65 ਸਾਲਾਂ ਦੇ ਬਾਬੇ ਨੇ ਕਰਾਈ ਤੀਜੀ ਲਵ ਮੈਰਿਜ , ਪੈ ਗਿਆ ਰੌਲਾ

ਅਕਸਰ ਦੇਖਣ ਵਿੱਚ ਆਇਆ ਹੈ ਕਿ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ’ਤੇ ਦੁੱਖ-ਸੁੱਖ ਲਈ ਪਤੀ-ਪਤਨੀ ਖੁਦ ਜ਼ਿੰਮੇਵਾਰ ਹੁੰਦੇ ਹਨ, ਉਸ ਲਈ ਕਿਸੇ ਨੂੰ ਸਾਥ ਦੇਣ ਲਈ ਨਹੀਂ ਕਿਹਾ ਜਾ ਸਕਦਾ, ਜਦੋਂ ਕਿ ਪਾਰੰਪਰਿਕ ਵਿਆਹ ਦੀ ਗੰਢ ਤਾਂ ਹੀ ਬੰਨ੍ਹੀਂ ਜਾਂਦੀ ਹੈ, ਜਦੋਂ ਦੋ ਪਰਿਵਾਰਾਂ ਤੇ ਦੋ ਵਿਅਕਤੀਆਂ ਦੇ ਵਿਚਾਰ ਆਪਸ ’ਚ ਮਿਲਦੇ ਹਨ। ਸਿਰਫ ਸਰੀਰਕ ਆਕਰਸ਼ਣ ’ਤੇ ਪ੍ਰੇਮ ਵਿਆਹ ਜ਼ਿਆਦਾ ਦੇਰ ਤੱਕ ਸਫਲ ਨਹੀਂ ਹੁੰਦੇ। ਸਮਾਂ ਬੀਤਣ ’ਤੇ ਝਗੜੇ-ਝਮੇਲੇ, ਨੋਕ-ਝੋਕ ਸ਼ੁਰੂ ਹੋ ਜਾਂਦੀ ਹੈ। ਦੋਵਾਂ ਪਤੀ-ਪਤਨੀ ਨੂੰ ਭਾਵੀਂ ਜ਼ਿੰਦਗੀ ਦੀ ਪਾਰੰਪਰਿਕ ਤੇ ਸਮਾਜਕ ਜਾਣਕਾਰੀ ਤੇ ਅਨੁਭਵ ਵੀ ਨਹੀਂ ਹੁੰਦਾ।

ਉਨ੍ਹਾਂ ਨੂੰ ਸਿਰਫ ਆਪਣੀਆਂ ਭਾਵਨਾਵਾਂ ਤੇ ਕਲਪਨਾਵਾਂ ਦੀ ਦੁਨੀਆਂ ਹੀ ਸੱਚੀ ਲੱਗਦੀ ਹੈ, ਇਸੇ ਆਧਾਰ ’ਤੇ ਉਹ ਜ਼ਿੰਦਗੀ ਜਿਉਂਦੇ ਹਨ। ਸੱਚਾਈ ’ਚ ਬਹੁਤ ਕੁਝ ਇਸ ਦੇ ਉਲਟ ਹੁੰਦਾ ਹੈ। ਜੇਕਰ ਪ੍ਰੇਮ ਵਿਆਹ ਦੀ ਨੀਂਹ ਆਪਸੀ ਵਿਸ਼ਵਾਸ ’ਤੇ ਟਿਕੀ ਹੋਵੇ ਤਾਂ ਮੁੰਡਾ-ਕੁੜੀ ਇਕ-ਦੂਜੇ ਲਈ ਬੇਤੁਕੇ ਸੁਪਨੇ ਨਹੀਂ ਸਿਰਜਦੇ ਤੇ ਦਿਖਾਉਂਦੇ। ਇਸ ’ਚ ਖੁਸ਼ੀਆਂ ਆਪਣੇ-ਆਪ ਆ ਕੇ ਜੁੜ ਜਾਂਦੀਆਂ ਹਨ। ਵਿਆਹ ਕੋਈ ਖੇਡ ਨਹੀਂ। ਪਤੀ-ਪਤਨੀ ਦਾ ਰਿਸ਼ਤਾ ਰੂਪ-ਧਨ ’ਤੇ ਨਹੀਂ ਬਲਕਿ ਆਪਸੀ ਸਮਝ, ਵਿਸ਼ਵਾਸ-ਪਿਆਰ ’ਤੇ ਟਿਕਿਆ ਹੁੰਦਾ ਹੈ। ਪ੍ਰੇਮ ਵਿਆਹ, ਪਾਰੰਪਰਿਕ ਵਿਆਹ ਦੋਵਾਂ ’ਚ ਹੀ ਸਹਿਣਸ਼ੀਲਤਾ ਹੋਣੀ ਜ਼ਰੂਰੀ ਹੈ।

ਦੋਵਾਂ ’ਚ ਸਨੇਹ ਜ਼ਰੂਰੀ ਹੈ। ਪਤੀ-ਪਤਨੀ ਕਦੇ ਵੀ ਆਪਣੇ ਮਾਂ-ਬਾਪ ਤੇ ਉਨ੍ਹਾਂ ਦੇ ਘਰ ਦੀ ਤੁਲਨਾ ਆਪਣੇ ਘਰ ਨਾਲ ਨਾ ਕਰਨ। ਇਸ ਨਾਲ ਇਕ-ਦੂਜੇ ਦੀ ਮਰਿਆਦਾ ਤੇ ਸਵੈਮਾਣ ਨੂੰ ਸੱਟ ਵੱਜਦੀ ਹੈ, ਇਸ ’ਚੋਂ ਹੀ ਝਗੜੇ ਨਿਕਲਦੇ ਹਨ। ਗ੍ਰਹਿਸਥੀ ਜੀਵਨ ’ਚ ਕਦੇ ਕੋਈ ਗੱਲ ਛੋਟੀ ਨਹੀਂ ਹੁੰਦੀ, ਹਰ ਗੱਲ ਅਹਿਮੀਅਤ ਰੱਖਦੀ ਹੈ। ਘਰ ਦੇ ਹਰ ਮੈਂਬਰ ਦਾ ਵਿਸ਼ਵਾਸ ਜਿੱਤੋ। ਪ੍ਰੇਮ ਤੇ ਪਾਰੰਪਰਿਕ ਵਿਆਹ ਦੋਵਾਂ ’ਚ ਪਹਿਲਾਂ ਭਾਵੀਂ ਪਤੀ-ਪਤਨੀ ਥੋੜ੍ਹੇ ਸਮੇਂ ਲਈ ਮਿਲਦੇ ਹਨ ਤਾਂ ਰਿਸ਼ਤਿਆਂ ਦੀ ਸ਼ੁਰੂਆਤ ਹੁੰਦੀ ਹੈ। ਦੋਵੇਂ ਇਕ-ਦੂਜੇ ਨਾਲ ਚੰਗਾ ਵਿਵਹਾਰ ਕਰਦੇ ਹਨ ਪਰ ਵਿਆਹ ਦੇ ਬਾਅਦ ਇਹ ਸਭ ਕੁਝ ਬਿਲਕੁਲ ਖਤਮ ਜਿਹਾ ਹੋ ਜਾਂਦਾ ਹੈ।

ਜ਼ਿੰਦਗੀ ’ਚ ਹੋਰ ਸਭ ਕੁਝ ਮਿਲ ਜਾਂਦਾ ਹੈ ਪਰ ਗ੍ਰਹਿਸਥੀ ਦਾ ਸੁੱਖ ਆਪਣੀ ਸੋਚ-ਸਮਝ, ਸਨੇਹ ਤੇ ਪਿਆਰ ਨਾਲ ਹੀ ਮਿਲਦਾ ਹੈ। ਅੱਜ ਮੁੰਡੇ-ਕੁੜੀਆਂ ਪੜ੍ਹਦੇ ਸਮੇਂ ਹੀ ਪ੍ਰੇਮ ਵਿਆਹ ਦੇ ਸੁਪਨੇ ਦੇਖਣ ਲੱਗਦੇ ਹਨ। ਇਸ ਸਭ ਦੀ ਇੱਛਾ ਉਨ੍ਹਾਂ ਅੰਦਰ ਅੱਜ ਦੇ ਗੀਤ, ਫਿਲਮਾਂ, ਟੀ.ਵੀ. ਸੀਰੀਅਲ ਸਹਿਜੇ ਕਰ ਰਹੇ ਹਨ ਪਰ ਇਸ ਦਾ ਛੋਟੀ ਉਮਰ ’ਚ ਮੁੰਡੇ-ਕੁੜੀਆਂ ਨੂੰ ਮੁਲਾਂਕਣ ਕਰਦਿਆਂ ਪ੍ਰੇਮ ਵਿਆਹ ਯੋਗ ਤੇ ਪ੍ਰਪੱਕ ਪ੍ਰਸਥਿਤੀਆਂ ’ਚ ਹੀ ਸਹੇੜਨੇ ਚਾਹੀਦੇ ਹਨ।