ਕਰੀਨਾ ਕਪੂਰ ਨੇ ਸਾਂਝੀਆਂ ਕੀਤੀਆਂ ਬੈ ਡ ਰੂ ਮ ਦੀਆਂ ਦਿਲਚਸਪ ਗੱਲਾਂ

ਮੁੰਬਈ: ਅਦਾਕਾਰਾ ਕਰੀਨਾ ਕਪੂਰ ਇਨੀਂ ਦਿਨੀਂ ਮਦਰਹੁੱਡ ਸਮੇਂ ਦਾ ਆਨੰਦ ਲੈ ਰਹੀ ਹੈ। 21 ਫਰਵਰੀ ਨੂੰ ਅਦਾਕਾਰਾ ਨੇ ਆਪਣੇ ਦੂਜੇ ਪੁੱਤਰ ਨੂੰ ਜਨਮ ਦਿੱਤਾ ਸੀ। ਹਾਲ ਹੀ ’ਚ ਅਦਾਕਾਰਾ ਨੇ ਆਪਣੇ ਪ੍ਰੈਗਨੈਂਸੀ ਦੇ ਦਿਨਾਂ ਨੂੰ ਯਾਦ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦਿਨਾਂ ’ਚ ਕਿਹੜੀਆਂ ਚੀਜ਼ਾਂ ਨੂੰ ਖਾਣ ਦਾ ਮਨ ਕਰਦਾ ਸੀ।

ਕਰੀਨਾ ਨੇ ਦੱਸਿਆ ਕਿ ਪ੍ਰੈਗਨੈਂਸੀ ਦੇ ਦਿਨਾਂ ’ਚ ਹਮੇਸ਼ਾ ਪਾਸਤਾ ਅਤੇ ਪਿੱਜ਼ਾ ਖਾਣ ਦਾ ਮਨ ਕਰਿਆ ਕਰਦਾ ਸੀ। ਅਜਿਹਾ ਦੋਵੇਂ ਬੱਚਿਆਂ ਦੇ ਜਨਮ ਦੇ ਸਮੇਂ ਹੋਇਆ। ਪਤੀ ਸੈਫ ਅਲੀ ਖ਼ਾਨ ਅਤੇ ਪੁੱਤਰ ਤੈਮੂਰ ਰਸੋਈ ’ਚ ਖਾਣਾ ਬਣਾਇਆ ਕਰਦੇ ਸਨ। ਉਹ ਦੋਵੇਂ ਕਈ ਤਰ੍ਹਾਂ ਦੇ ਪਕਵਾਨ ਬਣਾਉਂਦੇ ਸਨ।

ਕਰੀਨਾ ਨੇ ਅੱਗੇ ਦੱਸਿਆ ਕਿ ਕਪੂਰ ਪਰਿਵਾਰ ਕਾਫ਼ੀ ਫੂਡੀ ਰਿਹਾ ਹੈ ਅਤੇ ਸਾਰਿਆਂ ਨੂੰ ਖਾਣੇ ’ਚ ਖ਼ੁਸ਼ੀ ਮਿਲਦੀ ਹੈ। ਡਿਨਰ ਟੇਬਲ ’ਤੇ ਸਿਰਫ਼ ਇਹੀਂ ਬੋਲਿਆ ਜਾ ਰਿਹਾ ਹੁੰਦਾ ਹੈ, ‘ਕੋਈ ਖਾ ਰਿਹਾ ਹੈ। ਅਸੀਂ ਲੋਕ ਖਾ ਰਹੇ ਹਾਂ, ਪੀ ਰਹੇ ਹਾਂ, ਹੱਸ ਰਹੇ ਹਨ ਕਿਉਂਕਿ ਖਾਣਾ ਇਕ ਅਜਿਹੀ ਚੀਜ਼ ਹੈ ਜਿਸ ਦਾ ਤੁਹਾਨੂੰ ਮਜ਼ਾ ਲੈਣਾ ਚਾਹੀਦਾ ਹੈ’।

ਦੱਸ ਦੇਈਏ ਕਿ ਕਰੀਨਾ ‘ਸਟਾਰ ਵਰਸੇਜ ਫੂਡ’ ਸ਼ੋਅ ’ਚ ਕਿਚਨ ’ਚ ਆਪਣਾ ਟੈਲੇਂਟ ਦਿਖਾਉਂਦੀ ਨਜ਼ਰ ਆਵੇਗੀ। ਉਨ੍ਹਾਂ ਦੇ ਨਾਲ ਅਦਾਕਾਰਾ ਮਲਾਇਕਾ ਅਰੋੜਾ, ਕਰਨ ਜੌਹਰ, ਅਰਜੁਨ ਕਪੂਰ, ਪ੍ਰਤੀਕ ਗਾਂਧੀ ਵੀ ਨਜ਼ਰ ਆਉਣਗੇ। ਹਾਲ ਹੀ ’ਚ ਕਰੀਨਾ ਨੇ ਇਸ ਸ਼ੋਅ ਦਾ ਟੀਜ਼ਰ ਸਾਂਝਾ ਕੀਤਾ ਸੀ।