ਨਵਦੀਪ ਹਰਿਆਣਾ ਵਾਲਾ ਕਹਿੰਦਾ ਜੇ ਕਿਸਾਨ ਆਗੂ ਨਾਲ ਹੁੰਦੇ ਤਾਂ ਅਸੀਂ ਲਾਲ ਕਿਲ੍ਹੇ ਦੀ ਇੱਟ-ਇੱਟ ਪੱਟ ਲਿਆਉਣੀ ਸੀ

ਜਿਹੜੇ ਇਹ ਮੰਨਣ ਨੂੰ ਤਿਆਰ ਹੀ ਨਹੀਂ ਸਨ ਕਿ ਕਿਸਾਨ ਆਗੂਆਂ ਦੀ ਛੱਬੀ ਤੋੰ ਬਾਅਦ ਚ ਕੀਤੀ ਬੇਹੁਦਾ ਬਿਆਨਬਾਜੀ ਨੇਂ ਸੰਘਰਸ਼ ਨੂੰ ਨੁਕਸਾਨ ਪਹੁੰਚਾਇਆ ਜਿਹੜੇ ਕਹਿੰਦੇ ਸਨ ਕਿ ਸੰਘਰਸ਼ ਚੜਦੀ ਕਲਾ ਚ ਹੈ ਤੇ ਉਹਨਾਂ ਲੋਕਾਂ ਨੂੰ ਕਿਸਾਨ ਵਿਰੋਧੀ ਆਖਦੇ ਸਨ ਜੋ ਇਹ ਦਾਅਵਾ ਕਰਦੇ ਸਨ ਕਿ ਛੱਬੀ ਤੋਂ ਬਾਅਦ ਕਿਸਾਨ ਆਗੂਆਂ ਦੇ ਡਰ ਨੇਂ ਸੰਘਰਸ਼ ਦਾ ਨੁਕਸਾਨ ਕੀਤਾ ਅੱਜ ਓਹੀ ਲੋਕ ਦਾਅਵਾ ਕਰ ਰਹੇ ਕਿ ਲੱਖੇ ਦੇ ਵਾਪਿਸ ਆਉਣ ਨਾਲ ਸੰਘਰਸ਼ ਚ ਨਵੀਂ ਜਾਨ ਆਵੇਗੀ.. ਮਤਲਬ ਜੇ ਸੰਘਰਸ਼ ਕਦੇ ਘਟਿਆ ਹੀ ਨਹੀਂ ਸੀ ਤਾਂ ਨਵੀਂ ਜਾਨ ਦੀ ਕੀ ਲੋੜ ਸੀ? ਲੱਖਾ ਤਾਂ ਪਹਿਲਾਂ ਵੀ ਸੰਘਰਸ਼ ਦਾ ਹਿੱਸਾ ਸੀ .. ਉਹ ਹੁਣ ਵੀ ਜਥੇਬੰਦੀਆਂ ਦਾ ਹਿੱਸਾ ਨਹੀਂ ਫਿਰ ਬਦਲਿਆ ਕੀ ਹੈ ? ਲੱਖੇ ਦੀ ਗ੍ਰਿਫਤਾਰੀ ਤੇ ਰੋਕ ਸਰਕਾਰ ਵੱਲੋੰ ਲਾਈ ਗਈ ਹੈ ਜਾਂ ਕਿਸਾਨ ਮੋਰਚੇ ਦੇ ਆਗੂਆਂ ਵੱਲੋ? ਲੱਖਾ ਜਿਸ ਦਿਨ ਮਹਿਰਾਜ ਰੈਲੀ ਚ ਆਇਆ ਸੀ ਕਿ ਉਸ ਦਿਨ ਪੁਲਸ ਨੇਂ ਉਸਨੂੰ ਕਿਸਾਨ ਆਗੂਆਂ ਤੋੰ ਡਰਦਿਆਂ ਨਹੀੰ ਸੀ ਫੜਿਆ ? ਜਾਂ ਉਸ ਦਿਨ ਨੌਜਵਾਨਾਂ ਦੇ ਜੋਰ ਅੱਗੇ ਪੁਲਸ ਬੇਵੱਸ ਸੀ ? ਸੋ ਲੱਖੇ ਨੂੰ ਨੌਜਵਾਨਾਂ ਦੀ ਹਮਾਇਤ ਇਸ ਕਿਸਾਨ ਲੀਡਰਸ਼ਿੱਪ ਦੀਆਂ ਮਾੜੀਆਂ ਨੀਤੀਆਂ ਦਾ ਵਿਰੋਧ ਕਰਨ ਤੇ ਮਿਲੀ ਸੀ .. ੨੫ ਜਨਵਰੀ ਰਾਤ ਨੂੰ ਲੱਖਾ ਸਟੇਜ ਤੇ ਬੇਸ਼ੱਕ ਨੌਜਵਾਨਾਂ ਨੂੰ ਕਹਿਣ ਆਇਆ ਕਿ ਸਾਨੂੰ ਜਥੇਬੰਦੀਆਂ ਦੇ ਨਾਲ ਤੁਰਨਾਂ ਚਾਹੀਦਾ ਪਰ ਨੌਜਵਾਨਾਂ ਦੇ ਜੋਰ ਅੱਗੇ ਉਹ ਰਿੰਗ ਰੋਡ ਤੇ ਜਾਣ ਦਾ ਐਲਾਨ ਕਰ ਗਿਆ .. ਨੌਜਵਾਨਾਂ ਦੀ ਹਮਾਇਤ ਲੱਖੇ ਦੇ ਬਾਗੀਪੁਣੇ ਨੂੰ ਹੈ ਪਰ ਕਿਸਾਨ ਆਗੂਆਂ ਥੱਲੇ ਲੱਗਕੇ ਸਟੇਜਾਂ ਤੇ ਬੋਲਣ ਲਈ ਕੀਤੇ ਸਮਝੌਤੇ ਨੂੰ ਨੌਜਵਾਨ ਹਮਾਇਤ ਕਿਵੇਂ ਦੇਣਗੇ..।
ਬਾਗੀ ਸੁਰਾਂ ਪੰਜਾਬ ਦੇ ਗੱਭਰੂ ਸਦਾ ਹੀ ਕੀਲੇ ਹਨ .. ਪਰ ਬਗਾਵਤ ਛੱਡ ਕੇ ਸਮਝੌਤੇ ਕਰਨ ਵਾਲਿਆਂ ਨੂੰ ਇਹਨਾਂ ਦੇ ਕਦੇ ਨਹੀਂ ਸਵਕਾਰਿਆ ..।
– ਅਮ੍ਰਿਤਪਾਲ ਸਿੰਘ

ਚੜੂਨੀ ਜੀ ਨੇਂ ਲੱਖੇ ਤੇ ਦੀਪ ਵਿਚਲਾ ਫਰਕ ਦੱਸਿਆ ਕਹਿੰਦੇ ਲੱਖੇ ਨੇਂ ਕੇਵਲ ਅਨੁਸ਼ਾਸ਼ਨ ਤੋੜਿਆ ਹੈ ਪਰ ਦੀਪ ਨੇਂ ਧਾਰਮਿਕ ਦੰ ਗੇ ਭੜਕਾਏ ਹਨ ਪਰ ਮਾਲਕ ਨੇਂ ਬਚਾ ਲਿਆ .. ਪਹਿਲੀ ਗੱਲ ਤਾਂ ਇਹ ਕਿ ਧਾਰਮਿਕ ਦੰ ਗੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚੜਾਉਣ ਨਾਲ ਕਿਵੇਂ ਭ ੜ ਕ ਸਕਦੇ ਹਨ?? ਕਿ ਲਾਲ ਕਿਲਾ ਹਿੰਦੂਆਂ ਦਾ ਧਾਰਮਿਕ ਸਥਾਨ ਹੈ ? ਜਦੋਂ ਯੁਪੀਚ ਹਾਈ ਕੋਰਟ ਤੇ ਹਿੰਦੂਆਂ ਨੇਂ ਝੰਡਾ ਝੁਲਾਇਆ ਕਿ ਉਦੋਂ ਵੀ ਧਾਰਮਿਕ ਦੰ ਗੇ ਭੜਕੇ ਸਨ ?

ਛੱਬੀ ਨੂੰ ਕਿਸਾਨ ਆਗੂਆਂ ਨੇਂ ਆਪਣੀ ਨਲਾਇਕੀ ਨੂੰ ਢੱਕਣ ਲਈ ਦੀਪ ਤੇ ਧਾਰਮਿਕ ਦੰਗੇ ਭੜਕਾਉਣ ਵਰਗਾ ਖਤਰਨਾਕ ਇਲਜਾਮ ਲਾਇਆ.. ਜਿਸ ਕਰਕੇ ਉਹ ਜੇਲ ਚ ਹੈ .. ਚੜੂਨੀ ਸਾਹਬ ਆਖਦੇ ਹਨ ਕਿ ਲੱਖਾ ਮੁਆਫੀ ਮੰਗ ਚੁੱਕਾ ਹੈ ਕਿ ਉਹ ਅੱਗੇ ਤੋੰ ਅਨੁਸ਼ਾਸ਼ਨ ਨਹੀੰ ਤੋੜੇਗਾ .. ਵੇਸੇ ਉਸਨੇ ਪਹਿਲਾਂ ਕਿਹੜਾ ਅਨੁਸ਼ਾਸ਼ਨ ਤੋੜਿਆ ਸੀ ? ਜਥੇਬੰਦੀਆਂ ਦੇ ਅਨੁਸ਼ਾਸ਼ਨ ਚ ਇਹ ਬਿਆਨ ਵੀ ਸਨ ਕਿ ਟਰੈਕਟਰ ਦਿੱਲੀ ਚ ਪੈਲਾਂ ਪਾਉਣਗੇ ਪਰੇਡ ਕਰਨਗੇ …ਪਰ ਸਭ ਤੋਂ ਵੱਡਾ ਸਵਾਲ ਕਿ ਲੱਖੇ ਨੂੰ ਬਿਨਾਂ ਕਿਸੇ ਗਲਤੀ ਦੀ ਮੁਆਫੀ ਮੰਗਕੇ ਨੌਜਵਾਨਾਂ ਨਾਲ ਧੋਖਾ ਕਰਨਾ ਚਾਹੀਦਾ ਸੀ ? ਨੌਜਵਾਨਾਂ ਲੰਮੇ ਸਮੇਂ ਤੋਂ ਇਹ ਮੰਗ ਕਰ ਰਹੇ ਸਨ ਕਿ ਨੌਜਵਾਨਾਂ ਨੂੰ ਗਦਾਰ ਆਖਣ ਵਾਲੇ ਆਗੂ ਮੁਆਫੀ ਮੰਗਣ ਪਰ ਨੌਜਾਵਨਾਂ ਦਾ ਆਗੂ ਕਹਾਉਣ ਵਾਲਾ ਲੱਖਾ ਕੇਸਾਂ ਤੋਂ ਬਚਣ ਲਈ ਆਗੂਆਂ ਤੋੰ ਮੁਆਫੀ ਮੰਗਕੇ ਨੌਜਵਾਨਾਂ ਨੂੰ ਦੋ ਸ਼ੀ ਸਾਬਿਤ ਕਰ ਗਿਆ।
– ਅਮ੍ਰਿਤਪਾਲ ਸਿੰਘ