ਟਾਂਡੀ ਮੰਗਤੇ ਦੀ ਇੰਟਰਵਿਊ

ਭਾਰਤ ਤੋਂ ਵਿਦੇਸ਼ ਜਾਣ ਦੇ ਚਾਹਵਾਨਾਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ ਅਤੇ ਪੰਜਾਬ ਅੰਕੜਿਆਂ ਦੇ ਲਿਹਾਜ ਨਾਲ਼ ਇਸ ਸੂਚੀ ਵਿੱਚ ਅੱਵਲ ਦਰਜੇ ‘ਤੇ ਹੈ

ਚੰਗੇ ਭਵਿੱਖ ਦੀ ਆਸ ਵਿੱਚ ਵਿਦੇਸ਼ ਦਾ ਰੁੱਖ ਕਰਨਾ ਪੰਜਾਬੀਆਂ ਲਈ ਕੋਈ ਨਵੀਂ ਗੱਲ ਨਹੀਂ ਹੈ ਪਰ ਸਥਾਨਿਕ ਪੱਧਰ ‘ਤੇ ਇਸ ਪਰਵਾਸ ਨੂੰ ਅਕਸਰ ਇੱਕ ਚਿੰਤਾ ਦੀ ਨਜ਼ਰ ਨਾਲ਼ ਦੇਖਿਆ ਜਾਂਦਾ ਹੈ।

ਬੀਤੇ ਸਾਲ 5.28 ਮਿਲੀਅਨ ਤੋਂ ਵੀ ਵੱਧ ਭਾਰਤੀਆਂ ਨੇ ਵਿਦੇਸ਼ ਜਾਣ ਲਈ ਵੀਜ਼ੇ ਲਈ ਦਰਖਾਸਤ ਦਿੱਤੀ ਸੀ – ਜੋ ਕਿ 2017 ਦੇ ਮੁਕਾਬਲੇ 14 ਪ੍ਰਤੀਸ਼ਤ ਵੱਧ ਸੀ।

ਵੀ ਐਫ਼ ਐੱਸ ਗਲੋਬਲ ਭਾਰਤ ਸਮੇਤ ਹੋਰ ਵੀ ਕਈ ਮੁਲਕਾਂ ਦੇ ਵੀਜ਼ਾ ਪ੍ਰਬੰਧਨ ਦੀ ਦੇਖ-ਰੇਖ ਕਰਦਾ ਹੈ। ਵੀ ਐਫ਼ ਐੱਸ ਦੇ ਰਿਜਨਲ ਚੀਫ ਓਪਰੇਟਿੰਗ ਅਫਸਰ ਵਿਨੇ ਮਲਹੋਤਰਾ ਨੇ ਦੱਸਿਆ ਕਿ ਕੰਪਨੀ ਨੇ ਪਿਛਲੇ ਸਾਲ 52.8 ਲੱਖ ਭਾਰਤੀਆਂ ਦੀ ਵੀਜ਼ਾ ਅਰਜ਼ੀ ‘ਤੇ ਕੰਮ ਕੀਤਾ ਹੈ।

ਵੀਜਾ ਬਿਨੈਕਾਰਾਂ ਦੀ ਗਿਣਤੀ ਦੇ ਲਿਹਾਜ ਨਾਲ਼ ਪੰਜਾਬ ਦਾ ਜਲੰਧਰ ਸਥਿਤ ਵੀ ਐਫ ਐਸ ਦਫਤਰ 66 ਫ਼ੀਸਦੀ ਵਾਧੇ ਨਾਲ਼ ਭਾਰਤ ਵਿੱਚ ਸਭ ਤੋਂ ਅੱਗੇ ਹੈ – ਇਸ ਤੋਂ ਬਾਅਦ ਚੰਡੀਗੜ੍ਹ 54 ਫ਼ੀਸਦੀ, ਗੋਆ 45 ਫ਼ੀਸਦੀ ਅਤੇ ਪੁਡੂਚੇਰੀ 43 ਫ਼ੀਸਦੀ ਦਾ ਦਾ ਨੰਬਰ ਆਉਂਦਾ ਹੈ

ਵੀ ਐਫ ਐਸ ਦੇ ਮੁਖੀ ਅਲੀਜੇਮ ਸੈਮੂਏਲ ਨੇ ਕਿਹਾ ਕਿ ਪੰਜਾਬ ਦੇ ਵੀਜ਼ਾ ਬਿਨੈਕਾਰ ਜਲੰਧਰ ਅਤੇ ਚੰਡੀਗੜ੍ਹ ਕੇਂਦਰਾਂ ਰਾਹੀਂ ਵਿਦੇਸ਼ ਜਾਣ ਲਈ ਅਰਜ਼ੀ ਦਾਇਰ ਕਰਦੇ ਹਨ – “ਔਸਤਨ 2,000 ਤੋਂ 3,000 ਵੀਜ਼ਾ ਬਿਨੈਕਾਰ ਰੋਜ਼ ਜਲੰਧਰ ਦਫਤਰ ਆਉਂਦੇ ਹਨ। ਉਹ ਸਾਡੇ ਤੋਂ ਕੈਨੇਡਾ, ਯੂ ਐਸ, ਯੂ ਕੇ ਅਤੇ ਆਸਟਰੇਲੀਆ ਵਰਗੇ ਦੇਸ਼ਾਂ ਲਈ ਵੀਜ਼ਾ ਅਪਲਾਈ ਕਰਨ ਦੀ ਸਹੂਲਤ ਲੈਂਦੇ ਹਨ।”

Posted in News