ਗੁਰੂ ਰੰਧਾਵਾ ਅਤੇ ਉਰਵਸ਼ੀ ਰੌਤੇਲਾ ਦੀਆ ਰੋਮਾਂਟਿਕ ਵਾਇਰਲ

ਗੁਰੂ ਰੰਧਾਵਾ ਤੇ ਉਰਵਸ਼ੀ ਰੌਤੇਲਾ ਦੀਆਂ ਤਸਵੀਰਾਂ ਇਨ੍ਹੀਂ ਦਿਨੀਂ ਖੂਬ ਵਾਇਰਲ ਹੋ ਰਹੀਆਂ ਹਨ। ਅਸਲ ’ਚ ਦੋਵੇਂ ਨਵੇਂ ਗੀਤ ’ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਗੀਤ ’ਚ ਗੁਰੂ ਤੇ ਉਰਵਸ਼ੀ ਦੀ ਪਿਆਰੀ ਕੈਮਿਸਟਰੀ ਇਨ੍ਹਾਂ ਵਾਇਰਲ ਤਸਵੀਰਾਂ ’ਚ ਸਾਫ ਨਜ਼ਰ ਆ ਰਹੀ ਹੈ। ਤਸਵੀਰਾਂ ’ਚ ਦੋਵੇਂ ਰੋਮਾਂਟਿਕ ਅੰਦਾਜ਼ ’ਚ ਨਜ਼ਰ ਆ ਰਹੇ ਹਨ ਤੇ ਇਨ੍ਹਾਂ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਵਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਜਿਸ ਗੀਤ ਲਈ ਗੁਰੂ ਤੇ ਉਰਵਸ਼ੀ ਇਕੱਠੇ ਹੋਏ ਹਨ, ਉਸ ਦਾ ਨਾਂ ਹੈ ‘ਡੂਬ ਗਏ’। ਇਹ ਗੀਤ 30 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਗੀਤ ਯੂਟਿਊਬ ’ਤੇ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਵੇਗਾ

ਦੱਸਣਯੋਗ ਹੈ ਕਿ ਜੋ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ, ਉਨ੍ਹਾਂ ’ਚ ਗੁਰੂ ਤੇ ਉਰਵਸ਼ੀ ਦੋਵਾਂ ਨੇ ਹੀ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਹਨ। ਸਮੁੰਦਰ ਕੰਢੇ ਇਕ-ਦੂਜੇ ਨਾਲ ਰੋਮਾਂਟਿਕ ਹੁੰਦੇ ਗੁਰੂ ਤੇ ਉਰਵਸ਼ੀ ਦੀਆਂ ਤਸਵੀਰਾਂ ’ਤੇ ਲੋਕ ਪਿਆਰੇ-ਪਿਆਰੇ ਕੁਮੈਂਟਸ ਕਰ ਰਹੇ ਹਨ।

ਉਥੇ ਇਸ ਤੋਂ ਇਲਾਵਾ ਉਰਵਸ਼ੀ ਦੀਆਂ ਗੀਤ ਦੀ ਸ਼ੂਟਿੰਗ ਦੌਰਾਨ ਗੁਲਾਬੀ ਰੰਗ ਦੀ ਡਰੈੱਸ ’ਚ ਵੀ ਤਸਵੀਰਾਂ ਸਾਹਮਣੇ ਆਈਆਂ ਹਨ। ਉਰਵਸ਼ੀ ’ਤੇ ਗੁਲਾਬੀ ਰੰਗ ਬੇਹੱਦ ਜਚ ਰਿਹਾ ਹੈ ਤੇ ਇਨ੍ਹਾਂ ਤਸਵੀਰਾਂ ’ਚ ਉਸ ਦਾ ਬੋਲਡ ਅੰਦਾਜ਼ ਵੀ ਦੇਖਣ ਨੂੰ ਮਿਲ ਰਿਹਾ ਹੈ।