ਜਦੋਂ ਸੁਸ਼ਮਿਤਾ ਸੇਨ ਦੇ ਮੁੰਬਈ ਤੋਂ ਦਿੱਲੀ ਆਕਸੀਜਨ ਸਿਲੰਡਰ ਭੇਜਣ ਦੀ ਕੋਸ਼ਿਸ਼ ’ਤੇ ਉੱਠੇ ਸਵਾਲ

ਮੁੰਬਈ: ਦੇਸ਼ ’ਚ ਕੋਰੋਨਾ ਨੇ ਬਹੁਤ ਭਿਆਨਕ ਰੂਪ ਲੈ ਲਿਆ ਹੈ। ਲੋਕ ਹਸਪਤਾਲਾਂ ’ਚ ਬੈੱਡ ਲਈ ਭਟਕ ਰਹੇ ਹਨ। ਰਾਜਧਾਨੀ ਦਿੱਲੀ ’ਚ ਕਈ ਹਸਪਤਾਲਾਂ ’ਚ ਘੱਟ ਸਮੇਂ ਦੀ ਆਕਸੀਜਨ ਹੋਣ ਦੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਅਜਿਹੇ ’ਚ ਸਰਕਾਰ ਦੇ ਸਾਹਮਣੇ ਕੋਰੋਨਾ ਇਕ ਚੁਣੌਤੀ ਬਣ ਕੇ ਆਇਆ ਹੈ। ਦਿੱਲੀ ਪੁਲਸ ਵੀ ਲਗਾਤਾਰ ਆਕਸੀਜਨ ਸਪਲਾਈ ਸੁਨਿਸ਼ਚਿਤ ਕਰ ਰਹੀ ਹੈ। ਹੁਣ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੇ ਵੀ ਦਿੱਲੀ ਨੂੰ ਆਕਸੀਜਨ ਸਿਲੰਡਰ ਦੇਣ ਲਈ ਕਿਹਾ ਹੈ ਪਰ ਉਨ੍ਹਾਂ ਨੂੰ ਇਸ ’ਤੇ ਟਰੋਲ ਵੀ ਕੀਤਾ ਗਿਆ ਜਿਸ ’ਤੇ ਅਦਾਕਾਰਾ ਨੇ ਜਵਾਬ ਵੀ ਦਿੱਤਾ।

ਦਿੱਲੀ ਦੇ ਸ਼ਾਂਤੀ ਮੁਕੁੰਦ ਹਸਪਤਾਲ ਦੇ ਸੀ.ਈ.ਓ. ਨੇ ਹਸਪਤਾਲ ’ਚ ਦੋ ਘੰਟੇ ਦੀ ਆਕਸੀਜਨ ਹੋਣ ਦੀ ਗੱਲ ਆਖੀ ਸੀ। ਇਸ ’ਤੇ ਸੁਸ਼ਮਿਤਾ ਨੇ ਲਿਖਿਆ ਸੀ ਕਿ ‘ਇਹ ਦਿਲ ਦਹਿਲਾ ਦੇਣ ਵਾਲਾ ਹੈ। ਹਰ ਜਗ੍ਹਾ ਆਕਸੀਜਨ ਦੀ ਘਾਟ ਹੈ। ਮੈਂ ਇਸ ਹਸਪਤਾਲ ਦੇ ਲਈ ਕੁਝ ਆਕਸੀਜਨ ਸਿਲੰਡਰ ਮੈਨੇਜ ਕੀਤੇ ਹਨ ਪਰ ਉਨ੍ਹਾਂ ਨੂੰ ਮੁੰਬਈ ਤੋਂ ਦਿੱਲੀ ਭੇਜਣ ਦਾ ਕੋਈ ਸਾਧਨ ਨਹੀਂ ਹੈ, ਕ੍ਰਿਪਾ ਕਰਕੇ ਮੇਰੀ ਇਸ ’ਚ ਮਦਦ ਕਰੋ’।


ਸੁਸ਼ਮਿਤਾ ਦੇ ਇਸ ਟਵੀਟ ’ਤੇ ਯੂਜ਼ਰ ਨੇ ਲਿਖਿਆ ਕਿ ‘ਜੇਕਰ ਆਕਸੀਜਨ ਦੀ ਘਾਟ ਹਰ ਥਾਂ ਹੈ ਤਾਂ ਇਸ ਨੂੰ ਮੁੰਬਈ ਦੇ ਹਸਪਤਾਲ ਨੂੰ ਦੇਣ ਦੀ ਬਜਾਏ ਦਿੱਲੀ ਕਿਉਂ ਭੇਜ ਰਹੀ ਹੋ? ਇਸ ਦਾ ਜਵਾਬ ’ਚ ਸੁਸ਼ਮਿਤਾ ਸੇਨ ਨੇ ਲਿਖਿਆ ਕਿ ਕਿਉਂਕਿ ਮੁੰਬਈ ਦੇ ਕੋਲ ਫਿਲਹਾਲ ਆਕਸੀਜਨ ਹੈ, ਜਿਵੇਂ ਮੈਨੂੰ ਮਿਲੀ। ਦਿੱਲੀ ਨੂੰ ਇਸ ਦੀ ਲੋੜ ਹੈ, ਵਿਸ਼ੇਸ਼ ਕਰਕੇ ਇਨ੍ਹਾਂ ਛੋਟੇ ਹਸਪਤਾਲਾਂ ਨੂੰ, ਜੇਕਰ ਤੁਸੀਂ ਵੀ ਮਦਦ ਕਰ ਸਕਦੇ ਹੋ ਤਾਂ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ’।

ਬਾਅਦ ’ਚ ਸੁਸ਼ਮਿਤਾ ਨੇ ਦੱਸਿਆ ਕਿ ਦਿੱਲੀ ਦੇ ਇਸ ਹਸਪਤਾਲ ਨੂੰ ਆਕਸੀਜਨ ਮਿਲ ਗਈ ਹੈ। ਹਸਪਤਾਲ ਪ੍ਰਸ਼ਾਸਨ ਨੇ ਆਕਸੀਜਨ ਦਾ ਇੰਤਜ਼ਾਮ ਕਿਤੋਂ ਹੋਰ ਕਰ ਲਿਆ ਹੈ। ਉਨ੍ਹਾਂ ਨੇ ਲਿਖਿਆ ਕਿ ਫਿਲਹਾਲ ਦੇ ਲਈ ਹਸਪਤਾਲ ਨੂੰ ਆਕਸੀਜਨ ਮਿਲ ਗਈ ਹੈ। ਇਸ ਨਾਲ ਸਾਨੂੰ ਆਕਸੀਜਨ ਭੇਜਣ ਲਈ ਹੋਰ ਸਮਾਂ ਮਿਲ ਗਿਆ। ਜਾਗਰੂਕਤਾ ਅਤੇ ਸਮਰਥਨ ਲਈ ਤੁਹਾਡਾ ਸਭ ਦਾ ਧੰਨਵਾਦ।

Posted in News