ਸਰਦੂਲ ਸਿਕੰਦਰ ਦੇ ਨਾਂਅ ‘ਤੇ ਕੌਣ ਕਰ ਰਿਹਾ ਪੈਸੇ ਇੱਕਠੇ, ਅਮਰ ਨੂਰੀ ਨੇ ਕੀਤੇ ਵੱਡੇ ਖੁਲਾਸੇ

ਕੁੱਝ ਪ੍ਰੇਮ ਕਹਾਣੀਆਂ ਸਦੀਆਂ ਤੱਕ ਯਾਦ ਕੀਤੀਆਂ ਜਾਂਦੀਆਂ ਹਨ। ਕਿੰਨਾ ਵੀ ਸਮਾਂ ਲੰਘ ਜਾਏ ਕੁੱਝ ਜੋੜੀਆਂ ਮੁੱਢੋਂ ਖ਼ਾਸ ਹੋਕੇ ਆਖ਼ੀਰ ਤੱਕ ਖ਼ਾਸ ਹੀ ਰਹਿੰਦੀਆਂ ਹਨ। ਅਜਿਹੀ ਹੀ ਇੱਕ ਜੋੜੀ ਹੈ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ। ਪੰਜਾਬੀ ਇੰਡਸਟਰੀ ਦੀ ਉਹ ਜੋੜੀ ਜਿਸਨੇ ਧੁੰਮਾਂ ਪਾਈ ਰੱਖੀਆਂ। ਇੱਕ ਅਜਿਹਾ ਵੀ ਸਮਾਂ ਸੀ ਜਦੋਂ ਸਰੋਤਿਆਂ ਦੀ ਦਰਸ਼ਕਾਂ ਦੀ ਜ਼ੁਬਾਨ ਉੱਤੇ ਇਸੇ ਜੋੜੀ ਦਾ ਨਾਂ ਰਹਿੰਦਾ ਸੀ। ਇਨ੍ਹਾਂ ਨੂੰ ਹੀ ਸੁਣਨ ਦੀ ਖ਼ਵਾਇਸ਼ ਹੁੰਦੀ ਸੀ, ਪਰ ਹੁਣ ਵੀ ਇਹ ਜੋੜੀ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੀ ਰਹਿੰਦੀ ਸੀ। ਹਾਲਾਂਕਿ ਅੱਜ ਤੋਂ ਬਾਅਦ ਇਸ ਜੋੜੇ ਦੀ ਕੋਈ ਨਵੀਂ ਤਸਵੀਰ ਅਸੀਂ ਨਹੀਂ ਵੇਖ ਸਕਾਂਗੇ।

ਸਰਦੂਲ ਤੇ ਅਮਰ ਨੂਰੀ ਦੇ ਪ੍ਰੇਮ ਕਹਾਣੀ ਦੀ ਸ਼ੁਰੂਆਤ

ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ਬੇਮਿਸਾਲ ਜੋੜੀ ਵਾਂਗ ਇਨ੍ਹਾਂ ਦੀ ਪ੍ਰੇਮ ਕਹਾਣੀ ਵੀ ਖ਼ਾਸ ਹੈ, ਦੋਵਾਂ ਦੀ ਪਹਿਲੀ ਮੁਲਾਕਾਤ ਅਖਾੜੇ ਦੌਰਾਨ ਹੋਈ ਸੀ। ਹੁਣ ਸ਼ੁਰੂਆਤ ਹੀ ਸੰਗੀਤ ਤੋਂ ਹੋਈ ਤਾਂ ਜ਼ਿੰਦਗੀ ਭਰ ਦੇ ਸਾਥ ਦਾ ਸੁਰੀਲਾ ਹੋਣਾ ਤਾਂ ਬਣਦਾ ਹੀ ਸੀ। ਦੋਵਾਂ ਹੀ ਬੁਲੰਦ ਅਵਾਜ਼ ਦੇ ਮਾਲਕ ਹਨ। ਇਸੇ ਤਰ੍ਹਾਂ ਇਨ੍ਹਾਂ ਦੀ ਪਹਿਲੀ ਮੁਲਾਕਾਤ ਤੋਂ ਬਾਅਦ ਇਨ੍ਹਾਂ ਨੇ ਪਹਿਲਾ ਅਖਾੜਾ ਇਕੱਠਿਆਂ ਖੰਨਾ ਦੇ ਇੱਕ ਪਿੰਡ ਵਿੱਚ ਲਾਇਆ ਸੀ। ਫੇਰ ਇੱਕ ਤੋਂ ਬਾਅਦ ਇੱਕ ਸਿਲਸਿਲਾ ਅੱਗੇ ਵਧਦਾ ਗਿਆ। ਤੇ ਵੇਖਦੇ ਹੀ ਵੇਖਦੇ ਸਟੇਜ ਦੀ ਇਹ ਜੋੜੀ ਅਸਲ ਜ਼ਿੰਦਗੀ ਦੀ ਜੋੜੀ ਬਣ ਗਈ।

ਸਰਦੂਲ ਅਤੇ ਨੂਰਾ ਦੇ ਵਿਆਹ ਵੇਲੇ ਜਿੰਨੀਆਂ ਔਕੜਾਂ ਆਈਆਂ ਵਿਆਹ ਕਰਵਾਉਣ ਤੋਂ ਬਾਅਦ ਉਸ ਤੋਂ ਵੀ ਜ਼ਿਆਦਾ ਦਿਲਚਸਪ ਕਿੱਸਾ ਵਾਪਰਿਆ। ਜਦੋਂ ਵਿਆਹ ਦੀਆਂ ਰਸਮਾਂ ਹੋ ਗਈਆਂ ਸਨ ਤਾਂ ਸਿਕੰਦਰ ਨੇ ਗੱਡੀ ਚਲਾਉਣ ਲਈ ਕੋਈ ਡਰਾਈਵਰ, ਕੋਈ ਦੋਸਤ ਨਹੀਂ ਸੀ ਮਿਲਿਆ। ਤਾਂ ਫੇਰ ਸਰਦੂਲ ਸਿਕੰਦਰ ਖ਼ੁਦ ਹੀ ਆਪਣੀ ਜ਼ਿੰਦਗੀ ਦੇ ”ਨੂਰ” ਅਮਰ ਨੂਰੀ ਨੂੰ ਘਰ ਲੈ ਕੇ ਗਏ। ਖ਼ੈਰ ਇਹ ਖੱਟੀਆਂ-ਮਿੱਠੀਆਂ ਯਾਦਾਂ ਨੇ ਜਿਨ੍ਹਾਂ ਨੇ ਇਸ ਜੋੜੀ ਨੂੰ ਖ਼ਾਸ ਬਣਾਇਆ ਤੇ ਮੁਹੱਬਤ ਦੀ ਇਹ ਮਿਸਾਲ ਅੱਜ ਨੌਜਵਾਨ ਪੀੜ੍ਹੀ ਨੂੰ ਵੀ ਜ਼ਾਹਿਰ ਤੌਰ ‘ਤੇ ਸੇਧ ਦੇ ਰਹੀ ਹੈ।

ਸਰਦੂਲ ਸਿਕੰਦਰ ਆਪਣੀ ਅਵਾਜ਼ ਰਾਹੀਂ ਸਾਡੇ ਵਿੱਚ ਹੀ ਨੇ, ਉਨ੍ਹਾਂ ਨੇ ਦੇਸ਼ ਦੁਨੀਆ ਵਿੱਚ ਵੱਸਦੇ ਪੰਜਾਬੀਆਂ ਨੂੰ ਕਈ ਹਿੱਟ ਗੀਤ ਦਿੱਤੇ। ਜਿਵੇਂ ਕਿ ਇੱਕ ਤੂੰ ਹੋਵੇ ਇੱਕ ਮੈਂ ਹੋਵਾਂ, ਰੋਡ ਦੇ ਉੱਤੇ, ਕੌਣ ਹੱਸਦੀ, ਮੇਰਾ ਦਿਉਰ, ਅਤੇ ਹੋਰ ਵੀ ਕਈ। ਇਨ੍ਹਾਂ ਅਣਗਿਣਤ ਹਿੱਟ ਗੀਤਾਂ ਰਾਹੀਂ ਹਮੇਸ਼ਾ ਇਹ ਜੋੜੀ ਆਪਣੇ ਸਰੋਤਿਆਂ ਦੇ ਦਿਲਾਂ ਉੱਤੇ ਛਾਈ ਰਹੀ।

Posted in News