ਕੁਲਬੀਰ ਝਿੰਜਰ ‘ਤੇ ਲੱਗਾ ਟਾਈਟਲ ਚੋਰੀ ਕਰਨ ਦਾ ਇਲਜ਼ਾਮ, ਸਫਾਈ ‘ਚ ਕਿਹਾ ‘ਕਰਨ ਔਜਲਾ ਮੈਨੂੰ ਛੋਟੇ ਭਰਾ ਵਰਗਾ ਹੈ’

ਚੰਡੀਗੜ੍ਹ (ਬਿਊਰੋ) : ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਕੁਲਬੀਰ ਝਿੰਜਰ ਨੇ ਆਪਣੀ ਬੁਲੰਦ ਗਾਇਕੀ ਦੇ ਸਦਕਾ ਲੋਕਾਂ ‘ਚ ਖ਼ਾਸ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਆਪਣੇ ਆਉਣ ਵਾਲੇ ਗੀਤ ‘MEXICO’ ਦਾ ਪੋਸਟਰ ਸਾਂਝਾ ਕੀਤਾ ਹੈ। ਕੁਲਬੀਰ ਝਿੰਜਰ ਵਲੋਂ ਸਾਂਝੇ ਕੀਤੇ ਪੋਸਟਰ ‘ਤੇ ਟਰੋਲਰਸ ਵਲੋਂ ਉਨ੍ਹਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ। ਟਰੋਲਰਸ ਵਲੋਂ ਕਿਹਾ ਜਾ ਰਿਹਾ ਹੈ ਕਿ ਕੁਲਬੀਰ ਝਿੰਜਰ ਨੇ ਆਪਣੇ ਗੀਤ ਦਾ ਟਾਈਟਲ ਕਿਤੋਂ ਕਾਪੀ ਕੀਤਾ ਹੈ।

ਦੱਸ ਦੇਈਏ ਕਿ ਕੁਲਬੀਰ ਝਿੰਜਰ ਦਾ ਇਹ ਗੀਤ 5 ਮਹੀਨੇ ਬਾਅਦ ਰਿਲੀਜ਼ ਹੋ ਰਿਹਾ ਹੈ। ਇਸ ‘ਤੇ ਕੁਲਬੀਰ ਝਿੰਜਰ ਨੇ ਕਿਹਾ ਸੀ ਕਿ ਮੈ ਇਸ ਗੀਤ ਨੂੰ ਰਿਲੀਜ਼ ਕਰਨ ਲਈ ਇੱਕ ਸਾਲ ਤੋਂ ਉਡੀਕ ਕਰ ਰਿਹਾ ਹਾਂ ਪਰ ਟਰੋਲਰਸ ਵਲੋਂ ਮੈਨੂੰ ਟਰੋਲ ਕੀਤਾ ਜਾ ਰਿਹਾ ਹੈ ਅਤੇ ਟਾਈਟਲ ਨਾਮ ਕਾਪੀ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਇਹ ਸਭ ਨੂੰ ਵੇਖਦਿਆਂ ਕੁਲਬੀਰ ਝਿੰਜਰ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਹੋਰ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਟਰੋਲਰਸ ਨੂੰ ਜਵਾਬ ਦਿੰਦੇ ਹੋਏ ਕਿਹਾ, ‘ਵੀਰੇ ਤੁਸੀਂ ਇਸ਼ੂ/ਮੁੱਦਾ (issue) ਕਿਉਂ ਬਣਾਇਆ ਹੈ? ਤੁਸੀਂ ਗੀਤ ਸੁਣੋ ਅਤੇ ਆਨੰਦ ਲਵੋ।


ਬਾਕੀ ਰਹੀ ਗੱਲ ਕਾਪੀ ਕਰਨ ਦੀ ਤੁਸੀਂ ਤਾਰੀਕ ਦੇਖ ਲਵੋ ‘mexico’ ਦਾ ‘master last year 9/11/20’ ਨੂੰ ਮੇਰੀ ਈ-ਮੇਲ ਤੇ ਆ ਗਿਆ ਸੀ। ਮੈਨੂੰ ਕਰਨ ਔਜਲਾ ਛੋਟੇ ਭਰਾ ਵਰਗਾ ਹੈ, ਉਸ ਨੂੰ ਮੈਂ ਸੰਘਰਸ਼ ਦੇ ਦਿਨਾਂ ਤੋਂ ਜਾਣਦਾ ਹਾਂ। ਐਵੇ issue ਨਾ ਬਣਾਓ ਸਵਾਦ ਲਾਓ ਗੀਤ ਦਾ। ਕਿਸੇ ਨੇ ਵੀ ਕਿਸੇ ਦਾ ਕਾਪੀ ਨਹੀਂ ਕੀਤਾ। ਆਈਡੀਆ ਕਲੈਸ਼ ਹੋ ਗਿਆ ਬਸ।

ਇਸ ਦੇ ਨਾਲ ਉਨ੍ਹਾਂ ਨੇ ਇੱਕ ਸਕ੍ਰੀਨ ਰਿਕਾਰਡਿੰਗ ਵੀ ਸਾਂਝੀ ਕੀਤੀ ਹੈ, ਜਿਸ ‘ਚ ਉਹ ਈ-ਮੇਲ ਆਈ ਦਿਖਾ ਰਹੇ ਹਨ।’