ਕਿੰਨਰਾਂ ਬਾਰੇ ਗੱਲਾਂ ਸੁਣ ਕੇ ਤੁਸੀਂ ਰਹਿ ਜਾਵੋਗੇ ਹੈਰਾਨ

ਮਨੁੱਖੀ ਸਮਾਜ ਵਿੱਚ ਬਹੁਤ ਸਾਰੇ ਲੋਕ ਐਸੇ ਹਨ, ਜਿਹੜੇ ਹਾਸ਼ੀਏ ਤੇ ਬੈਠੇ ਹਨ। ਬਹੁਤ ਸਾਰੇ ਲੋਕ ਐਸੇ ਹਨ ਜੋ ਹਾਸ਼ੀਏ ਤੋਂ ਪਾਰ ਬੈਠੇ ਹਨ। ਐਸੇ ਲੋਕਾਂ ਵਿੱਚ ਇੱਕ ਹਾਸ਼ੀਏ ਤੋਂ ਪਾਰ ਬੈਠੇ ਹਨ। ਐਸੇ ਲੋਕਾਂ ਵਿੱਚ ਇੱਕ ਵਰਗ ਹਿਜੜਿਆਂ ਦੀ ਮਨੁੱਖੀ ਸਮਾਜ ਦੀ ਮੁੱਖ ਧਾਰਾ ਵਿੱਚ ਕੋਈ ਥਾਂ ਨਹੀਂ। ਇਹ ਨਿਥਾਵੇਂ ਹਨ। ਸਮਾਜ ਵਿੱਚ ਇੰਨ੍ਹਾਂ ਦੇ ਘਰ ਪਰਿਵਾਰ, ਖ਼ਾਨਦਾਨ, ਸਾਂਝ ਰਿਸ਼ਤੇਦਾਰੀ ਔਲਾਦ ਹੋਂਦ ਤੇ ਪਛਾਣ ਸਭ ਕੁਝ ਮਨਫ਼ੀ ਹੈ। ਇਹ ਸਮਾਜਿਕ ਤੌਰ ਤੇ ਵਿਛੁੰਨੇ ਹੋਏ ਲੋਕ ਹਨ। ਪਰ ਫਿਰ ਵੀ ਇਹ ਮਨੁੱਖ ਹਨ। ਇਨ੍ਹਾਂ ਦੀਆਂ ਭੁੱਖਾਂ, ਤੇਹਾਂ, ਲੋੜਾਂ, ਥੁੜਾਂ, ਭਾਵਨਾਵਾਂ, ਚਾਹਤਾਂ, ਸੁਪਨੇ ਅਤੇ ਸੱਧਰਾਂ ਹਨ।

ਇੰਨ੍ਹਾਂ ਦੀ ਸਭ ਤੋਂ ਵੱਡੀ ਸੱਧਰ ਆਪਣੀ ਹੋਂਦ ਤੇ ਪਛਾਣ ਲਈ ਤਾਂਘ ਅਤੇ ਤੜਪ ਹੈ। ਪਰ ਸਮਾਜ ਦੀ ਮੁੱਖ ਧਾਰਾ ਇੰਨ੍ਹਾਂ ਵੱਲ ਪਿੱਠ ਕਰਕੇ ਖਲੋਤੀ ਹੈ। 21ਵੀਂ ਸਦੀ ਦੇ ਸਾਲ 2014 ਤੱਕ ਪਹੁੰਚਦਿਆਂ ਭਾਵੇਂ ਕਿ ਸੁਪਰੀਮ ਕੋਰਟ ਨੇ ਇੰਨ੍ਹਾਂ ਲੋਕਾਂ ਲਈ ‘ਤੀਸਰਾ ਲਿੰ ਗ’ ਹੋਣ ਦਾ ਫੈਸਲਾ ਸੁਣਾ ਕੇ ਕਿਹਾ ਹੈ ਕਿ ਹਰ ਸਰਕਾਰੀ ਦਸ਼ਤਾਵੇਜ਼ ਵਿੱਚ ਔਰਤ ਅਤੇ ਸਰਦ ਦੇ ਨਾਲ ਹੀ ਹਿਜੜਿਆਂ ਜਾਂ ਕਿੰਨਰਾਂ ਲਈ ‘ਤੀਸਰਾ ਲਿੰ ਗ’ ਦਾ ਕਾਲਮ ਵੀ ਜਰੂਰ ਹੋਵੇ। ਇਸ ਦੇ ਨਾਲ ਹੀ ਇਸ ਸਮਾਜ ਨੂੰ ਪੱਛੜੇ ਵਰਗ ਵਿੱਚ ਰੱਖੇ ਜਾਣ ਨਾਲ ਰਾਖਵਾਂਕਰਨ ਦੀ ਸਹੂਲਤ ਵੀ ਮਿਲ ਗਈ ਹੈ। ਪਰ ਇਸ ਨਾਲ ਸਮਾਜ ਵਿੱਚ ਇਨ੍ਹਾਂ ਦੀ ਹੋਂਦ ਤੇ ਪਛਾਣ ਨਿਸ਼ਚਿਤ ਹੋ ਜਾਂਦੀ ਹੈ।

ਸੱਚ ਤਾਂ ਇਹ ਹੈ ਕਿ ਹਾਸ਼ੀਏ ਤੋਂ ਪਾਰ ਵਿਚਰ ਰਹੀ ਇਸ ਧਿਰ ਦਾ ਜੀਵਨ-ਯਥਾਰਥ ਬਹੁਤ ਕਰੂਰ ਹੈ। ਸਮਾਜ ਦੀ ਮੁੱਖ ਧਾਰਾ ਵਿੱਚ ਵਸਦੇ ਮਨੁੱਖਾਂ ਦੀਆਂ ਖੁਸ਼ੀਆਂ ਲਈ ਨੱਚ-ਗਾ ਕੇ ਆਪਣਾ ਜੀਵਨ ਬਸਰ ਕਰਨ ਵਾਲੀ ਇਸ ਧਿਰ ਸਬੰਧੀ ਪੰਜਾਬੀ ਦਾ ਚਿੰਤਕ ਸ਼ਾਇਰ ਸ਼ੁਸ਼ੀਲ ਦੁਸਾਂਝ ਲਿਖਦਾ ਹੈ “ਭਾਰਤ ਦੀ ਸਾਹਿਤਕ ਰਵਾਇਤ ਹਾਸ਼ੀਏ ਤੇ ਬੈਠੇ ਵਿਅਕਤੀ ਨੂੰ ਉਠਾ ਕੇ ਆਪਣੀ ਮੰਜ਼ਿਲ ਵੱਲ ਤੌਰ ਦੇਣ ਦੀ ਰਹੀ ਹੈ।

ਪਰ ਭਾਰਤੀ ਸਮਾਜ ਵਿੱਚ ਸਭ ਤੋਂ ਹੇਠਲੇ ਦਰਜ਼ੇ ਤੇ ਵਿਚਰ ਰਹੇ ਕਿੰਨਰ ਸਮਾਜ ਪ੍ਰਤੀ ਭਾਰਤੀ ਲੇਖਕ ਵੀ ਅਵੇਸਲਾ ਹੀ ਰਿਹਾ ਹੈ। ਕਿੰਨਰਾਂ ਤੇ ਕੇਂਦਰਤ ਸਾਹਿਤ ਸਿਰਜਣਾ ਬੇਹੱਦ ਚੁਣੌਤੀਆਂ ਭਰਪੂਰ ਹੈ। ਉਨ੍ਹਾਂ ਦੇ ਦੁੱਖ-ਸੁੱਖ ਲਿੰਗਕ ਅਪਾਹਜਤਾ ਕਰਕੇ ਉਨ੍ਹਾਂ ਨਾਲ ਹੁੰਦਾ ਭੇਦ ਭਾਵ ਰੁਜ਼ਗਾਰ ਅਤੇ ਪਰਿਵਾਰਾਂ ਤੋਂ ਸਦੀਵੀਂ ਵਿਛੋੜੇ ਕਾਰਨ ਉਨ੍ਹਾਂ ਦੀ ਜ਼ਿੰਦਗੀ ਲਗਭਗ ਨਰਕ ਬਣੀ ਹੁੰਦੀ ਹੈ। ਅੱਜ ਭਾਰਤੀ ਸਮਾਜ ਵਿੱਚ ਜੇਕਰ ਕੋਈ ਵਰਗ ਸਮਾਜਿਕ ਤੌਰ ਤੇ ਸਭ ਤੋਂ ਜਿਆਦਾ ਅ ਛੂ ਤ ਬਣਾ ਦਿੱਤਾ ਗਿਆ ਹੈ ਤਾਂ ਉਹ ਕਿਨਰ ਸਮਾਜ ਹੀ ਹੈ। ਇਸ ਹਾਲਤ ਵਿੱਚ ਸਾਹਿਤ ਨੇ ਬਾਕੀ ਸਮਾਜ ਨੂੰ ਇਹ ਦੱਸਣਾ ਹੈ ਕਿ ਕਿੰਨਰ ਵੀ ਸਮਾਜ ਦਾ ਇੱਕ ਹਿੱਸਾ ਹਨ, ਉਨ੍ਹਾਂ ਨੂੰ ਵੀ ਸਮਾਜ ਅਤੇ ਸਭਿਆਚਾਰ ਵਿੱਚ ਰੱਖ ਕੇ ਦੇਖਣਾ ਚਾਹੀਦਾ ਹੈ।