ਗੁਰਦੁਆਰੇ ‘ਚ ਭਿੜੀਆਂ ਜਨਾਨੀਆਂ, ਨਾ ਗੁਰੂਘਰ ਦੀ ਮਰਿਆਦਾ ਤੇ ਨਾ ਚਿੱਟੀ ਦਾੜ੍ਹੀ ਵਾਲੇ ਬਜ਼ੁਰਗ ਦਾ ਕੀਤਾ ਲਿਹਾਜ਼

ਇੱਕ ਔਰਤ ਵਲੋਂ ਸੋਸ਼ਲ ਮੀਡੀਆ ’ਤੇ ਗੁਰਦੁਆਰਾ ਸਾਹਿਬ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਸੀ। ਇਹ ਵੀਡੀਓ ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਦੇ ਗੁਰਦੁਆਰਾ ਸਾਹਿਬ ਦੀ ਹੈ। ਜਿੱਥੇ ਇੱਕ ਔਰਤ ਵਲੋਂ ਸੇਵਾ ਦੇ ਨਾਮ ’ਤੇ ਗੁਰੂ ਘਰ ’ਚ ਸੇਵਾ ਕਰ ਰਹੀਆਂ ਔਰਤਾਂ ਅਤੇ ਹੋਰਨਾਂ ਸੇਵਾਦਾਰਾਂ ਲਈ ਭੱ ਦੀ ਸ਼ਬਦਾਵਲੀ ਵਰਤੀ ਗਈ। ਵੀਡੀਓ ਬਣਾ ਰਹੀ ਬੀਬੀ ਵਲੋਂ ਗੁਰੂਘਰ ਦੀ ਮਰਿਯਾਦਾ ਦਾ ਵੀ ਖਿਆਲ ਨਹੀਂ ਰੱਖਿਆ ਗਿਆ ਅਤੇ ਸੇਵਾ ਕਰ ਰਹੀਆਂ ਬੀਬੀਆਂ ਦੇ ਚ ਰਿੱ ਤ ਰ ਸਬੰਧੀ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਲੋਂ ਵੀ ਸੋਸ਼ਲ ਮੀਡੀਆ ’ਤੇ ਗੁਰੂਘਰ ਅਤੇ ਉਥੋਂ ਦੇ ਸੇਵਾਦਾਰਾਂ ’ਤੇ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿ੍ਰਗ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾਂ ਅਤੇ ਗੁਰੂ ਘਰ ਦੇ ਸੇਵਾਦਾਰਾਂ ਵਲੋਂ ਆਪਣਾ ਪੱਖ ਰੱਖਿਆ ਗਿਆ।

ਜਥੇਦਾਰ ਚੂੰਘਾਂ ਨੇ ਦੱਸਿਆ ਕਿ ਇਹ ਵੀਡੀਓ ਪਿੰਡ ਦੀ ਹੀ ਇੱਕ ਔਰਤ ਵਲੋਂ ਬਣਾ ਕੇ ਵਾਇਰਲ ਕੀਤੀ ਗਈ ਹੈ। ਜਿਸ ਨੂੰ ਪਿੰਡ ਦੇ ਲੋਕਾਂ ਵਲੋਂ ਮਾਨਸਿਕ ਰੋਗੀ ਦੱਸਿਆ ਜਾ ਰਿਹਾ ਹੈ। ਪਰ ਜੋ ਲੋਕ ਵੀਡੀਓ ਉਪਰ ਗਲਤ ਟਿੱਪਣੀਆਂ ਕਰਕੇ ਗੁਰੂ ਘਰ ਨੂੰ ਨਿਸ਼ਾਨਾ ਬਣਾ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਸੱਚ ਪਤਾ ਕਰ ਲੈਣਾ ਚਾਹੀਦਾ ਹੈ।

ਟੱਲੇਵਾਲ ਦੇ ਇਸ ਗੁਰੂ ਘਰ ਵਲੋਂ ਸਮਾਜ ਲਈ ਬਹੁਤ ਸੇਵਾਵਾਂ ਨਿਰਸਵਾਰਥ ਦਿੱਤੀਆਂ ਜਾ ਰਹੀਆਂ ਹਨ। ਬਾਬਾ ਸੁੰਦਰ ਸਿੰਘ, ਬਾਬਾ ਲਾਲ ਸਿੰਘ ਵਲੋਂ ਸ਼ੁਰੂ ਕੀਤੀ ਸੇਵਾ ਨੂੰ ਬਾਬਾ ਕਰਨੈਲ ਸਿੰਘ ਚਲਾ ਰਹੇ ਹਨ। ਉਨ੍ਹਾਂ ਵਲੋਂ ਪਿੰਡ ਅਤੇ ਇਲਾਕੇ ਲਈ ਸਿੱਖਿਆ, ਸਿਹਤ ਅਤੇ ਧਰਮ ਦੇ ਖ਼ੇਤਰ ਵਿੱਚ ਅਹਿਮ ਯੋਗਦਾਨ ਪਾਇਆ ਗਿਆ ਹੈ। ਬਗੈਰ ਕਿਸੇ ਮੁਨਾਫ਼ੇ ਤੋਂ ਵਿੱਦਿਅਕ ਅਦਾਰੇ ਚਲਾਏ ਜਾ ਰਹੇ ਹਨ।

ਸੈਂਕੜੇ ਬੱਚਿਆਂ ਨੂੰ ਮੁਫ਼ਤ ਪੜ੍ਹਾਇਆ ਜਾ ਰਿਹਾ ਹੈ। ਪਰ ਉਕਤ ਔਰਤ ਵਲੋਂ ਇਹ ਵੀਡੀਓ ਵਾਇਰਲ ਕਰਕੇ ਗੁਰੂ ਘਰ ਨੂੰ ਬ ਦ ਨਾ ਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਭਾਵੇਂ ਗੁਰੂਘਰ ਦੇ ਸੇਵਾਦਾਰਾਂ ਵਲੋਂ ਵੀਡੀਓ ਵਾਇਰਲ ਕਰਨ ਵਾਲੀ ਬੀਬੀ ਨੂੰ ਔਰਤ ਹੋਣ ਦੇ ਨਾਤੇ ਬਖ਼ਸ਼ਦਿਆਂ ਉਸਦਾ ਇਲਾਜ ਕਰਵਾਉਣ ਦੀ ਗੱਲ ਕੀਤੀ ਗਈ ਹੈ ਪਰ ਜੇਕਰ ਅੱਗੇ ਤੋਂ ਅਜਿਹੀ ਘਟਨਾ ਹੁੰਦੀ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਜ਼ਿਕਰਯੋਗ ਹੈ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਦੇ ਜਿਸ ਗੁਰੂ ਘਰ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਹੈ। ਉਸ ਦਾ ਪੂਰੇ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਵਿੱਚ ਸ਼ਰਧਾ ਅਤੇ ਸਤਿਕਾਰ ਹੈ। ਇਸ ਗੁਰੂ ਘਰ ਦੇ ਪ੍ਰਬੰਧਾਂ ਅਧੀਨ ਇਲਾਕੇ ਵਿੱਚ ਸਿੱਖਿਆ, ਸਿਹਤ ਅਤੇ ਧਰਮ ਲਈ ਵੱਡਾ ਯੋਗਦਾਨ ਪਾਇਆ ਜਾਂਦਾ ਆਇਆ ਹੈ।

ਇਸ ਵੀਡੀਓ ਦੇ ਵਾਇਰਲ ਹੋਣ ਕਰਕੇ ਗੁਰੂਘਰ ਦੇ ਕੀਤੇ ਨਿਰਾਦਰ ਕਾਰਨ ਸਮੁੱਚੇ ਪਿੰਡ ਟੱਲੇਵਾਲ ਅਤੇ ਇਲਾਕਾ ਨਿਵਾਸੀਆਂ ਵਿੱਚ ਰੋਸ ਹੈ ਪਰ ਗੁਰੂਘਰ ਦੇ ਮੁੱਖ ਸੇਵਾਦਾਰ ਵਲੋਂ ਔਰਤ ਦਾ ਸਤਿਕਾਰ ਕਰਦਿਆਂ ਉਸ ’ਤੇ ਕੋਈ ਕਾਰਵਾਈ ਕਰਨ ਦੀ ਬਜਾਏ ਉਸ ਔਰਤ ਦੇ ਇਲਾਜ ਕਰਵਾਉਣ ਲਈ ਗੱਲ ਆਖੀ ਜਾ ਰਹੀ ਹੈ।