ਨਿੱਕੀ ਉਮਰੇ ਵਿਆਹ ਕਰਾ ਚਮਕੀਲੇ ਦੇ ਗਾਣੇ ਵਾਲੀ ਹੋਗੀ

ਰਿਸ਼ਤੇ ਹੀਰੇ ਦੀ ਤਰ੍ਹਾਂ ਸਖਤ ਨਹੀਂ ਕੱਚ ਦੀ ਤਰ੍ਹਾਂ ਚਮਕੀਲੇ ਹੁੰਦੇ ਹਨ ਤੇ ਟੁੱਟਦੇ ਫੁੱਲਾਂ ਤੋਂ ਵੀ ਪਹਿਲਾਂ ਹਨ। ਅਜੋਕੇ ਸਮੇਂ ਰਿਸ਼ਤਿਆਂ ਦਾ ਜੋ ਹਾਲ ਹੈ, ਉਹਦੇ ਪਿਛੋਕੜ ਪਿੱਛੇ ਬਹੁਤ ਸਾਰੇ ਕਾਰਨ ਕੰਮ ਕਰਦੇ ਹਨ, ਜੋ ਸਿਰਫ਼ ਬਾਹਰੀ ਹੀ ਨਹੀਂ ਹੁੰਦੇ ਅੰਦਰੂਨੀ ਵੀ ਹੁੰਦੇ ਹਨ। ਕੇਵਲ ਮਾਨਸਿਕ ਹੀ ਨਹੀਂ ਭਾਵਨਾਤਮਿਕ ਵੀ ਹੁੰਦੇ ਹਨ। ਇਹ ਮਿੱਠੇ ਵੀ ਜਲੇਬੀ ਦੀ ਤਰ੍ਹਾਂ ਹੁੰਦੇ ਹਨ ਤੇ ਗੁੰਝਲਦਾਰ ਵੀ ਉਨ੍ਹੇ ਹੀ ਹੁੰਦੇ ਹਨ। ਇਨ੍ਹਾਂ ਅੰਦਰ ਮਿਠਾਸ ਕੇਵਲ ਪਿਆਰ ਦੀ ਚਾਸ਼ਨੀ ਨਾਲ ਹੀ ਆ ਸਕਦੀ ਹੈ। ਸਵੈ-ਹੰਕਾਰ ਨਾਲ ਇਨ੍ਹਾਂ ਦਾ ਸਵਾਦ ਫਿੱਕਾ ਪੈ ਜਾਂਦਾ ਹੈ। ਸਾਡੇ ਰਿਸ਼ਤਿਆਂ ਅੰਦਰ ਤਰੇੜਾਂ ਦਾ ਕਾਰਨ ਸਾਡਾ ਦੁਨਿਆਵੀ ਭਲੇ ਦੇ ਸੰਕਲਪ ਤੋਂ ਟੁੱਟਕੇ ਸਵੈ ਕੇਂਦਰਤ ਹੋਣਾ ਹੈ।

ਉਦਾਹਰਣ ਵਜੋਂ ਸਾਨੂੰ ਪ੍ਰਾਪਤੀ ਵੀ ਸਾਡੀ ਹੀ ਵੱਡੀ ਲੱਗਦੀ ਹੈ, ਦੁੱਖ ਵੀ ਸਾਨੂੰ ਆਪਣੇ ਹੀ ਵਧੇਰੇ ਡੂੰਘਾ ਤੇ ਵਿਆਪਕ ਲੱਗਦਾ ਹੈ ਦੂਜਿਆਂ ਦਾ ਨਹੀਂ। ਜੇਕਰ ਕਦੇ ਬੇਰੁਜ਼ਗਾਰੀ, ਬ੍ਰਾਂਡ ਦੇ ਕੱਪੜੇ ਆਦਿ ਨਾ ਮਿਲਣ ਕਰਕੇ ਹੀ ਸਾਡੇ ਦੁੱਖੀ ਹੋਣ ਦਾ ਕਾਰਨ ਲੱਗਦਾ ਹੈ ਤਾਂ ਇੱਕ ਫੇਰੀ ਮੈਟਰੋ ਸ਼ਹਿਰਾਂ ਦੇ ਉਸ ਇਲਾਕੇ ਅੰਦਰ ਲਾ ਲੈਣੀ ਚਾਹੀਦੀ ਹੈ, ਜਿਸ ਨੂੰ ਅੰਗਰੇਜ਼ੀ ਵਿੱਚ “ਸਲਅੱਮ” ਏਰੀਆ ਕਹਿੰਦੇ ਹਨ। ਪੰਜਾਬੀ ਵਿੱਚ ਝੋਪੜੀਆਂ, ਕੁੱਲੀਆਂ ਜ਼ਾ ਕੱਚੀਆਂ ਬਸਤੀਆਂ ‘ਚ ਰਹਿਣ ਵਾਲੇ ਲੋਕ ਕਹਿ ਲਵੋ। ਜਿੱਥੇ ਮਨੁੱਖ ਜਾਨਵਰਾਂ ਤੋਂ ਵੀ ਭੈੜੀ ਜ਼ਿੰਦਗੀ ਜੀਅ ਰਹੇ ਹਨ, ਫਿਰ ਸਾਨੂੰ ਜਾਂ ਤਾਂ ਆਪਣੇ ਆਪ ਤੇ ਹਾਸਾ ਆਵੇਗਾ ਜਾਂ ਫੇਰ ਗੁੱਸਾ,ਫੇਰ ਸਾਨੂੰ ਸਾਡਾ ਉਹੀ ਆਪਾ ਸਾਨੂੰ ਵੱਡਾ ਜਾਪੇਗਾ ਜੋ ਕਦੇ ਇੱਕ ਚੀਜ਼ ਨਾ ਮਿਲਣ ਕਰਕੇ ਅਕਸਰ ਛੋਟਾ ਜਾਪਦਾ ਹੈ। ਜੇਕਰ ਅਸੀਂ ਕਿਸੇ ਛੋਟੀ ਜਿਹੀ ਪ੍ਰਾਪਤੀ ਨਾਲ ਹੀ ਆਪਣੇ ਆਪ ਨੂੰ ਸਿਕੰਦਰ ਸਮਝ ਬੈਠੇ ਹਾਂ, ਫੇਰ ਯਾਦ ਕਰਨਾ ਚਾਹੀਦਾ ਹੈ, ਮਹਾਨ ਇਨਸਾਨਾਂ ਦੀਆਂ ਪ੍ਰਾਪਤੀਆਂ ਨੂੰ, ਸੰਘਰਸ਼ਾਂ ਨੂੰ, ਉਨ੍ਹਾਂ ਦੇ ਅਨੁਸ਼ਾਸਨ ਨੂੰ ,ਨਿਮਰਤਾ ਨੂੰ,ਫੇਰ ਹੀ ਸਾਨੂੰ ਸਾਡੀ ਛੋਟੀ ਸੋਚ ਦਾ ਅਹਿਸਾਸ ਹੋਵੇਗਾ।

ਇਸ ਤਰ੍ਹਾਂ ਜੇਕਰ ਜ਼ਿਆਦਾ ਹੀ ਆਪਣੀ ਜ਼ਿੰਦਗੀ ਤੋਂ ਦੁੱਖੀ ਹੋ ਤਾਂ ਫਿਲੀਸਤਾਨ, ਲੀਬੀਆ, ਇਰਾਕ, ਅਫ਼ਗਾਨਿਸਤਾਨ ਅੰਦਰ ਵੱਸਦੀ ਬਹੁਤੀ ਵਸੋਂ ਦੇ ਦਰਦਾਂ ਦਾ ਅਹਿਸਾਸ ਕਰਨਾ ਤੁਹਾਡਾ ਦਰਦ ਤਕਲੀਫ਼ ਛੂ-ਮੰਤਰ ਹੋ ਜਾਵੇਗਾ। ਉਪਰੋਕਤ ਕੁਝ ਉਦਾਹਰਨਾਂ ਉਨ੍ਹਾਂ ਲੋਕਾਂ ਨੂੰ ਸ਼ੀਸ਼ਾਂ ਦਿਖਾਉਣ ਲਈ ਨੇ ਜੋ ਰਿਸ਼ਤਿਆਂ ਵਿੱਚ ਆਪਣੇ-ਆਪ ਨੂੰ ਲੋੜ ਤੋਂ ਜ਼ਿਆਦਾ ਮਹੱਤਤਾ ਦਿੰਦੇ । ਲਗਪਗ ਸਭ ਨੂੰ ਇਕੋ ਜਿਹੀਆਂ ਸਮੱਸਿਆਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਰਾਸ਼ਟਰੀ ਅਪਰਾਧ ਬਿਓਰੋ (ncrb) ਦੇ ਅੰਕੜੇ ਅੱਖਾਂ ਖੋਲਣ ਲਈ ਕਾਫ਼ੀ ਹਨ। ਕਿ ਔਰਤ ਵਿਰੋਧੀ ਅਪਰਾਧ ਵਿੱਚ 70-80% ਵਿੱਚੋਂ ਅਪਰਾਧ ਕਰਨ ਵਾਲਾ ਮਰਦਾਂ ਵਿਚੋਂ ਕੋਈ ਸਕਾ ਸਬੰਧੀ, ਰਿਸ਼ਤੇਦਾਰ ਜਾਂ ਗੁਆਂਢੀ ਹੀ ਹੁੰਦਾ ਹੈ ਅਜਿਹਾ ਕਿਉਂ ? ਇਸ ਪਿੱਛੇ ਵੱਡਾ ਕਾਰਨ ਸਾਡੇ ਰਿਸ਼ਤਿਆਂ ਅੰਦਰ ਆਈ ਨੈਤਿਕ ਗਿਰਾਵਟ ਹੈ, ਲਿਖਦੇ ਬੋਲਦੇ ਵੀ ਸ਼ਰਮ ਆਉਂਦੀ ਹੈ।

ਕਿਸੇ ਸਮੇਂ ਪਿੰਡ ਦੀ ਧੀ ਭੈਣ ਸਭ ਦੀ ਸਾਂਝੀ ਧੀ ਭੈਣ ਮੰਨੀ ਜਾਂਦੀ ਸੀ ਤੇ ਅੱਜਕੱਲ੍ਹ ਰਿਸ਼ਤੇਦਾਰੀ ਅੰਦਰ ਲੱਗਦੀ ਭੈਣ ਨਾਲ ਵੀ ਕੁ ਕ ਰ ਮ ਦੇ ਕੇਸ ਸਾਹਮਣੇ ਆ ਰਹੇ ਹਨ। ਗੱਲਾਂ ਇਸ ਤੋਂ ਅੱਗੇ ਜਾ ਕੇ ਮਾਂ-ਪੁੱਤ, ਧੀ-ਬਾਪ ਨਾਲ ਨਜਾਇਜ਼ ਸੰਬੰਧਾਂ ਤੱਕ ਚਲੀ ਗਈ ਹੈ। ਭਾਵੇਂ ਅਜਿਹੇ ਕੇਸ ਘੱਟ ਹੋਣ। ਪਰ ਏਦਾਂ ਦੇ ਬਹੁਤ ਕੇਸ ਤਾਂ ਸਾਹਮਣੇ ਹੀ ਨਹੀਂ ਆਉਂਦੇ। ਸ਼ਾਇਦ ਪਰਿਵਾਰਕ ਮੈਂਬਰ ਸਮਾਜ ਦੇ ਡ ਰ ਤੋਂ ਆਪਣੇ ਘਰ ਵਿੱਚ ਹੀ ਦਫ਼ਨ ਕਰ ਲੈਂਦੇ ਅਜਿਹੇ ਕੇਸਾਂ ਨੂੰ। ਹਮੇਸ਼ਾਂ ਹੀ ਕਿਉਂ ਸਮਾਜ ਦਾ ਡਰ ਬਣਿਆ ਰਹਿੰਦਾ ਹੈ? ਸਮਾਜ ਵੀ ਤਾਂ ਸਾਡੇ ਲੋਕਾਂ ਨਾਲ ਬਣਦਾ ਹੈ ਫੇਰ ਕਿਉਂ ਅਸੀਂ ਕਿਸੇ ਦਾ ਅਜਿਹੀਆਂ ਮੁਸ਼ਕਿਲਾਂ ਵਿੱਚ ਸਾਥ ਦੇਣ ਦੀ ਥਾਂ ਸਮਾਜ ‘ਚ ਉਨ੍ਹਾਂ ਦਾ ਮਜ਼ਾਕ ਬਣਾ ਦਿੰਦੇ ਹਾਂ? ਇਸ ਕਰਕੇ ਆਧੁਨਿਕ ਸਮਾਜ ਵਿੱਚ ਵੱਧ ਰਹੀ ਅਰਾਜਕਤਾ ਲਈ ਸਾਡੀ ਮਾਨਸਿਕਤਾ ਵੀ ਇਸ ਘਟੀਆ ਮਾਨਸਿਕ ਵਰਤਾਰੇ ਨੂੰ ਜਨਮ ਦੇਣ ਵਿੱਚ ਮੱਹਤਵਪੂਰਨ ਸਥਾਨ ਰੱਖਦੀ ਹੈ।