ਪੁਲਸ ਦੇ ਅੱਗੇ ਬਕਿਆ ਰੀਆ ਦਾ ਭਰਾ , ਖੋਲ ਦਿੱਤੇ ਰੀਆ ਦੇ ਇਹ ਗੁਪਤ ਰਾਜ਼

ਇਸ ਵੇਲੇ ਦੀ ਵੱਡੀ ਖਬਰ ਸੁਸ਼ਾਂਤ ਕੇਸ ਦੇ ਬਾਰੇ ਵਿਚ ਆ ਰਹੀ ਹੈ। ਸੁਸ਼ਾਂਤ ਦੀ ਮੌਤ ਨੂੰ 3 ਮਹੀਨੇ ਹੋ ਗਏ ਹਨ ਪਰ ਹਜੇ ਤੱਕ ਪੂਰਾ ਸੱਚ ਇਸ ਮਾਮਲੇ ਦਾ ਸਾਹਮਣੇ ਨਹੀਂ ਆ ਸਕਿਆ ਹੈ। ਹੁਣ ਇਸ ਕੇਸ ਦੀ ਜਾਂਚ ਇੰਡੀਆ ਦੀ ਸਭ ਤੋਂ ਵੱਡੀ ਜਾਂਚ ਏਜੇਂਸੀ ਸੀ ਬੀ ਆਈ ਕਰ ਰਹੀ ਹੈ। ਜਿਸ ਦਿਨ ਦੀ ਜਾਂਚ ਸੀ ਬੀ ਆਈ ਦੇ ਹੱਥ ਆਈ ਹੈ ਉਸ ਦਿਨ ਦੇ ਰੋਜਾਨਾ ਹੀ ਵੱਡੇ ਵੱਡੇ ਖੁਲਾਸੇ ਹੋ ਰਹੇ ਹਨ। ਹੁਣ ਇੱਕ ਵੱਡੀ ਖਬਰ ਆ ਰਹੀ ਹੈ ਰੀਆ ਦੇ ਭਰਾ ਨੇ ਪੁਲਸ ਦੇ ਸਾਹਮਣੇ ਵਡੇ ਖੁਲਾਸੇ ਕਰ ਦਿਤੇ ਹਨ।

ਸੁਸ਼ਾਂਤ ਸਿੰਘ ਰਾਜਪੂਤ ਕੇਸ ‘ਚ। ਡ ਰੱ ਗ – ਜ਼। ਐਂਗਲ ਸਾਹਮਣੇ ਆਉਣ ਤੋਂ ਬਾਅਦ ਐੱਨ. ਸੀ. ਬੀ. ਵੀ ਜਾਂਚ ਕਰ ਰਹੀ ਹੈ। ਇਸ ਮਾਮਲੇ ਚ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਸ਼ੁਰੂਆਤ ਤੋਂ ਹੀ। ਡ ਰੱ ਗ -ਜ਼। ਦੀ ਖਰੀਦਾਰੀ ਨੂੰ ਲੈ ਕੇ ਟਾਲ-ਮਟੋਲ ਕਰ ਰਿਹਾ ਹੈ ਪਰ ਐੱਨ. ਸੀ. ਬੀ. ਦੀ ਹਿਰਾਸਤ ‘ਚ ਆਉਣ ਤੋਂ ਬਾਅਦ ਸ਼ੌਵਿਕ ਨੇ ਸਵੀਕਾਰ ਕੀਤਾ ਹੈ ਕਿ ਉਸ ਨੇ ਆਪਣੀ ਭੈਣ ਲਈ। ਡ ਰੱ ਗ -ਜ਼। ਦੀ ਖਰੀਦਾਰੀ ਕੀਤੀ ਹੈ।

ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸੁਸ਼ਾਂਤ ਸਿੰਘ ਰਾਜਪੂਤ ਕੇਸ ‘ਚ ਹੋਏ ਡਰੱਗਜ਼ ਐਂਗਲ ਦੀ ਜਾਂਚ ਦੌਰਾਨ ਸ਼ੌਵਿਕ ਚਕ੍ਰਵਰਤੀ, ਸੈਮੂਅਲ ਮਿਰਾਂਡਾ, ਜੈਦ ਵਿਲਾਤਰਾ ਅਤੇ ਕੈਜਾਨ ਨੂੰ ਐਨਡੀਪੀਐਸ ਕੋਰਟ ‘ਚ ਪੇਸ਼ ਕੀਤਾ। NCB ਨੇ ਕੋਰਟ ਸਾਹਮਣੇ ਸ਼ੌਵਿਕ ਚਕ੍ਰਵਰਤੀ ਤੇ ਸੈਮੂਅਲ ਮਿਰਾਂਡਾ ਲਈ 7 ਦਿਨ ਦਾ ਰਿਮਾਂਡ ਮੰਗਿਆ। ਕੋਰਟ ਨੇ ਦੋਵਾਂ ਨੂੰ 9 ਸਤੰਬਰ ਤਕ ਰਿਮਾਂਡ ‘ਤੇ ਭੇਜ ਦਿਤਾ ਹੈ।

ਸ਼ੌਵਿਕ ਚਕ੍ਰਵਰਤੀ ਵੱਲੋਂ ਰਿਆ ਦੇ ਵਕੀਲ ਸਤੀਸ਼ ਮਾਨਸ਼ਿੰਦੇ ਬਚਾਅ ਕਰ ਰਹੇ ਸਨ ਅਤੇ ਉਨ੍ਹਾਂ NCB ਦੀ ਕਸਟਡੀ ਦਾ ਵਿਰੋਧ ਕੀਤਾ। ਉਨ੍ਹਾਂ ਕੋਰਟ ‘ਚ ਕਿਹਾ ਸ਼ੌਵਿਕ ਦਾ ਕੋਈ ਡਾਇਰੈਕਟ ਕਨੈਕਸ਼ਨ ਨਹੀਂ ਹੈ ਤਾਂ NCB ਉਸ ਦੇ ਰਿਮਾਂਡ ਦੀ ਮੰਗ ਨਹੀਂ ਕਰ ਸਕਦੀ। ਕੋਰਟ ‘ਚ ਸੁਣਵਾਈ ਦੌਰਾਨ ਕਈ ਮੁੱਦਿਆਂ ‘ਤੇ ਬਹਿਸ ਹੋਈ।

Leave a Reply

Your email address will not be published.