ਵਿਆਹੀ ਕੁੜੀ ਦਵੇਗੀ , ਦੋਸਤ ਦੇ ਬੱਚੇ ਨੂੰ ਜਨਮ ?

ਇੱਕੀਵੀਂ ਸਦੀ ਵਿਚ ਬੇਸ਼ੱਕ ਅਸੀਂ ਪਦਾਰਥਵਾਦ ਪੱਖੋਂ ਬਹੁਤ ਤਰੱਕੀ ਕਰ ਲਈ ਹੈ। ਆਰਥਿਕ ਅਤੇ ਤਕਨੀਕੀ ਖੇਤਰ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਤੇਜ਼ੀ ਨਾਲ ਅੱਗੇ ਵਧੇ ਹਾਂ, ਪਰ ਇਸ ਦੇ ਚੱਲਦਿਆਂ ਅਸੀਂ ਸਮਾਜਿਕ ਖੇਤਰ ਵਿਚ ਬਹੁਤ ਪਛੜ ਗਏ ਹਾਂ। ਸਮਾਜਿਕ ਪੱਧਰ ’ਤੇ ਸਾਡੇ ਵਿਚ ਆਈ ਗਿਰਾਵਟ ਇਸ ਗੱਲ ਦਾ ਪ੍ਰਮਾਣ ਹੈ ਕਿ ਅੱਜ ਹਰ ਦੂਸਰੇ ਬੰਦੇ ਨੂੰ ਕੋਈ ਨਾ ਕੋਈ ਮਾਨਸਿਕ ਬਿ ਮਾ ਰੀ ਘੁ ਣ ਵਾਂਗ ਚਿੰਬੜੀ ਹੋਈ ਹੈ। ਸਾਡੇ ਰਿਸ਼ਤੇ ਕਮਜ਼ੋਰ ਹੋ ਗਏ ਹਨ ਤੇ ਸ਼ਾਇਦ ਖੋਖਲੇ ਵੀ। ਸਾਡੀ ਆਪਸ ਵਿਚ ਪਹਿਲਾਂ ਵਰਗੀ ਭਾਈਚਾਰਕ ਸਾਂਝ ਨਹੀਂ ਰਹੀ। ਅਸੀਂ ਚੰਨ ’ਤੇ ਤਾਂ ਪਹੁੰਚ ਗਏ ਹਾਂ, ਪਰ ਸਾਡੇ ਗੁਆਂਢੀਆਂ ਦਾ ਵੀ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ। ਅਸਲ ਵਿਚ ਅਸੀਂ ਬਾਹਰੋਂ ਤਾਂ ਅਮੀਰ ਹੋ ਗਏ ਹਾਂ, ਪਰ ਅੰਦਰੋਂ ਅਸੀਂ ਬਹੁਤ ਗ਼ਰੀਬ ਹੋ ਗਏ ਹਾਂ।

ਇਸ ਦੇ ਬਹੁਤ ਸਾਰੇ ਕਾਰਨ ਹਨ। ਉਂਜ ਤਾਂ ਦੁਨੀਆ ਭਰ ਵਿਚ ਰਿਸ਼ਤਿਆਂ ਵਿਚ ਕਮੀਆਂ ਆ ਰਹੀਆਂ ਹਨ, ਪਰ ਜੇਕਰ ਗੱਲ ਸਿਰਫ਼ ਭਾਰਤ ਦੀ ਕਰੀਏ ਤਾਂ ਸਾਡੇ ਵਿਚ ਇਹ ਪ੍ਰਚਲਨ ਪੱਛਮ ਤੋਂ ਆਇਆ ਹੈ। ਸਾਡੇ ਉੱਪਰ ਹੁਣ ਸਾਡੀਆਂ ਸੰਸਕ੍ਰਿਤੀਆਂ, ਸੰਸਕਾਰ ਤੇ ਭਾਈਚਾਰੇ ਦਾ ਪ੍ਰਭਾਵ ਘਟ ਗਿਆ ਹੈ ਅਤੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਵਧੇਰੇ ਹੈ। ਜਿਸ ਦੀ ਸਾਫ਼ ਮਿਸਾਲ ਅੱਜ ਦੀ ਨੌਜਵਾਨੀ ਵਿਚ ਝਲਕਦੀ ਹੈ। ਸਾਡਾ ਖਾਣ ਪੀਣ, ਪਹਿਰਾਵਾ, ਇੱਥੋਂ ਤਕ ਕਿ ਸਾਡੇ ਰਿਸ਼ਤੇ ਜਿਵੇਂ ਕਿ ਲਿਵ- ਇਨ – ਰਿਲੇਸ਼ ਨ ਸ਼ਿਪ ਆਦਿ ਸਭ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਹੀ ਹੈ।

ਅੱਜ ਪੱਛਮੀ ਦੇਸ਼ਾਂ ਵਿਚ ਤ ਲਾ ਕ ਆਮ ਜਿਹੀ ਗੱਲ ਹੈ। ਵਿਆਹ ਤੋਂ ਪਹਿਲਾਂ ਮੁੰਡੇ ਕੁੜੀ ਦਾ ਇਕੱਠੇ ਰਹਿਣਾ, ਵਿਆਹ ਤੋਂ ਪਹਿਲਾਂ ਗਰਭਵਤੀ ਹੋ ਜਾਣਾ, ਇਹ ਸਭ ਆਮ ਜਿਹੀਆਂ ਗੱਲਾਂ ਹਨ, ਪਰ ਇਸ ਸਭ ਨਾਲ ਬਹੁਤ ਜ਼ਿਆਦਾ ਮਾਨਸਿਕ ਤਣਾਅ ਬਣਦਾ ਹੈ। ਸਾਨੂੰ ਹਰ ਸੱਭਿਆਚਾਰ ਨੂੰ ਬਿਨਾਂ ਸੋਚੇ ਸਮਝੇ ਹੀ ਨਹੀਂ ਅਪਣਾ ਲੈਣਾ ਚਾਹੀਦਾ। ਉਹ ਗੱਲਾਂ ਹੀ ਅਪਣਾਓ ਜਿਸ ਦੀ ਜ਼ਰੂਰਤ ਹੈ, ਪਰ ਜੋ ਚੀਜ਼ਾਂ ਸਾਨੂੰ ਸਿਰਫ਼ ਨੁਕਸਾਨ ਹੀ ਦੇ ਰਹੀਆਂ ਹਨ, ਉਹ ਚੀਜ਼ਾਂ ਭੇਡ ਚਾਲ ਵਿਚ ਆ ਕੇ ਨਹੀਂ ਕਰਨੀਆਂ ਚਾਹੀਦੀਆਂ।

ਸਾਡੀ ਅੱਜ ਦੀ ਜ਼ਿੰਦਗੀ ਵਿਚ ਪੈਸਾ ਅਹਿਮ ਰੋਲ ਅਦਾ ਕਰ ਰਿਹਾ ਹੈ। ਪੈਸੇ ਤੋਂ ਬਿਨਾਂ ਜ਼ਿੰਦਗੀ ਦਾ ਸੁਖਾਲੇ ਰੂਪ ਵਿਚ ਚੱਲਣਾ ਬਹੁਤ ਔਖਾ ਹੈ। ਪਰ ਪੈਸੇ ਨੂੰ ਕਮਾਉਣ ਦੀ ਭੱਜ ਦੌੜ ਸਾਡੇ ਵਿਚ ਐਨੀ ਕੁ ਜ਼ਿਆਦਾ ਹੋ ਗਈ ਹੈ ਕਿ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਆਪਣੇ ਨਜ਼ ਦੀਕੀ ਸੱਜਣਾਂ-ਮਿੱਤਰਾਂ, ਰਿਸ਼ਤੇਦਾਰਾਂ ਨੂੰ ਵੀ ਵਕਤ ਦੇਣਾ ਹੈ।

‘ਪੈਸਾ ਬਹੁਤ ਕੁਝ ਹੈ, ਪਰ ਸਭ ਕੁਝ ਨਹੀਂ।’ ਜ਼ਰੂਰੀ ਹੈ ਕਿ ਪੈਸਾ ਕਮਾਉਣਾ ਅਤੇ ਇਕ ਸੋਹਣੀ ਜ਼ਿੰਦਗੀ ਬਤੀਤ ਕਰਨੀ ਹੈ, ਪਰ ਉਸ ਪੈਸੇ ਦਾ ਕੀ ਫ਼ਾਇਦਾ ਜਿਸ ਨਾਲ ਤੁਸੀਂ ਆਪਣਿਆਂ ਤੋਂ ਹੀ ਦੂਰ ਹੋ ਜਾਓ?

‘ਰਿਸ਼ਤੇ’ ਚਾਹੇ ਉਹ ਘਰ ਦੇ ਮੈਂਬਰ ਹੋਣ, ਦੋਸਤ ਮਿੱਤਰ ਹੋਣ ਸਾਡਾ ਇਨ੍ਹਾਂ ਸਭ ਨਾਲ ਭਾਵ ਨਾਤਮਕ ਤੌਰ ’ਤੇ ਖੂਬਸੂਰਤ ਸ ਬੰ ਧ ਹੁੰਦਾ ਹੈ। ਇਕੱਠੇ ਬਹਿ ਕੇ ਸਮਾਂ ਗੁਜ਼ਾਰਨਾ, ਹਾਸਾ ਮਜ਼ਾਕ ਕਰਨਾ, ਸਾਨੂੰ ਦਿਨ ਭਰ ਦੀਆਂ ਕਈ ਪਰੇ ਸ਼ਾ ਨੀਆਂ ਤੋਂ ਦੂਰ ਕਰਦਾ ਹੈ। ਅਸੀਂ ਪੈਸੇ ਨਾਲ ਬਹੁਤ ਕੁਝ ਖ਼ਰੀਦ ਸਕਦੇ ਹਾਂ, ਪਰ ਆਪਣਿਆਂ ਦਾ ਪਿਆਰ, ਮਿਠਾਸ ਪੈਸੇ ਨਾਲ ਨਹੀਂ ਖ਼ਰੀਦੇ ਜਾ ਸਕਦੇ। ਉਸ ਲਈ ਸਾਨੂੰ ਉਨ੍ਹਾਂ ਨੂੰ ਦਿਲੋਂ ਵਕਤ ਦੇਣਾ ਪਵੇਗਾ।