ਲੋਕਾਂ ਦੇ ਹੱਥਾਂ ਵਿੱਚੋਂ ਨਿਕਲਣ ਲੱਗੇ ਕਰੰਟ ਦਾ ਸੱਚ

ਚੰਡੀਗੜ੍ਹ: ਮਨੁੱਖ ਦੀ ਤਰੱਕੀ ਹੀ ਮਨੁੱਖ ਦੇ ਵਿਨਾਸ਼ ਦਾ ਕਾਰਨ ਬਣ ਜਾਵੇਗੀ , ਅਜੋਕੇ ਹਾਲਾਤਾਂ ਤੋਂ ਐਵੇਂ ਦਾ ਅਨੁਮਾਨ ਹੀ ਲਾਇਆ ਜਾ ਸਕਦਾ ਹੈ, ਕਿਉਂਕਿ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀਆਂ ਪੋਸਟਾਂ ਇਸ ਗੱਲ ਦਾ ਸਬੂਤ ਹਨ। ਜਿਨ੍ਹਾਂ ਵਿਚ ਆਖਿਆਂ ਜਾ ਰਿਹਾ ਹੈ , ਕੀ ਲੋਕਾਂ ਦੇ ਹੱਥਾਂ ਵਿੱਚੋਂ ਕਰੰਟ ਦੇ ਝਟਕੇ ਮਹਿਸੂਸ ਹੋ ਰਹੇ ਹਨ ।

ਸਮੇਂ ਦੇ ਅਜਿਹੇ ਹਾਲਾਤ ਕਿਤੇ ਨਾ ਕਿਤੇ ਸਾਡੀ ਵਧ ਰਹੀ ਅਗਾਂਹਵਧੂ ਮਾਰੂ ਸੋਚ ਸਾਨੂੰ ਹੀ ਲੈ ਡੁੱਬੇਗੀ ।ਮੋਬਾਇਲ ਫੋਨ ਦੀ ਲਗਾਤਾਰ ਵਰਤੋਂ, ਬਿਜਲੀ ਦੀਆਂ ਤਾਰਾਂ ਦਾ ਲਗਾਤਾਰ ਵਧਣਾ, ਮੋਬਾਈਲ ਟਾਵਰਾਂ ਦੀ ਵਧ ਰਹੀ ਗਿਣਤੀ, ਰੁੱਖਾਂ ਦਾ ਲਗਾਤਾਰ ਹੋ ਰਿਹਾ ਖਾਤਮਾ , ਅਨੇਕਾਂ ਅਜਿਹੇ ਕਾਰਨ ਹਨ ਜੋ ਮਨੁੱਖ ਆਪਣੇ ਆਪ ਹੀ ਅਜਿਹੇ ਵਿਨਾਸ਼ਕਾਰੀ ਹਾਲਾਤ.ਦਾ ਜ਼ਿੰਮੇਵਾਰ ਹੈ ।

ਸੋਸ਼ਲ ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਲੋਕਾਂ ਨੂੰ ਹਰ ਵਸਤੂ ਜਿਵੇਂ ਕਾਰ ਦੀ ਬਾਰੀ ,ਐਲਮੂਨੀਅਮ ਦੇ ਗੇਟ,ਪਲਾਸਟਿਕ ਦੀਆਂ ਚੀਜ਼ਾਂ ਤੋਂ ਇਲਾਵਾ ਲੋਕਾਂ ਨੂੰ ਇਕ ਦੂਸਰੇ ਨਾਲ ਹੱਥ ਮਿਲਾਉਣ ਉੱਤੇ ਵੀ ਕਰੰਟ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ ।
ਸੂਝਵਾਨ ਲੋਕਾਂ ਦਾ ਕਹਿਣਾ ਹੈ ਕੀ ਇਹ ਸਭ ਕੁਝ ਗਲੋਬਲ ਵਾਰਮਿੰਗ ਦਾ ਹੀ ਨਤੀਜਾ ਹੈ । ਕੁਝ ਲੋਕ ਇਸ ਨੂੰ ਮੋਬਾਈਲ ਟਾਵਰ ਕੰਪਨੀਆਂ ਵੱਲੋਂ ਵਧਾਈ ਜਾ ਰਹੀ ਰੇਡੀਏਸ਼ਨ ਨੂੰ ਮੁੱਖ ਕਾਰਨ ਮੰਨਦੇ ਹਨ ।

ਲੋਕਾਂ ਵਿਚ ਵਧ ਰਹੀ ਚਿੰਤਾ ਨਾਲ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।ਸਰਕਾਰ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਇਸ ਦੀ ਸਹੀ ਜਾਂਚ ਕਰਵਾ ਕੇ ਠੋਸ ਹੱਲ ਲੱਭੇ ਜਾਣ ਤਾਂ ਜੋ ਸ਼ੁਰੁਆਤੀ ਸਮੇਂ ਵਿੱਚ ਹੀ ਕਾਰਨਾਂ ਦਾ ਹੱਲ ਲੱਭ ਕੇ ਮਨੁੱਖੀ ਜੀਵਨ ਨੂੰ ਭਿਆਨਕ ਬੀਮਾਰੀਆਂ ਤੋਂ ਬਚਾਇਆ ਜਾ ਸਕੇ ।