ਇੱਕ ਹੋਰ ਕ੍ਰਿਕੇਟਰ ਦਾ ਦਿਲ ਆਇਆ ਬਾਲੀਵੁੱਡ ਦੀ ਅਦਾਕਾਰਾ ‘ਤੇ

0
250

ਇੱਕ ਹੋਰ ਕ੍ਰਿਕੇਟਰ ਦਾ ਦਿਲ ਆਇਆ ਬਾਲੀਵੁੱਡ ਦੀ ਅਦਾਕਾਰਾ ‘ਤੇ, ਕ੍ਰਿਕਟਰ KL Rahul ਨੇ ਆਥੀਆ ਸ਼ੈੱਟੀ ਨਾਲ ਕੀਤਾ ਆਪਣੇ ਪਿਆਰ ਦਾ ਇਜ਼ਹਾਰ

ਇੰਡੀਅਨ ਕ੍ਰਿਕੇਟ ਟੀਮ ਦੇ ਇੱਕ ਹੋਰ ਖਿਡਾਰੀ ਦਾ ਦਿਲ ਬਾਲੀਵੁੱਡ ਦੀ ਹੀਰੋਇਨ ਉੱਤੇ ਆ ਗਿਆ ਹੈ। ਜੀ ਹਾਂ ਕ੍ਰਿਕੇਟ ਜਗਤ ਤੇ ਬਾਲੀਵੁੱਡ ਦਾ ਸਬੰਧ ਕਾਫੀ ਗਹਿਰਾ ਰਿਹਾ ਹੈ। ਕਈ ਕ੍ਰਿਕੇਟ ਖਿਡਾਰੀ ਬਾਲੀਵੁੱਡ ਦੀਆਂ ਹੀਰੋਇਨਾਂ ਦੇ ਨਾਲ ਵਿਆਹ ਵੀ ਕਰਵਾ ਚੁੱਕੇ ਹਨ।

ਹਾਲ ਹੀ ‘ਚ ਬਾਲੀਵੁੱਡ ਅਭਿਨੇਤਰੀ ਆਥੀਆ ਸ਼ੈੱਟੀ (Athiya Shetty) ਅਤੇ ਭਾਰਤੀ ਕ੍ਰਿਕਟਰ ਕੇਐੱਲ ਰਾਹੁਲ (KL Rahul) ਦੀ ਨੇੜਤਾ ਦੀਆਂ ਖਬਰਾਂ ਕਾਫੀ ਸੁਰਖੀਆਂ ‘ਚ ਹਨ। ਹੁਣ ਕ੍ਰਿਕਟਰ ਕੇਐਲ ਰਾਹੁਲ ਨੇ ਆਥੀਆ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਚੱਲ ਰਹੀਆਂ ਖਬਰਾਂ ‘ਤੇ ਮੋਹਰ ਲਗਾ ਦਿੱਤੀ ਹੈ। ਜੀ ਹਾਂ ਕੇਐੱਲ ਰਾਹੁਲ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਥੀਆ ਦੇ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਰਾਹੁਲ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਹੈਪੀ ਬਰਥਡੇ ਮਾਈ ਆਥੀਆ। ਇਨ੍ਹਾਂ ਤਸਵੀਰਾਂ ‘ਚ ਦੋਵੇਂ ਜਣੇ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਨੇ। ਮਨੋਰੰਜਨ ਜਗਤ ਦੀਆਂ ਹਸਤੀਆਂ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਜੋੜੀ ਨੂੰ ਮੁਬਾਰਕਬਾਦ ਦੇ ਰਹੇ ਹਨ। ਦੱਸ ਦਈਏ ਆਥੀਆ ਨੇ 5 ਨਵੰਬਰ ਨੂੰ ਆਪਣਾ 29ਵਾਂ ਜਨਮਦਿਨ ਮਨਾਇਆ ਅਤੇ ਕੇਐੱਲ ਰਾਹੁਲ ਨੇ ਉਨ੍ਹਾਂ ਦੇ ਜਨਮ ਦਿਨ ‘ਤੇ ਸ਼ਾਨਦਾਰ ਪਾਰੀ ਖੇਡੀ। ਇਸ ਦੌਰਾਨ ਆਥੀਆ ਸਟੇਡੀਅਮ ‘ਚ ਰਾਹੁਲ ਦਾ ਉਤਸ਼ਾਹ ਵਧਾਉਂਦੀ ਵੀ ਨਜ਼ਰ ਆਈ। ਆਥੀਆ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਅਖੀਰਲੀ ਵਾਰ ਉਹ ਮੋਤੀਚੂਰ ਚਕਨਾਚੂਰ ਫ਼ਿਲਮ ‘ਚ ਨਜ਼ਰ ਆਈ ਸੀ।