਸੇ ਨਾ ਕਿਸੇ ਰੂਪ ਵਿੱਚ ਇਹਨਾਂ ਨੂੰ ਖਾਂਦੇ ਹੀ ਰਹਿੰਦੇ ਹਨ। ਕਦੇ ਇਹਨਾਂ ਦੀ ਰੁੱਤ ਚ ਕਾਫ਼ੀ ਲੰਮੇ ਸਮੇਂ ਤੱਕ ਹਰੇ ਛੋਲਿਆਂ ਦੀਆਂ ਹੋਲਾਂ, ਛੋਲੀਏ ਦੀ ਸਬਜ਼ੀ ਵੀ ਬਣਾਈ ਜਾਂਦੀ ਸੀ। ਵੇਸਣ ਦੀ ਮਠਿਆਈ, ਲੱਡੂ, ਪਕੌੜੇ ਆਦਿ ਵੀ ਖ਼ੂਬ ਖਾਧੇ ਜਾਂਦੇ ਸੀ। ਕਾਲੇ ਛੋਲੇ ਬੇਹੱਦ ਸਿਹਤਵਰਧਕ ਹੁੰਦੇ ਹਨ। ਇਹ ਭੁੰਨ ਕੇ ਵੀ ਖਾ ਸਕਦੇ ਹੋ, ਪੁੰਗਾਰਕੇ ਵੀ ਤੇ ਉਬਾਲ ਕੇ ਜਾਂ ਸਟੀਮ ਕਰਕੇ ਵੀ ਖਾ ਸਕਦੇ ਹੋ। ਇਹਨਾਂ ਨੂੰ ਪੀਸਕੇ ਇਹਨਾਂ ਦੀ ਰੋਟੀ, ਨਾਨ, ਪਰੌਠਾ ਅਤੇ ਕੜਾਹ ਬਣਾ ਸਕਦੇ ਹੋ। ਇਹਨਾਂ ਦੇ ਆਟੇ ਦੀਆਂ ਅਨੇਕਾਂ ਤਰ੍ਹਾਂ ਦੀਆਂ ਮਠਿਆਈਆਂ ਵੀ ਬਣਾ ਸਕਦੇ ਹੋ। ਇਹਨਾਂ ਦੇ ਸਭ ਤਰ੍ਹਾਂ ਦੇ ਪਕਵਾਨ ਬਹੁਤ ਸੁਆਦੀ ਤੇ ਪੌਸ਼ਟਿਕ ਹੁੰਦੇ ਹਨ। ਲੇਕਿਨ ਇਹਨਾਂ ਦੀ ਤਰੀਦਾਰ ਸਬਜ਼ੀ ਸਭ ਤੋਂ ਵੱਧ ਸੁਆਦੀ ਤੇ ਮਸ਼ਹੂਰ ਹੈ। ਇਸ ਸਬਜ਼ੀ ਨੂੰ ਅੰਗਰੇਜ਼ੀ ਵਿਚ ਬਰਾਊਨ ਚਿਕ ਪੀ ਕੱਰੀ ਕਿਹਾ ਜਾਂਦਾ ਹੈ। ਇਹ ਕਦੇ ਵੀ ਕੁੱਕਰ ਚ ਨਹੀਂ ਬਣਾਉਣੇ ਚਾਹੀਦੇ ਅਤੇ ਨਾਂ ਹੀ ਪਿੱਤਲ, ਤਾਂਬੇ ਜਾਂ ਅਲੂਮੀਨੀਅਮ ਦੇ ਬਰਤਨ ਵਿੱਚ ਹੀ ਬਣਾਉਣੇ ਚਾਹੀਦੇ ਹਨ। ਕੁੱਕਰ ਦੇ ਪਰੈਸ਼ਰ ਨਾਲ ਇਸ ਵਿਚਲੇ ਨਾਜ਼ੁਕ ਤੱਤ ਨਸ਼ਟ ਹੋ ਜਾਂਦੇ ਹਨ ਜਾਂ ਖ਼ਤਰਨਾਕ ਰੂਪ ਧਾਰ ਜਾਂਦੇ ਹਨ। ਪਰੈਸ਼ਰ ਨਾਲ ਛੋਲਿਆਂ ਦੇ ਕੁਦਰਤੀ ਫਲੇਅਵਰਜ਼ ਵੀ ਨਸ਼ਟ ਹੋ ਜਾਂਦੇ ਹਨ ਅਤੇ ਛੋਲਿਆਂ ਦਾ ਟੇਸਟ ਬਦਲ ਜਾਂਦਾ ਹੈ। ਇਸੇ ਤਰ੍ਹਾਂ ਪਿੱਤਲ, ਤਾਂਬੇ ਅਤੇ ਅਲੂਮੀਨੀਅਮ, ਸਿਲਵਰ ਆਦਿ ਦੇ ਬਰਤਨ ਵਿੱਚ ਜਦ ਛੋਲੇ ਜਾਂ ਕੋਈ ਹੋਰ ਸਬਜ਼ੀ, ਦਾਲ ਉਬਾਲਦੇ ਹਾਂ ਤਾਂ ਇਹਨਾਂ ਵਿਚਲੇ ਨਿਉਟਰੀਐਂਟਸ, ਮਿਨਰਲਜ਼ ਜਾਂ ਮਸਾਲਿਆਂ ਨਾਲ ਰਿਐਕਸ਼ਨ ਕਰਕੇ ਇਹ ਧਾਤੂਆਂ ਖੁਰਦੀਆਂ ਹਨ।
ਭਾਂਵੇ ਇਹ ਧਾਤੂਆਂ ਬਹੁਤ ਹੀ ਥੋੜ੍ਹਾ ਖੁਰਦੀਆਂ ਹਨ। ਲੇਕਿਨ ਇਹ ਇੰਨੇ ਥੋੜੇ ਨਾਲ ਹੀ ਹਰ ਤਰ੍ਹਾਂ ਦੇ ਖਾਣੇ ਨੂੰ ਜ਼ਹਿਰੀਲਾ ਕਰ ਦਿੰਦੀਆਂ ਹਨ। ਇਸ ਨੂੰ ਮੈਟਲ ਟੌਕਸਿਟੀ ਅਤੇ ਮੈਟਲ ਪੋਇਜ਼ਨਿੰਗ ਕਹਿੰਦੇ ਹਨ। ਕੁੱਝ ਧਾਤੂਆਂ ਤਾਂ ਕੁੱਝ ਖਾਣਿਆਂ ਨੂੰ ਬਿਨਾਂ ਗਰਮ ਕੀਤਿਆਂ ਵੀ ਜ਼ਹਿਰੀਲਾ ਕਰ ਦਿੰਦੀਆਂ ਹਨ। ਜਿਵੇਂ ਬਿਨਾਂ ਕਲਈ ਕੀਤੇ ਪਿੱਤਲ ਜਾਂ ਤਾਂਬੇ ਦੇ ਕਿਸੇ ਗਿਲਾਸ ਜੱਗ ਆਦਿ ਵਿੱਚ ਦਹੀਂ, ਲੱਸੀ, ਨਿੰਬੂ-ਪਾਣੀ ਜਾਂ ਸੰਤਰਾ ਜੂਸ, ਮੁਸੰਮੀ ਜੂਸ ਆਦਿ ਕੁੱਝ ਸਮਾਂ ਰੱਖਣ ਬਾਅਦ ਹੀ ਜ਼ਹਿਰੀਲਾ ਹੋ ਜਾਂਦਾ ਹੈ।
ਇਹ ਮਿੱਟੀ ਦੇ ਕੁੱਜੇ, ਸਰਜੀਕਲ ਸਟੀਲ ਜਾਂ ਕਾਸਟ ਆਇਰਨ ਆਦਿ ਦੇ ਬਰਤਨ ਦੇ ਇਲਾਵਾ ਸਟੀਲ ਦੇ ਕਿਸੇ ਵੀ ਭਾਰੇ ਤਲੇ ਵਾਲੇ ਬਰਤਨ ਵਿੱਚ ਵੀ ਸੁਰੱਖਿਅਤ ਉਬਾਲ ਸਕਦੇ ਹਾਂ। ਸਾਡੀ ਰਸੋਈ ਵਿਚ ਨਾਂ ਤਾਂ ਕੁੱਕਰ ਹੈ ਤੇ ਨਾਂ ਹੀ ਕੋਈ ਅਲੂਮੀਨੀਅਮ ਜਾਂ ਤਾਂਬੇ, ਪਿੱਤਲ ਦਾ ਅਜਿਹਾ ਬਰਤਨ ਜਿਸ ਵਿੱਚ ਕੁੱਝ ਉਬਾਲਿਆ ਤੜਕਿਆ ਜਾ ਸਕਦਾ ਹੋਵੇ। ਅਸੀਂ ਸਾਰੀਆਂ ਦਾਲਾਂ ਹਮੇਸ਼ਾ ਖੁੱਲ੍ਹੇ ਬਰਤਨ ਵਿੱਚ ਢਕਕੇ ਹੀ ਬਣਾਉਂਦੇ ਹਾਂ। ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ ਬੈਂਸ ਹੈਲਥ ਸੈਂਟਰ ਮੋਗਾ 9463038229, 9465412596

ਪੁਰਾਣੇ ਬਜ਼ੁਰਗ ਭਾਵੇਂ ਅਨਪੜ੍ਹ ਸੀ ਲੇਕਿਨ ਅੱਜ ਦੇ ਪੜਿਆਂ ਤੋਂ ਸਿਆਣੇ ਸੀ ਤੇ ਉਹਨਾਂ ਨੂੰ ਜ਼ਿੰਦਗੀ ਜਿਉਣੀ ਆਉਂਦੀ ਸੀ। ਪਤਾ ਨਹੀਂ ਕਿਉਂ ਅੱਜ ਦਾ ਮਨੁੱਖ ਚੰਗੀ ਤਰ੍ਹਾਂ ਜਿਉਣਾ ਹੀ ਨਹੀਂ ਚਾਹੁੰਦਾ। ਅੱਜ ਦੇ ਨੌਜਵਾਨ ਨੂੰ ਪੁਰਾਣੇ ਬਜ਼ੁਰਗਾਂ ਤੋਂ ਖਾਣਾ ਪੀਣਾ, ਬੋਲਣਾ ਚੱਲਣਾ, ਵਰਤ ਵਿਹਾਰ ਕਰਨਾ ਅਤੇ ਕੁਦਰਤ ਨੂੰ ਦਿਲੋਂ ਪਿਆਰ ਕਰਨਾ ਸਿੱਖਣਾ ਚਾਹੀਦਾ ਹੈ।ਕੋਧਰੇ ਵਿੱਚ ਕੋਈ ਵੀ ਇੱਕ ਦੋ ਸਬਜ਼ੀਆਂ ਬਰੀਕ ਕੁਤਰ ਕੇ ਪਾਕੇ ਕੋਧਰਾ ਪੁਲਾਉ ਬਣਾਉ। ਇਸ ਵਿੱਚ ਇੱਕ ਹਰੀ ਮਿਰਚ, ਥੋੜੀ ਅਜਵੈਣ, ਜੀਰਾ ਵੀ ਪਾ ਸਕਦੇ ਹੋ। ਹੁਣ ਇਹ ਕਿਸੇ ਵੀ ਘੱਟ ਮਿਰਚ, ਨਮਕ ਵਾਲੀ ਦਾਲ ਜਾਂ ਤਰੀਦਾਰ ਸਬਜ਼ੀ ਨਾਲ ਖਾਉ। ਇਸ ਨਾਲ ਮਿਕਸ ਸਲਾਦ ਜ਼ਰੂਰ ਖਾਉ ਤੇ ਲੋੜ ਅਨੁਸਾਰ ਪਾਣੀ ਵੀ ਪੀਉ।
ਇੱਕ ਟਾਈਮ ਕੋਧਰੇ ਦੀ ਖਿਚੜੀ, ਪੁਲਾਉ ਜਾਂ ਦਲੀਆ ਰੋਜ਼ਾਨਾ ਵੀ ਬਣਾ ਕੇ ਖਾਧਾ ਜਾ ਸਕਦਾ ਹੈ। ਇਹ ਦਿਲ ਰੋਗੀਆਂ, ਸ਼ੂਗਰ ਰੋਗੀਆਂ ਜਾਂ ਮੋਟਾਪੇ ਦੇ ਸ਼ਿਕਾਰ ਅਤੇ ਬੀਪੀ ਵੱਧ ਵਾਲੇ ਲੋਕਾਂ ਲਈ ਬੇਹੱਦ ਲਾਭਦਾਇਕ ਹੈ। ਪੋਸਟ ਮੈਨੋਪੌਜ਼ਲ ਔਰਤਾਂ ਯਾਨਿ ਕਿ ਜਿਹਨਾਂ ਦੇ ਪੀਰੀਅਡਜ਼ ਬੰਦ ਹੋ ਗਏ ਹੋਣ ਉਹਨਾਂ ਨੂੰ ਬਹੁਤ ਤਰਾਂ ਦੇ ਮੈਟਾਬੋਲਿਕ ਰੋਗ ਬਣਨ ਦਾ ਖ਼ਤਰੇ ਹੁੰਦੇ ਹਨ। ਅਜਿਹੇ ਰੋਗਾਂ ਤੋਂ ਬਚਾਉਣ ਵਾਲੇ ਸਾਰੇ ਤੱਤ ਕੋਧਰੇ ਵਿੱਚ ਮੌਜੂਦ ਹੁੰਦੇ ਹਨ। ਕੋਧਰਾ ਨਵਵਿਆਹੁਤਾ ਲਈ ਵੀ ਬਹੁਤ ਲਾਭਦਾਇਕ ਹੈ। ਗਰਭ ਧਾਰਨ ਕਰਨ ਤੋਂ ਪਹਿਲਾਂ ਇਕ ਸਾਲ ਤੱਕ ਜੇ ਹਫ਼ਤੇ ਚ ਦੋ ਕੁ ਵਾਰ ਕੋਧਰਾ ਖਾਧਾ ਜਾਵੇ ਤਾਂ ਨਵਵਿਆਹੁਤਾ ਦੇ ਅੰਡਾ ਸਹੀ ਤਰ੍ਹਾਂ ਬਣਨ ਲੱਗ ਪੈਂਦਾ ਹੈ ਤੇ ਪੀਰੀਅਡਜ਼ ਸਹੀ ਤਰ੍ਹਾਂ ਖੁੱਲ੍ਹ ਕੇ ਆਉਣ ਲੱਗ ਪੈਂਦੇ ਹਨ ਅਤੇ ਵਾਰ ਵਾਰ ਹੋਣ ਵਾਲਾ ਲਿਕੋਰੀਆ ਵੀ ਹੋਣੋਂ ਹਟ ਜਾਂਦਾ ਹੈ। ਗਰਭ ਦੌਰਾਨ ਆਉਣ ਵਾਲੀਆਂ ਅਨੇਕਾਂ ਤਕਲੀਫ਼ਾਂ ਤੋਂ ਵੀ ਬਚਾਅ ਹੁੰਦਾ ਹੈ ਤੇ ਬੱਚੇ ਦਾ ਵਿਕਾਸ ਵੀ ਜਲਦੀ ਹੁੰਦਾ ਹੈ। ਬਜ਼ੁਰਗਾਂ ਨੂੰ ਇਹ ਬੀਪੀ, ਕੋਲੈਸਟਰੋਲ, ਸ਼ੂਗਰ, ਕਬਜ਼ ਅਤੇ ਕਮਜ਼ੋਰੀ ਤੋਂ ਬਚਾਉਂਦਾ ਹੈ। ਨੌਜਵਾਨਾਂ ਦੀ ਜਵਾਨੀ ਨੂੰ ਹੋਰ ਵੀ ਰੰਗੀਨ ਕਰਨ ਵਾਲੇ ਬੇਹੱਦ ਜ਼ਰੂਰੀ ਤੱਤਾਂ ਨਾਲ ਭਰਪੂਰ ਹੁੰਦਾ ਹੈ। ਬੱਚਿਆਂ ਦਾ ਇਹ ਕੱਦ ਕਾਠ ਵਧਾਉਣ ਵਿੱਚ ਮਦਦ ਕਰਦਾ ਹੈ। ਗਰਭਵਤੀ ਔਰਤਾਂ ਅਤੇ ਕੁਆਰੀਆਂ ਕੁੜੀਆਂ ਵੀ ਇਸਨੂੰ ਰੋਜ਼ਾਨਾ ਖਾ ਸਕਦੀਆਂ ਹਨ। ਤੁਸੀਂ ਕੋਧਰੇ ਤੋਂ ਦੁੱਗਣਾ ਮੱਝ ਦਾ ਸੰਘਣਾ ਦੁੱਧ ਪਾਕੇ ਹਲਕੀ ਅੱਗ ਤੇ ਢਕਕੇ ਉਬਾਲ ਕੇ ਖੀਰ ਬਣਾ ਸਕਦੇ ਹੋ। ਇਹ ਤਾਕਤਵਰ ਅਤੇ ਮਸਲ ਵਧਾਉਣ ਵਾਲੀ ਕੋਧਰਾ ਖੀਰ ਬਣ ਜਾਏਗੀ। ਇਸ ਵਿੱਚ ਸ਼ੱਕਰ ਜਾਂ ਗੁੜ ਪਾ ਸਕਦੇ ਹੋ। ਇਸ ਵਿੱਚ ਡਰਾਈ ਫਰੂਟ ਵੀ ਪਾ ਸਕਦੇ ਹੋ। ਇਹ ਹਫਤੇ ਚ ਇੱਕ ਵਾਰ ਖਾ ਸਕਦੇ ਹੋ। ਲੇਕਿਨ ਇਹ ਮੋਟਾਪੇ ਤੇ ਸ਼ੂਗਰ ਵਾਲਿਆਂ ਨੂੰ ਨਹੀਂ ਖਾਣੀ ਚਾਹੀਦੀ। ਇਹ ਖਾ ਕੇ ਵਿਹਲੇ ਵੀ ਨਹੀਂ ਬੈਠਣਾ ਚਾਹੀਦਾ ਬਲਕਿ ਵਰਜਿਸ਼ ਜਾਂ ਕੰਮ ਕਰਨਾ ਚਾਹੀਦਾ ਹੈ। ਕੋਧਰੇ ਤੋਂ ਅੱਧੀ ਕੋਈ ਵੀ ਦਾਲ ਪਾਕੇ ਖਿਚੜੀ ਬਣਾ ਸਕਦੇ ਹੋ। ਜਿਸ ਤਰ੍ਹਾਂ ਦੀ ਦਾਲ ਪਾਉਗੇ ਉਸੇ ਤਰ੍ਹਾਂ ਦੇ ਕੋਧਰਾ ਖਿਚੜੀ ਚੋਂ ਤੱਤ ਮਿਲਣਗੇ। ਇਸ ਵਿੱਚ ਨਮਕ, ਹਰੀ ਮਿਰਚ, ਜੀਰਾ, ਅਜਵੈਣ, ਵੱਡੀ ਇਲਾਇਚੀ ਆਦਿ ਵੀ ਥੋੜੇ ਥੋੜੇ ਪਾ ਸਕਦੇ ਹੋ ਤੇ ਹਰੇ ਧਣੀਏ ਆਦਿ ਨਾਲ ਬਣੀ ਖਿਚੜੀ ਨੂੰ ਗਾਰਨਿਸ਼ ਕਰ ਸਕਦੇ ਹੋ। ਕੋਧਰੇ ਨੂੰ ਸਿਰਫ਼ ਪਾਣੀ ਚ ਉਬਾਲ ਕੇ ਬਣਾਉਣ ਨਾਲ ਦਲੀਆ ਬਣ ਜਾਏਗਾ। ਇਹ ਮਿੱਠਾ ਜਾਂ ਨਮਕੀਨ ਵੀ ਬਣਾ ਸਕਦੇ ਹੋ। ਇਸ ਵਿੱਚ ਨਮਕ ਜ਼ਿਆਦਾ ਨਹੀਂ ਪਾਉਣਾ ਚਾਹੀਦਾ ਤੇ ਇਹ ਖੰਡ ਦੀ ਬਜਾਏ ਸ਼ੱਕਰ ਜਾਂ ਗੁੜ ਵਾਲਾ ਹੀ ਬਣਾਉਣਾ ਚਾਹੀਦਾ ਹੈ ਤਾਂ ਕਿ ਇਹ ਹੋਰ ਵੀ ਸਿਹਤਵਰਧਕ ਬਣ ਜਾਏ। ਅਜਿਹੀਆਂ ਚੀਜ਼ਾਂ ਦਾ ਪੂਰਾ ਲਾਭ ਲੈਣ ਲਈ ਚਾਹ, ਕੌਫ਼ੀ, ਗਰੀਨ ਟੀ, ਕੋਲਡ ਡਰਿੰਕ, ਰਸ, ਫਰੂਟੀ, ਰੂਹ ਅਫ਼ਜ਼ਾ, ਆਈਸ ਕਰੀਮ, ਕੁਲਫੀਆਂ, ਨਿਉਡਲਜ਼, ਕੁਰਕੁਰੇ, ਲੇਅਜ਼, ਸੌਸ, ਮੁਰੱਬੇ, ਜੈਮ, ਬਾਜ਼ਾਰੂ ਮਠਿਆਈਆਂ, ਬਾਜ਼ਾਰੂ ਬਿਸਕੁਟ, ਕੇਕ, ਬਾਜ਼ਾਰੂ ਦਹੀਂ ਪਨੀਰ ਆਦਿ ਨਕਲੀ ਫਲੇਅਵਰਜ਼, ਨਕਲੀ ਰੰਗਾਂ, ਨਕਲੀ ਦੁੱਧ ਅਤੇ ਖ਼ਤਰਨਾਕ ਕੈਮੀਕਲਜ਼ ਵਾਲੀਆਂ ਖ਼ਤਰਨਾਕ ਗੰਦੀਆਂ ਮੰਦੀਆਂ ਚੀਜ਼ਾਂ ਨਾਂ ਵਰਤੋ। ਅਜਿਹੀਆਂ ਸਭ ਚੀਜ਼ਾਂ ਲੋਕਾਂ ਨੂੰ ਖ਼ਤਰਨਾਕ ਬੀਮਾਰੀਆਂ ਵਿੱਚ ਫਸਾਉਣ ਅਤੇ ਬਾਅਦ ਵਿੱਚ ਉਹਨਾਂ ਨੂੰ ਖ਼ਤਰਨਾਕ ਦਵਾਈਆਂ, ਸਰਜਰੀਆਂ ਆਦਿ ਨਾਲ ਇਲਾਜ ਦੇ ਨਾਂ ਤੇ ਲੁੱਟਣ ਲਈ ਬਣਾਈਆਂ ਗਈਆਂ ਹਨ। ਇਸ ਲਈ ਜਿੰਨਾ ਹੋ ਸਕੇ ਆਪ ਵੀ ਬਚੋ ਤੇ ਅਪਣੇ ਬੱਚਿਆਂ ਨੂੰ ਵੀ ਬਚਾਉ। ਕੋਧਰੇ ਨੂੰ ਇੰਗਲਿਸ਼ ਵਿਚ ਕੋਡੋ ਮਿਲੱਟ ਕਹਿੰਦੇ ਹਨ। ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ ਬੈਂਸ ਹੈਲਥ ਸੈਂਟਰ ਮੋਗਾ 9463038229,9465412596