ਕਿਸਾਨੀ ਪ੍ਰਚਾਰ ਕਰਦੇ ਬਾਪੂ ਨੂੰ ਚੁੱਕਣ ਆਈ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸ ਦੌਰਾਨ ਦੇਸ਼ ਦੇ ਹਰ ਵਰਗ ਵੱਲੋ ਕਿਸਾਨਾ ਦਾ ਸਾਥ ਦਿੱਤਾ ਜਾ ਰਿਹਾ ਹੈ ਉਕਤ ਤਸਵੀਰਾ ਚੰਡੀਗੜ੍ਹ ਦੇ ਮਟਕਾ ਚੌਕ ਦੀਆ ਹਨ ਜਿਹਨਾ ਵਿੱਚ ਸਾਫ ਦੇਖਿਆਂ ਜਾ ਸਕਦਾ ਹੈ ਕਿ ਸ਼ਹਿਰੀ ਲੋਕ ਹੱਥਾ ਚ ਕਿਸਾਨੀ ਬੈਨਰ ਫੜ ਕੇ ਕਿਸਾਨਾ ਦਾ ਸਮਰਥਨ ਕਰ ਰਹੇ ਹਨ ਅਤੇ ਇਹਨਾ ਵਿੱਚੋਂ ਇਕ ਬਜੁਰਗ ਬਾਪੂ ਜੋ ਕਿ ਪਿਛਲੇ ਚਾਰ ਮਹੀਨਿਆਂ ਤੋ ਲਗਾਤਾਰ
ਇੱਥੇ ਹੀ ਚੌਕ ਦੇ ਵਿੱਚ ਡਟ ਕੇ ਕਿਸਾਨਾ ਦੇ ਹੱਕ ਚ ਪ੍ਰਚਾਰ ਕਰਦੇ ਹਨ ਬੀਤੇ ਦਿਨੀ ਪੁਲਿਸ ਵੱਲੋ ਉਹਨਾਂ ਨੂੰ ਉੱਥੋਂ ਉੱਠ ਜਾਣ ਵਾਸਤੇ ਆਖਿਆਂ ਗਿਆ ਇੱਥੋਂ ਤੱਕ ਕਿ ਪੁਲਿਸ ਦੁਆਰਾਂ ਬਜੁਰਗ ਬਾਪੂ ਵੱਲੋ ਜੋ ਰਸਦ ਵਿਸਾਖੀ ਮੌਕੇ ਲੰਗਰ ਲਗਾਉਣ ਲਈ ਇਕੱਠੀ ਕੀਤੀ ਗਈ ਸੀ ਉਸਨੂੰ ਲੈ ਜਾਇਆ ਗਿਆ ਪਰ ਬਜੁਰਗ ਬਾਪੂ ਆਪਣੀ ਥਾਂ ਤੇ ਡਟੇ ਰਹੇ ਜਿਸ ਤੋ ਬਾਅਦ ਜਦੋ ਆਸ ਪਾਸ ਦੇ ਲੋਕਾ ਇਸ ਬਾਰੇ ਪਤਾ ਲੱਗਾ ਤਾ ਬਜੁਰਗ ਬਾਪੂ ਦੇ ਹੱਕ ਵਿੱਚ ਉੱਤਰ ਆਏ

ਗੱਲਬਾਤ ਕਰਦਿਆ ਹੋਇਆਂ ਉਹਨਾਂ ਆਖਿਆਂ ਕਿ ਬਜੁਰਗ ਬਾਪੂ ਵੱਲੋ ਹਰ ਰੋਜ ਇੱਥੇ ਬੈਠ ਕੇ ਕਿਸਾਨਾ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ ਜਾਦਾ ਹੈ ਜਿਸ ਤੋ ਸਾਨੂੰ ਸੇਧ ਮਿਲਦੀ ਹੈ ਅਤੇ ਅਸੀ ਵੀ ਬਜੁਰਗ ਬਾਪੂ ਨਾਲ ਮਿਲ ਕੇ ਹਰ ਰੋਜ ਹੱਥਾ ਚ ਕਿਸਾਨੀ ਬੈਨਰ ਲੈ ਕੇ ਇੱਥੇ ਚੌਕ ਵਿੱਚ ਖੜਦੇ ਹਾਂ ਪਰ ਇੱਥੋਂ ਰੋਜ਼ਾਨਾ ਗੁਜਰਨ ਵਾਲੇ ਕੁਝ ਭਾਜਪਾ ਵਾਲਿਆ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਜਿਹਨਾ ਦੁਆਰਾਂ ਬਜੁਰਗ ਬਾਪੂ ਨੂੰ ਚੌਕ ਵਿੱਚੋਂ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋ ਸਾਰੇ ਲੋਕ ਬਜੁਰਗ ਬਾਪੂ ਦੇ ਸਮਰਥਨ ਚ ਉਤਰ ਆਏ ਤਾ ਪੁਲਿਸ ਨੂੰ ਇੱਥੋ ਵਾਪਿਸ ਪਰਤਣਾ ਪਿਆਂ ਉਹਨਾਂ ਦੱਸਿਆ ਕਿ ਇਹਨਾਂ ਬਜੁਰਗ ਬਾਪੂ ਦੀ ਵਜ੍ਹਾ ਕਰਕੇ ਹੀ ਹਰ ਰੋਜ 500-600 ਲੋਕ ਇਸ ਮਟਕਾ ਚੌਕ ਚ ਪੁੱਜ ਕੇ ਕਿਸਾਨਾ ਦੇ ਹੱਕ ਵਿੱਚ ਖੜ੍ਹੇ ਹੁੰਦੇ ਹਨ ਜਿਸ ਕਾਰਨ ਬਜੁਰਗ ਬਾਪੂ ਭਾਜਪਾ ਆਗੂਆਂ ਦੇ ਅੱਖਾ ਵਿੱਚ ਰੜਕਦੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ