ਦੀਪ ਸਿੱਧੂ ਦੇ ਬਾਹਰ ਆਉਣ ਤੋਂ ਬਾਅਦ ਜਥੇਬੰਦੀਆਂ ਦਾ ਐਲਾਨ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋ ਕਿਸਾਨਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਆਖਿਆਂ ਕਿ ਕਿਸਾਨਾ ਦਾ ਅੰਦੋਲਨ ਪੂਰੇ ਸਿਖਰਾ ਤੇ ਚੱਲ ਰਿਹਾ ਹੈ ਅਤੇ ਇਸ ਅੰਦੋਲਨ ਨੇ ਸਿਆਸੀ ਆਗੂਆਂ ਦੁਆਰਾਂ ਸਾਡੇ ਲੋਕਾ ਵਿੱਚ ਪਾਏ ਹੋਏ ਵਖਰੇਵਿਆਂ ਨੂੰ ਦੂਰ ਕਰਨ ਦਾ ਕੰਮ ਕੀਤਾ ਹੈ

ਅਤੇ ਸਭ ਤੋ ਵੱਡੀ ਗੱਲ ਕਿ ਇਸ ਅੰਦੋਲਨ ਦੇ ਵਿੱਚ ਸਿੱਖ, ਹਿੰਦੂ ਅਤੇ ਮੁਸਲਿਮ ਭਾਈ ਸਾਰੇ ਹੀ ਨਜਰ ਆਉਂਦੇ ਹਨ ਜਿਸ ਦੇ ਚੱਲਦਿਆਂ ਇਹ ਅੰਦੋਲਨ ਜਿੱਤ ਵੱਲ ਵੱਧ ਰਿਹਾ ਹੈ ਉਹਨਾਂ ਆਖਿਆਂ ਕਿ ਕਿਸੇ ਨੂੰ ਵੀ ਨਿਰਾਸ਼ ਹੋਣ ਦੀ ਜਰੂਰਤ ਨਹੀ ਹੈ ਕਿ ਸੰਸਦ ਮਾਰਚ ਨਹੀ ਹੋਵੇਗਾ ਜਦਕਿ ਸੰਸਦ ਮਾਰਚ ਹੋਣ ਦਾ ਫੈਸਲਾ ਪੱਕਾ ਹੈ ਅਤੇ ਇਹ ਮਾਰਚ ਹੋ ਕੇ ਹੀ ਰਹੇਗਾ ਪਰ ਇਸ ਵਾਰ ਹੋਣ ਵਾਲੇ ਮਾਰਚ ਦੀ ਰੂਪ ਰੇਖਾ ਅਜਿਹੀ ਤਿਆਰ ਕੀਤੀ ਜਾਵੇਗੀ

ਕਿ 26 ਜਨਵਰੀ ਜਿਹੀ ਘਟਨਾ ਦੁਬਾਰਾ ਨਾ ਵਾਪਰ ਸਕੇ ਇਸ ਲਈ ਕਿਸਾਨ ਆਗੂਆਂ ਦੁਆਰਾਂ ਇਸ ਸੰਸਦ ਮਾਰਚ ਦੇ ਪ੍ਰੋਗਰਾਮ ਨੂੰ ਕੁਝ ਦਿਨਾ ਲਈ ਅੱਗੇ ਪਾਇਆ ਗਿਆ ਹੈ ਜਦਕਿ ਅਫਵਾਹਾ ਉਡਾਈਆ ਜਾ ਰਹੀਆ ਹਨ ਕਿ ਸੰਸਦ ਮਾਰਚ ਨੂੰ ਰੱਦ ਕਰ ਦਿੱਤਾ ਗਿਆ ਹੈ ਸੋ ਅਪੀਲ ਹੈ ਕਿ ਅਜਿਹੀਆਂ ਅਫਵਾਹਾ ਵੱਲ ਧਿਆਨ ਨਾ ਦਿੱਤਾ ਜਾਵੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News