ਬੰਟੀ ਬੈਂਸ ਨੇ ਪਹਿਲੀ ਵਾਰ ਪਤਨੀ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

0
557

ਬੰਟੀ ਬੈਂਸ ਨੇ ਆਪਣੀ ਪਤਨੀ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬੈਕਗਰਾਊਂਡ ‘ਚ ਗੁਰਦਾਸ ਮਾਨ ਦਾ ਗੀਤ ‘ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ’ ਚੱਲ ਰਿਹਾ ਹੈ। ਬੰਟੀ ਬੈਂਸ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਵੱਲੋਂ ਵੀ ਕੁਮੈਂਟਸ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕਈ ਪੰਜਾਬੀ ਸੈਲੀਬ੍ਰੇਟੀਜ਼ ਨੇ ਵੀ ਇਸ ਤਸਵੀਰ ‘ਤੇ ਆਪੋ-ਆਪਣੇ ਕੁਮੈਂਟਸ ਦਿੱਤੇ ਹਨ।

ਦੱਸ ਦਈਏ ਕਿ ਬੰਟੀ ਬੈਂਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਅਮਨਪ੍ਰੀਤ ਕੌਰ ਬੈਂਸ ਨੇ ਵੀ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ ਹਨ। ਇਸ ‘ਤੇ ਪੰਜਾਬੀ ਗਾਇਕ ਜੌਰਡਨ ਸੰਧੂ ਨੇ ਵੀ ਕੁਮੈਂਟ ਕੀਤਾ ਹੈ। ਅਮਨਪ੍ਰੀਤ ਕੌਰ ਬੈਂਸ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ‘ਵੇ ਮੇਰੇ ਬਿਨਾਂ ਤੇਰੇ ਕੋਈ ਮਗਰ ਲੱਗੇ ਨਾ, ਤੇਰੀ ਮੇਰੀ ਜੋੜੀ ਨੂੰ ਨਜ਼ਰ ਲੱਗੇ ਨਾ।’

ਬੰਟੀ ਬੈਂਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਹ ਆਪਣੀ ਬਿਹਤਰੀਨ ਗਾਇਕੀ ਲਈ ਜਾਣੇ ਜਾਂਦੇ ਹਨ। ਬੰਟੀ ਬੈਂਸ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਸ਼ੁਰੂਆਤੀ ਦੌਰ ‘ਚ ਉਹ ਜਲੰਧਰ ਦੀ ਇਕ ਮਿਊਜ਼ਿਕ ਕੰਪਨੀ ‘ਚ ਮੈਨੇਜਰ ਦੀ ਨੌਕਰੀ ਕਰਦੇ ਸੀ ਪਰ ਬੰਟੀ ਬੈਂਸ ਆਪਣੀ ਮਿਹਨਤ ਨਾਲ ‘ਬੰਟੀ ਬੈਂਸ ਪ੍ਰੋਡਕਸ਼ਨ’ ਨਾਂ ਦੀ ਕੰਪਨੀ ਖੜੀ ਕਰ ਲਈ। ਬੰਟੀ ਬੈਂਸ ਨੇ ਜਿੱਥੇ ਕਈ ਵੱਡੇ ਗਾਇਕਾਂ ਨਾਲ ਕੰਮ ਕੀਤਾ ਹੈ, ਉੱਥੇ ਉਨ੍ਹਾਂ ਕਈ ਗਾਇਕਾਂ ਨੂੰ ਸਫ਼ਲਤਾ ਦਾ ਰਾਹ ਦਿਖਾਇਆ, ਜਿੰਨ੍ਹਾਂ ‘ਚ ਕੌਰ ਬੀ, ਜੈਨੀ ਜੌਹਲ, ਗਿਤਾਜ਼ ਬਿੰਦਰਖੀਆ, ਜੌਰਡਨ ਸੰਧੂ ਅਤੇ ਕਈ ਹੋਰ ਗਾਇਕ ਸ਼ਾਮਲ ਹਨ।