ਪਹਿਲਾਂ ਕਿਸਾਨਾਂ ਨੇ ਬੈਰੀਕੇਡ ਵਾਲੇ ਪੱਥਰਾਂ ਦੇ ਬਣਾਏ ਸੀ ਚੁੱਲ੍ਹੇ

ਖੇਤੀ ਕਾਨੂੰਨਾ ਦੇ ਖਿਲਾਫ ਦੇਸ਼ ਦੇ ਕਿਸਾਨਾ ਦਾ ਸੰਘਰਸ਼ ਲਗਾਤਾਰ ਜਾਰੀ ਹੈ ਜਿਸ ਦੇ ਚੱਲਦਿਆਂ ਕਿਸਾਨ ਲਗਾਤਾਰ ਦਿੱਲੀ ਦਿਆਂ ਬਾਰਡਰਾ ਤੇ ਡਟੇ ਹੋਏ ਹਨ ਜਿੱਥੇ ਕਿਸਾਨਾ ਵੱਲੋ ਸਰਦੀ ਦਾ ਮੌਸਮ ਟਰਾਲੀਆ ਦੇ ਵਿੱਚ ਗੁਜ਼ਾਰਿਆ ਗਿਆ ਉੱਥੇ ਹੀ ਹੁਣ ਗਰਮੀ ਦੇ ਮੌਸਮ ਲਈ ਕਿਸਾਨਾ ਦੁਆਰਾਂ ਉਚਿਤ ਪ੍ਰਬੰਧ ਕੀਤੇ ਗਏ ਹੋਏ ਹਨ ਉਕਤ ਤਸਵੀਰਾ ਦਿੱਲੀ ਦੇ ਟਿੱਕਰੀ ਬਾਰਡਰ ਦੀਆ ਹਨ ਜਿੱਥੇ ਕਿ ਕਿਸਾਨਾ ਦੁਆਰਾਂ ਕਿਸਾਨ ਭਵਨ ਉਸਾਰਿਆ ਗਿਆ ਹੈ ਜਿਸ ਦੀਆ ਕੰਧਾ ਨੂੰ ਕੱਚੀਆਂ ਇੱਟਾ ਨਾਲ ਖੜਿਆ ਕੀਤਾ ਗਿਆ ਹੈ ਅਤੇ

ਉਸ ਨੂੰ ਮਿੱਟੀ ਅਤੇ ਤੂੜੀ ਦੇ ਨਾਲ ਲੇਪਿਆ ਗਿਆ ਹੋਇਆਂ ਹੈ ਇਸ ਤੋ ਇਲਾਵਾ ਭਵਨ ਦੀ ਛੱਤ ਬਾਂਸਾਂ ਦੇ ਉਪਰ ਪਰਾਲੀ ਬੰਨ੍ਹ ਕੇ ਬਣਾਈ ਗਈ ਹੋਈ ਹੈ ਅਤੇ ਭਵਨ ਦੇ ਅੰਦਰ ਕਿਸਾਨਾ ਦੁਆਰਾਂ ਮੰਜੇ ਡਾਹੇ ਗਏ ਹੋਏ ਹਨ ਗੱਲਬਾਤ ਕਰਦਿਆਂ ਹੋਇਆਂ ਹਰਿਆਣਾ ਦੇ ਕਿਸਾਨਾ ਨੇ ਆਖਿਆਂ ਕਿ ਕਿਸਾਨਾ ਦੁਆਰਾਂ ਪਹਿਲਾ ਹੀ ਐਲਾਨ ਕਰ ਦਿੱਤਾ ਗਿਆ ਕਿ ਮੰਗਾ ਨਾ ਮੰਨੀਆਂ ਜਾਣ ਤੱਕ ਉਹ ਵਾਪਿਸ ਨਹੀ ਪਰਤਣਗੇ ਜਿਸ ਲਈ ਗਰਮੀ ਦੇ ਮੌਸਮ ਨੂੰ ਦੇਖਦਿਆਂ ਹੋਇਆਂ

ਅਸੀ ਆਪਣੇ ਪਿੰਡ ਦੀਆ ਮਹਿਲਾਵਾ ਅਤੇ ਬੱਚਿਆ ਨੂੰ ਪਹਿਲਾ ਹੀ ਕੱਚੀਆਂ ਇੱਟਾ ਤਿਆਰ ਕਰਨ ਵਾਸਤੇ ਆਖ ਦਿੱਤਾ ਸੀ ਅਤੇ ਹੁਣ ਅਸੀ ਉਹਨਾਂ ਇੱਟਾ ਨਾਲ ਇਹ ਭਵਨ ਤਿਆਰ ਕਰ ਲਿਆ ਹੈ ਅਤੇ ਛੱਤ ਤੇ ਪੱਖੇ ਲਗਾ ਲਏ ਹਨ ਤਾ ਜੋ ਗਰਮੀ ਤੋ ਬਚਿਆਂ ਜਾ ਸਕੇ ਉਹਨਾਂ ਦੱਸਿਆ ਕਿ ਇਸ ਭਵਨ ਨੂੰ ਪੁਰਾਣੇ ਸਮਿਆਂ ਦੇ ਵਿੱਚ ਬਣਾਏ ਜਾਣ ਵਾਲੇ ਘਰਾ ਨੂੰ ਮੁੱਖ ਰੱਖ ਕੇ ਹੀ ਬਣਾਇਆ ਗਿਆ ਹੈ ਅਤੇ ਇਸ ਨੂੰ ਪੂਰੀ ਤਰਾ

ਹਵਾਦਾਰ ਰੱਖਿਆਂ ਗਿਆ ਹੈ ਅਤੇ ਇਸ ਨੂੰ ਬਣਾਉਣ ਲਈ ਪੰਜਾਬ ਅਤੇ ਹਰਿਆਣਾ ਦੇ ਕਿਸਾਨਾ ਨੇ ਰਲ ਕੇ ਮਿਹਨਤ ਕੀਤੀ ਹੈ ਜਿਸ ਦੇ ਚੱਲਦਿਆਂ ਇਹ ਭਵਨ 8-10 ਦਿਨਾ ਵਿੱਚ ਬਣ ਕੇ ਤਿਆਰ ਹੋਇਆਂ ਹੈ ਉਹਨਾਂ ਆਖਿਆਂ ਕਿ ਕੋਈ ਵੀ ਕਿਸਾਨ ਕਿਸੇ ਵੀ ਸਮੇ ਇੱਥੇ ਆ ਕੇ ਆਰਾਮ ਕਰ ਸਕਦਾ ਹੈ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ