ਅੱਜ ਦੀਪ ਸਿੱਧੂ ਦੇ ਹੱਕ ਚ ਬੋਲ ਹੀ ਪਏ ਜੋਗਿੰਦਰ ਉਗਰਾਹਾਂ

ਦੇਸ਼ ਭਰ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨਾ ਵੱਲੋ ਆਪਣੇ ਸੰਘਰਸ਼ ਨੂੰ ਹੋਰ ਤੇਜ ਕਰਦਿਆਂ ਹੋਇਆਂ ਦੇਸ਼ ਭਰ ਦੇ ਵਿੱਚ ਮਹਾਪੰਚਾਇਤਾ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚੱਲਦਿਆਂ ਅੱਜ ਕਿਸਾਨ ਆਗੂਆਂ ਦੇ ਦੁਆਰਾਂ ਅਬੋਹਰ ਵਿਖੇ ਮਹਾਪੰਚਾਇਤ ਕੀਤੀ ਗਈ ਜਿਸ ਵਿੱਚ ਲੋਕਾ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆਂ ਕਿ ਕਿਸਾਨ ਅੰਨ ਪੈਦਾ ਕਰਕੇ ਦੇਸ਼ ਦੇ ਲੋਕਾ ਦਾ ਢਿੱਡ ਭਰਦਾ ਹੈ ਤੇ ਸਰਕਾਰ ਉਸ ਹੀ ਕਿਸਾਨ ਦੇ ਮੂੰਹ ਵਿੱਚੋਂ ਰੋਟੀ ਖੋਹ ਰਹੀ ਹੈ

ਅਤੇ ਉਹਨਾਂ ਦੇ ਬੱਚਿਆ ਨੂੰ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਗਰਾਹਾ ਨੇ ਆਖਿਆਂ ਕਿ ਸਰਕਾਰ ਦਾ ਕੋਈ ਅਧਿਕਾਰੀ ਦਿੱਲੀ ਦੇ ਕਿਸੇ ਵੀ ਬਾਰਡਰ ਤੇ ਜਾ ਕੇ ਕਿਸੇ ਨੂੰ ਵੀ ਪੁੱਛ ਲਵੇ ਇੱਥੋਂ ਤੱਕ ਕਿ ਹਰ ਇਕ ਬੱਚੇ ਦਾ ਜਵਾਬ ਵੀ ਇਹੀ ਹੋਵੇਗਾ ਕਿ ਅਸੀ ਤਿੰਨੋਂ ਕਾਨੂੰਨ ਰੱਦ ਕਰਵਾ ਕੇ ਹੀ ਵਾਪਿਸ ਮੁੜਾਂਗੇ ਉਹਨਾਂ ਆਖਿਆ ਕਿ ਕਿਸਾਨਾ ਕੋਲ ਨਾ ਕੇਵਲ ਛੇ ਮਹੀਨਿਆਂ ਬਲਕਿ ਸਾਲਾਂ-ਬੱਧੀ ਰਾਸ਼ਨ ਵੀ ਬਾਰਡਰਾ ਤੇ ਉਪਲੱਬਧ ਹੋਵੇਗਾ ਅਤੇ

ਕਿਸਾਨਾ ਦੀਆ ਦੀਵਾਲੀਆਂ, ਲੋਹੜੀਆ ਅਤੇ ਵਿਸਾਖੀਆਂ ਇੱਥੇ ਬਾਰਡਰਾ ਤੇ ਹੀ ਲੰਘਣਗੀਆਂ ਅਤੇ ਕੋਈ ਅਜਿਹਾ ਨਹੀ ਹੈ ਜੋ ਕਿ ਕਿਸਾਨਾ ਦੇ ਅੰਦੋਲਨ ਨੂੰ ਪੁੱਟ ਸਕੇ ਉਹਨਾ ਦੱਸਿਆ ਕਿ ਕਿਸਾਨ ਆਗੂਆਂ ਦੀਆ ਸਰਕਾਰ ਨਾਲ ਮੀਟਿੰਗਾਂ ਦੌਰਾਨ ਇਕ ਵਾਰ ਤੋਮਰ ਦੇ ਮੂੰਹੋਂ ਇਹ ਨਿਕਲ ਗਿਆ ਕਿ ਜੇਕਰ ਤੁਹਾਡੀਆਂ ਮੰਗਾ ਮੰਨੀਆਂ ਗਈਆਂ ਤਾ ਕਲ ਨੂੰ ਅਡਾਨੀ ਅੰਬਾਨੀ ਧਰਨਾ ਲਗਾ ਦੇਣਗੇ ਪਰ ਅਸੀ ਤੋਮਰ ਨੂੰ ਕਹਿਣਾ ਚਹੁੰਦੇ ਹਾਂ ਕਿ

ਉਹ ਅੰਬਾਨੀਆ ਅਡਾਨੀਆ ਨੂੰ ਘਰਾ ਤੋ ਬਾਹਰ ਸੜਕਾ ਤੇ ਤਾ ਕੱਢਣ ਅਸੀ ਅਬੋਹਰ ਵਾਲਿਆ ਨੂੰ ਕਹਿ ਦੇਵਾਗੇ ਇਹ ਆਪੇ ਉਹਨਾਂ ਨੂੰ ਚੁੱਕ ਕੇ ਇਵੇਂ ਲੈ ਜਾਣਗੇ ਜਿਵੇ ਮਲੋਟ ਵਾਲਾ ਮੰਤਰੀ ਲੈ ਕੇ ਗਏ ਸੀ ਉਹਨਾਂ ਆਖਿਆਂ ਕਿ ਇਹ ਸਭ ਵੀ ਭਾਜਪਾ ਦੀ ਇਕ ਸਾਜਿਸ਼ ਹੈ ਜੋ ਕਿ ਉਹ ਜਾਣਬੁੱਝ ਕੇ ਆਪਣੇ ਆਗੂਆਂ ਨੂੰ ਲੋਕਾ ਦੇ ਵਿੱਚ ਭੇਜ ਰਹੇ ਹਨ ਤਾ ਅਮਨ ਕਾਨੂੰਨ ਦੀ ਸਥਿਤੀ ਬਣ ਸਕੇ ਤੇ ਪੰਜਾਬ ਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾ ਸਕੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ