ਲਾਕ ਡਾਊਨ ਚ ਘੁੰਮਦੇ ਕੋਲੋਂ ਪੁਲਸ ਨੇ ਲਗਵਾਈਆਂ 300 ਬੈਠਕਾਂ ,ਮੁੰਡੇ ਦੀ ਹੋਈ ਮੌਤ – ਦੇਖੋ ਪੂਰੀ ਖਬਰ

ਕੋਰੋਨਾ ਨੇ ਪੂਰੀ ਦੁਨੀਆਂ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ, ਜਿਸ ਵੇਲ੍ਹੇ ਇਹ ਨੇ ਚੀਨ ਦੇ ਵੁਹਾਨ ਤੋਂ ਸ਼ੁਰੂ ਹੋ ਕੇ ਪੂਰੀ ਦੁਨੀਆਂ ਵਿਚ ਆਪਣਾ ਕਹਿਰ ਮਚਾਉਣਾ ਸ਼ੁਰੂ ਕੀਤਾ , ਤਾਂ ਉਸ ਵੇਲ੍ਹੇ ਇਹਤਿਆਤ ਵਰਤਦੇ ਹੋਏ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਆਪਣੇ ਦੇਸ਼ ਵਿਚ ਤਾਲਾ ਬੰਦੀ ਕਰ ਦਿੱਤੀ | ਪਰ ਜਿਵੇਂ ਹੀ ਇਸ ਕੋਰੋਨਾ ਨੇ ਆਪਣਾ ਕਹਿਰ ਬਰਸਾਉਣ ਘਟ ਕੀਤਾ ਤਾਂ ਸਰਕਾਰਾਂ ਵਲੋਂ ਲੋਕਾਂ ਨੂੰ ਛੂਟ ਦਿੱਤੀ ਗਈ , ਪਰ ਛੂ-ਟ ਮਿਲਣ ਦੇ ਨਾਲ ਹੀ ਕੋਰੋਨਾ ਨੇ ਫਿਰ ਤੋਂ ਆਪਣਾ ਕਹਿਰ ਬਰਸਾਉਣ ਸ਼ੁਰੂ ਕਰ ਦਿੱਤਾ | ਸਰਕਾਰਾਂ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ ਫਿਰ ਤੋਂ ਸਖਤੀ ਵਧਾਉਣੀ ਪਈ | ਪਰ ਕਈ ਵਾਰ ਇਹ ਸਖ਼ਤੀ ਵੱਧ ਹੋਣ ਦੀ ਵਜਿਹ ਨਾਲ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ |

ਕੁਝ ਇਸੇ ਤਰੀਕੇ ਦੀ ਖ਼ਬਰ ਵਿਦੇਸ਼ ਤੋਂ ਵੀ ਸਾਹਮਣੇ ਆਈ ਹੈ, ਜਿੱਥੇ ਮਨੀਲਾ (ਫਿਲੀਪੀਨਜ਼) ਵਿਚ ਇਕ ਸ਼ਖ਼ਸ ਵਲੋਂ ਤਾਲਾ ਬੰਦੀ ਦੀ ਉਲੰਘਣਾ ਕੀਤੀ ਗਈ | ਇਸ ਉਲੰਘਣਾ ਤੋਂ ਬਾਅਦ ਉਸ ਸ਼ਖ਼ਸ ਨੂੰ ਮੌਤ ਦੀ ਸ-ਜ਼ਾ ਮਿਲੀ | ਦਰਅਸਲ ਨੌਜਵਾਨ ਆਪਣੇ ਘਰੋਂ ਕਿਸੇ ਕਾਮ ਦੇ ਲਈ ਨਿਕਲਿਆ ਸੀ, ਪਰ ਰਸਤੇ ‘ਚ ਉਸਨੂੰ ਪੁਲਿਸ ਨੇ ਰੋਕ ਲਿਆ | ਜਿਸ ਤੋਂ ਬਾਅਦ ਉਸਨੂੰ ਬੈਠਕਾਂ ਲਗਾਉਣ ਦੇ ਲਈ ਕਿਹਾ ਗਿਆ | ਇਸ ਦੌਰਾਨ ਜਦ ਉਹ ਬੈਠਕਾਂ ਲਗਾ ਰਿਹਾ ਸੀ ਤਾਂ

ਪੁਲਿਸ ਨੇ ਉਸ ਦੀਆਂ ਇਹ ਬੈਠਕਾਂ ਹੋਰ ਵਾਧਾ ਦਿਤੀਆਂ, ਜਿਸ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਹੋ ਗਈ | 300 ਬੈਠਕਾਂ ਉਸ ਕੋਲੋਂ ਲਗਵਾਈਆਂ ਗਈਆਂ, ਜਿਸ ਕਾਰਨ ਉਸਦੀ ਹਾਲਤ ਗੰ-ਭੀ-ਰ ਹੋ ਗਈ | ਨੌਜਵਾਨ ਨੂੰ ਦਿਲ ਦੀ ਬਿਮਾਰੀ ਵੀ ਸੀ, ਜਿਸ ਕਾਰਨ ਉਸਤੇ ਇਸ ਸ-ਜ਼ਾ ਨੇ ਜਿਆਦਾ ਅਸਰ ਕੀਤਾ | ਨੌਜਵਾਨ ਦੀ ਪਤਨੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ, ਉਸਦੇ ਪਤੀ ਦੀ ਹਾਲਤ ਖ਼ਰਾਬ ਸੀ, ਜਦ ਉਹ ਘਰ ਆਇਆ |

ਉਸਦੀ ਹਾਲਤ ਖ਼ਰਾਬ ਹੋਣ ਦੀ ਵਜਿਹ ਨਾਲ ਉਹ ਬਾਥਰੂਮ ਤੱਕ ਵੀ ਬਹੁਤ ਮੁ-ਸ਼-ਕਿ-ਲ ਨਾਲ ਗਿਆ | ਇਲਾਜ ਦੌਰਾਨ ਉਸਦੀ ਮੌਤ ਹੋ ਗਈ , ਕਿਉਂਕਿ ਉਸਦੀ ਹਾਲਤ ਖ਼ਰਾਬ ਸੀ | ਪਰਿਵਾਰ ਨੇ ਦੱਸਿਆ ਕਿ ਉਸਦੀ ਇਸ ਸ-ਜ਼ਾ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵੀ ਵਾਇਰਲ ਹੋਈ ਹੈ | ਫਿਲਹਾਲ ਇਸ ਖ਼ਬਰ ਤੋਂ ਬਾਅਦ ਅਤੇ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੁਲਿਸ ‘ਤੇ ਵੀ ਸਵਾਲ ਖੜੇ ਹੋ ਰਹੇ ਹਨ |