ਪਤੀ ਨੇ ਆਪਣੀ ਪਤਨੀ ਬਾਰੇ ਹੀ ਕੀਤਾ ਖੁਲਾਸਾ

ਜਨਮ ਦੇ ਸਮੇਂ ਤੋਂ ਹੀ ਮਨੁੱਖ ਨਾਲ ਕਈ ਤਰ੍ਹਾਂ ਦੇ ਰਿਸ਼ਤੇ ਜੁੜ ਜਾਂਦੇ ਹਨ। ਇਨ੍ਹਾਂ ਵਿਚੋਂ ਕੁਝ ਰਿਸ਼ਤੇ ਪਿਆਰ ਤੇ ਕੁੱਝ ਰਿਸ਼ਤੇ ਖੂਨ ਦੇ ਹੁੰਦੇ ਹਨ। ਪਿਆਰ, ਵਿਸ਼ਵਾਸ਼ ਦੇ ਅਹਿਸਾਸ ਤੇ ਟਿਕੇ ਰਿਸ਼ਤੇ ਚਿਰ ਸਥਾਈ ਰੂਪ ਸਾਕਾਰ ਕਰ ਲੈਂਦੇ ਹਨ। ਕੁਝ ਰਿਸ਼ਤੇ ਬੜੇ ਸੁਹਾਵਣੇ ਹੁੰਦੇ ਹਨ, ਜਿਨ੍ਹਾਂ ਨਾਲ ਜ਼ਿੰਦਗੀ ਪਲਾਂ ‘ਚ ਬੀਤਦੀ ਪ੍ਰਤੀਤ ਹੁੰਦੀ ਹੈ ਤੇ ਕੁਝ ਰਿਸ਼ਤੇ ਕੰਢਿਆਂ ਦੀ ਤਰ੍ਹਾਂ ਜਾਪਦੇ ਹਨ, ਜਿਨ੍ਹਾਂ ਨੂੰ ਸਿਰਫ਼ ਸਮਾਜ ਦੇ ਡਰ ਤੋਂ ਨਿਭਾਇਆ ਜਾਂਦਾ ਹੈ। ਸਿਆਣੇ ਆਖਦੇ ਹਨ, ਰਿਸ਼ਤੇ ਰਬੜ ਦੀ ਤਰ੍ਹਾਂ ਹੁੰਦੇ ਹਨ, ਜਿੰਨਾਂ ਜ਼ਿਆਦਾ ਖਿੱਚੋਗੇ ਟੁੱਟ ਜਾਣਗੇ। ਅੱਜ ਦਾ ਮਨੁੱਖ ਐਨਾਂ ਸਵਾਰਥੀ ਹੋ ਗਿਆ ਕਿ ਅੱਜ ਹਰ ਦੂਜੇ-ਤੀਜੇ ਬਾਦ ਦੇ ਰਿਸ਼ਤੇ ਤਿੜਕ ਰਹੇ ਹਨ।

ਜਦੋਂ ਅਸੀਂ ਕਿਸੇ ਨਾਲ ਰਿਸ਼ਤਾ ਸਿਰਫ਼ ਪੈਸਿਆਂ ਨੂੰ ਜਾਂ ਕਿਸੇ ਹੋਰ ਲਾਲਚ ‘ਚ ਆ ਕੇ ਜੋੜਦੇ ਹਾਂ ਤਾਂ ਉਦੋਂ ਖੁਸ਼ੀ ਕੁਝ ਸਮੇਂ ਦੀ ਹੀ ਮਿਲਦੀ ਹੈ ਤੇ ਅਸੀਂ ਫੇਰ ਸਾਰੀ ਉਮਰ ਸਿਰਫ਼ ਰਿਸ਼ਤਿਆਂ ਦਾ ਭਾਰ ਢੋਂਦੇ ਹਾਂ। ਮੈਨੂੰ ਲੱਗਦਾ ਰਿਸ਼ਤਿਆਂ ਵਿੱਚ ਆਪਸੀ ਸਮਝਦਾਰੀ ਤੇ ਪਿਆਰ ਦਾ ਹੋਣਾ ਬਹੁਤ ਜ਼ਰੂਰੀ ਹੈ ਜ਼ ਬ ਰ ਦ ਸਤੀ ਦੇ ਥੋਪੇ ਹੋਏ ਰਿਸ਼ਤੇ ਸਾਰੀ ਜ਼ਿੰਦਗੀ ਕੰਡਿਆਂ ਦੀ ਤਰ੍ਹਾਂ ਚੁਭਦੇ ਰਹਿੰਦੇ ਹਨ ‘ਤੇ ਅਸੀਂ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਾਂ।

ਕੁਝ ਮਾਤਾ-ਪਿਤਾ ਆਪਣੇ ਕੰਮਾਂ-ਕਾਰਾਂ ‘ਚ ਐਨੇ ਵਿਅੱਸਤ ਹੋ ਜਾਂਦੇ ਹਨ ਕਿ ਉਹ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦੇ ਪਾਉਂਦੇ ਤੇ ਨਾਂ ਹੀ ਸਮੇਂ ਸਿਰ ਚੰਗੀ ਸਿੱਖਿਆ ਦੇ ਪਾਉਂਦੇ ਹਨ, ਜਿਸਦੇ ਨਤੀਜੇ ਵਜੋਂ ਉਹ ਇਨਸਾਨ ਦੀ ਜਗ੍ਹਾਂ ਹੈਵਾਨ ਬਣ ਜਾਂਦੇ ਹਨ। ਇਨ੍ਹਾਂ ਰਿਸ਼ਤਿਆਂ ਦੇ ਤਾਣੇ-ਬਾਣੇ ’ਤੇ ਹੀ ਸਾਰਾ ਸਮਾਜਕ ਢਾਂਚਾ ਉਸਰਿਆ ਹੋਇਆ ਹੈ।