ਅਮਿਤਾਭ ਬੱਚਨ ਤੋਂ ਪਹਿਲਾਂ ‘ਜ਼ੰਜੀਰ’ ਦੇ ਲੀਡ ਹੀਰੋ ਸਨ ਧਰਮਿੰਦਰ, ਦੱਸਿਆ ਫ਼ਿਲਮ ਛੱਡਣ ਦਾ ਕਾਰਨ

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਇਨੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ ਅਤੇ ਹਮੇਸ਼ਾ ਮੋਟੀਵੇਸ਼ਨਲ ਵਿਚਾਰ, ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ’ਚ ਉਨ੍ਹਾਂ ਨੇ ਪ੍ਰਸ਼ੰਸਕਾਂ ਨਾਲ ਗੱਲਬਾਤ ਦੌਰਾਨ ਖੁਲਾਸਾ ਕੀਤਾ ਸੀ ਕਿ ਰਿਸ਼ੀਕਸ਼ੇ ਮੁਖਰਜੀ ਦੀ ਫ਼ਿਲਮ ‘ਆਨੰਦ’ ਪਹਿਲਾਂ ਉਨ੍ਹਾਂ ਨੂੰ ਆਫਰ ਹੋਈ ਸੀ। ਇਸ ਖੁਲਾਸੇ ਨੇ ਸੋਸ਼ਲ ਮੀਡੀਆ ’ਤੇ ਹੰਗਾਮਾ ਮਚਾ ਦਿੱਤਾ।

ਇਕ ਇੰਟਰਵਿਊ ’ਚ ਧਰਮਿੰਦਰ ਨੇ ਖੁਲਾਸਾ ਕੀਤਾ ਕਿ ਸਿਰਫ਼ ‘ਆਨੰਦ’ ਹੀ ਨਹੀਂ ਉਨ੍ਹਾਂ ਨੂੰ ਕਈ ਅਜਿਹੀਆਂ ਫ਼ਿਲਮਾਂ ’ਚ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਜੋ ਸੁਪਰਹਿੱਟ ਹੋਈਆਂ। ਧਰਮਿੰਦਰ ਨੇ ਕਿਹਾ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪ੍ਰਕਾਸ਼ ਮਹਿਰਾ ਦੀ ‘ਜ਼ੰਜੀਰ’ ਮੇਰਾ ਪ੍ਰਾਜੈਕਟ ਸੀ।

ਮੈਂ ਫ਼ਿਲਮ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਸੀ ਪਰ ਮੈਂ ਕਿਸੇ ਨਿੱਜੀ ਕਾਰਨ ਕਰਕੇ ਫ਼ਿਲਮ ਨਹੀਂ ਕਰ ਪਾਇਆ।

ਜ਼ੰਜੀਰ ਨੇ ਬਦਲਿਆ ਅਮਿਤਾਭ ਦਾ ਕੈਰੀਅਰ
ਦੱਸ ਦੇਈਏ ਕਿ ਸਾਲ 1973 ’ਚ ਰਿਲੀਜ਼ ਹੋਈ ਪ੍ਰਕਾਸ਼ ਮਹਿਰਾ ਦੀ ‘ਜ਼ੰਜੀਰ’ ਫ਼ਿਲਮ ’ਚ ਅਮਿਤਾਭ ਬੱਚਨ ਲੀਡ ਰੋਲ ’ਚ ਸਨ ਅਤੇ ਫ਼ਿਲਮ ਸੁਪਰਹਿੱਟ ਹੋਈ ਸੀ। ਇਹ ਫ਼ਿਲਮ ਅਮਿਤਾਭ ਬੱਚਨ ਦੀ ਜ਼ਿੰਦਗੀ ਦੀ ਟਰਨਿੰਗ ਪੁਆਇੰਟ ਰਹੀ ਹੈ। ਇਸ ਫ਼ਿਲਮ ਨੇ ਹੀ ਉਨ੍ਹਾਂ ਨੇ ਐਗਰੀ ਯੰਗਮੈਨ ਦਾ ਟਾਈਟਲ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ’ਚ ਅਜਿਹੇ ਕਿਰਦਾਰ ਨਿਭਾਏ ਅਤੇ ਉਨ੍ਹਾਂ ਦੀਆਂ ਫ਼ਿਲਮਾਂ ਵੀ ਸਫ਼ਲ ਹੋਈਆਂ।

ਧਰਮ ਜੀ ਨੇ ਕਿਹਾ ਕਿ ਮੈਂ ਆਪਣੇ ਦਿਲ ਨੂੰ ਹਮੇਸ਼ਾ ਆਪਣੇ ਦਿਮਾਗ ’ਤੇ ਹਾਵੀ ਦੀ ਆਗਿਆ ਦਿੱਤੀ। ਸਿਰਫ਼ ਇਕ ਹੀ ਜ਼ੰਜੀਰ’ ਕਿਉਂ? ਮੈਂ ਭਾਵੁਕਤਾ ਦੀ ਵਜ੍ਹਾ ਨਾਲ ਸੈਂਕੜਾਂ ‘ਜ਼ੰਜੀਰ’ ਨੂੰ ਜਾਣ ਦਿੱਤਾ। ‘ਆਨੰਦ’ ਦੇ ਬਾਰੇ ’ਚ ਉਨ੍ਹਾਂ ਨੇ ਕਿਹਾ ਕਿ ਰਿਸ਼ੀ ਦਾ ਮੇਰੇ ਕਰੀਬੀ ਦੋਸਤ ਸਨ। ਅਸੀਂ ਇਕੱਠੇ ਕਈ ਫ਼ਿਲਮਾਂ ਕੀਤੀਆਂ। ‘ਅਨੁਪਮਾ’, ‘ਸੱਤਿਆਕਾਮ’, ‘ਗੁਡੀ’, ‘ਚੁਪਕੇ-ਚੁਪਕੇ’। ‘ਸੱਤਿਅਕਾਮ’ ਉਨ੍ਹਾਂ ਦੀ ਅਤੇ ਮੇਰੀ ਪਸੰਦੀਦਾ ਫ਼ਿਲਮ ਸੀ।

ਫਲਾਈਟ ’ਚ ਸੁਣਾਈ ਸੀ ਆਨੰਦ ਦੀ ਕਹਾਣੀ
ਧਰਮਿੰਦਰ ਨੇ ਅੱਗੇ ਕਿਹਾ ਕਿ ਬੰਗਲੁਰੂ ਜਾਣ ਵਾਲੀ ਇਕ ਫਲਾਈਟ ’ਚ ਉਨ੍ਹਾਂ ਨੇ ਆਨੰਦ ਦੀ ਕਹਾਣੀ ਸੁਣਾਈ ਸੀ। ਮੈਨੂੰ ਇਨ੍ਹਾਂ ਦੀ ਕਹਾਣੀ ਬਹੁਤ ਹੀ ਪਸੰਦ ਆਈ ਅਤੇ ਇਸ ਨੂੰ ਕਰਨ ਲਈ ਤਿਆਰ ਹੋ ਗਿਆ।