
ਪੰਜਾਬ ਸਰਕਾਰ ਵੱਲੋਂ ਅਨਲਾਕ 4 ਤਹਿਤ 1 ਸਤੰਬਰ ਤੋਂ ਕਈ ਮਾਮਲਿਆਂ ਵਿਚ ਰਾਹਤ ਦਿੱਤੀ ਹੈ। ਇਸ ਤਹਿਤ ਪੰਜਾਬ ਸਰਕਾਰ ਨੇ ਇਕ ਨਵੇਂ ਆਦੇਸ਼ ਜਾਰੀ ਕੀਤੇ ਹਨ ਜਿਸ ਵਿਚ ਦਵਾਈਆਂ ਦੀਆਂ ਦੁਕਾਨਾਂ, ਲੈਬਾਟਰੀਆਂ, ਡਾਇਗਨੋਸਟਿਕ ਸੈਂਟਰ ਅਤੇ ਹਸਪਤਾਲਾਂ ਨੂੰ ਹਫਤੇ ਦੇ ਸੱਤ ਦਿਨ ਅਤੇ 24 ਘੰਟੇ ਖੁੱਲ੍ਹੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ। ਆਦੇਸ਼ਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਸਿਹਤ ਸੇਵਾਵਾਂ ਦੇ ਦੇਣ ਵਾਲੇ ਅਦਾਰੇ, ਜਿਵੇਂ ਹਸਪਤਾਲ, ਲੈਬਾਰਟਰੀਆਂ, ਡਾਇਗਨੌਸਟਿਕ ਸੈਂਟਰ ਅਤੇ ਦਵਾਈ ਵਿਕਰੇਤਾਵਾਂ ਉਪਰ ਲਾਕਡਾਊਨ ਜਾਂ ਕਰਫਿਊ ਦੀ ਕੋਈ ਪਾਬੰਦੀ ਨਹੀਂ ਹੋਵੇਗੀ।
ਇਹ ਆਦੇਸ਼ ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਅੱਜ ਵਿਸ਼ੇਸ਼ ਮੁੱਖ ਸਕੱਤਰ ਨੇ ਜਾਰੀ ਕੀਤੇ। ਜਾਰੀ ਆਦੇਸ਼ਾਂ ਵਿਚ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਜ਼ਿਲ੍ਹਿਆਂ ਅੰਦਰ ਪੈਂਦੇ ਮੈਡੀਕਲ ਸਟੋਰ ਤੇ ਲੈਬਾਰਟਰੀਆਂ ਨੂੰ ਹਫਤਾਵਾਰੀ ਲਾਕਡਾਊਨ ਤੇ ਰਾਤ ਦੇ ਕ-ਰ-ਫਿ-ਊ ਤੋਂ ਛੋਟ ਦਿੱਤੀ ਗਈ ਹੈ ਅਤੇ ਇਹ ਹੁਣ ਸਾਰਾ ਹਫਤਾ 24 ਘੰਟੇ ਖੁੱਲ੍ਹੇ ਰਹਿਣਗੇ