ਲਓ ਜੀ ਹਜ਼ਾਰਾਂ ਦੀ ਗਿਣਤੀ ਚ ਉਗਰਾਹਾਂ ਨੇ ਕਿਸਾਨ ਕਰਕੇ ਕੱਠੇ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਉਕਤ ਤਸਵੀਰਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋ ਦਿੱਲੀ ਮੋਰਚੇ ਲਈ ਰਵਾਨਾ ਕੀਤੇ ਜਾਣ ਵਾਲੇ ਕਾਫਲੇ ਦੀਆ ਹਨ ਜਿਹਨਾ ਦੇ ਵਿੱਚ ਸਾਫਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਚ ਕਿਸਾਨ ਦਿੱਲੀ ਲਈ ਰਾਵਾਨਾ ਹੋ ਰਹੇ ਹਨ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆਂ ਕਿ

ਸਰਕਾਰ ਦੇ ਵੱਲੋ ਕਰੋਨਾ ਦੀ ਆੜ ਦੇ ਵਿੱਚ ਕਲੀਨ ਅਪ੍ਰੇ ਸ਼ਨ ਚਲਾ ਕੇ ਕਿਸਾਨਾ ਨੂੰ ਉਠਾਉਣ ਦੀ ਗੱਲ ਆਖੀ ਜਾ ਰਹੀ ਸੀ ਪਰ ਕਿਸਾਨਾ ਦਾ ਇਹ ਹਜੂਮ ਦਿੱਲੀ ਪੁੱਜ ਰਿਹਾ ਹੈ ਤਾ ਜੋ ਸਰਕਾਰ ਦੁਆਰਾਂ ਗਲਤ ਕਦਮ ਉਠਾਉਣ ਤੇ ਉਸ ਨੂੰ ਜਵਾਬ ਦਿੱਤਾ ਜਾ ਸਕੇ ਉਹਨਾਂ ਦਾਅਵਾ ਕੀਤਾ ਕਿ ਦਿੱਲੀ ਮੋਰਚੇ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਕਿਸਾਨਾ ਦੀ ਗਿਣਤੀ ਕਰੀਬ 15 ਹਜਾਰ ਹੈ ਉਹਨਾਂ ਸ਼ਪੱਸ਼ਟ ਕੀਤਾ ਕਿ ਬਾਰਡਰਾ ਤੇ ਕਿਸਾਨਾ ਦੀ

ਗਿਣਤੀ ਘਟਣ ਸਬੰਧੀ ਜੋ ਖਬਰਾ ਉਡਾਈਆਂ ਜਾ ਰਹੀਆ ਹਨ ਉਹ ਪੂਰੀ ਤਰਾ ਅਫਵਾਹਾ ਹਨ ਕਿਉਂਕਿ ਕਿਸਾਨ ਕਣਕ ਦੀ ਵਾਢੀ ਕਰਨ ਲਈ ਪੰਜਾਬ ਆਏ ਸਨ ਤੇ ਹੁਣ ਜਿੱਥੇ ਅੱਜ 15 ਹਜਾਰ ਕਿਸਾਨ ਮੋਰਚੇ ਚ ਸ਼ਮੂਲੀਅਤ ਲਈ ਪੁੱਜ ਰਿਹਾ ਹੈ ਉੱਥੇ ਹੀ ਅਗਲੇ ਕੁਝ ਦਿਨਾ ਦੇ ਵਿੱਚ 20 ਹਜਾਰ ਹੋਰ ਕਿਸਾਨ ਦਿੱਲੀ ਮੋਰਚੇ ਦੇ ਵਿੱਚ ਪੁੱਜੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ