ਧੀਆਂ ਦਾ ਫ਼ੁੱਲ ਜਿੰਨਾ ਭਾਰ ਤੇ ਸਿਰ ਉਤੇ ਚੁਕੇ ਹੋਏ 30 30 ਕਿਲੋ ਕਣਕ ਦੇ ਥੈਲੇ

ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਸਾਹਮਣੇ ਆਈ ਹੈ ਜਿਸ ਵਿੱਚ ਪੱਤਰਕਾਰ ਜਗਦੀਪ ਸਿੰਘ ਥਲੀ ਜੋ ਕਿ ਕਿਤੇ ਜਾ ਰਹੇ ਹੁੰਦੇ ਹਨ ਤਾ ਰਸਤੇ ਦੇ ਵਿੱਚ ਉਹਨਾਂ ਨੂੰ ਕੁਝ ਬੱਚੀਆਂ ਦਿਖਾਈਆਂ ਦਿੰਦੀਆ ਹਨ ਜਿਹਨਾ ਵਿੱਚੋਂ ਇਕ ਬੱਚੀ ਰੋ ਰਹੀ ਹੁੰਦੀ ਹੈ ਜਿਸ ਤੇ ਜਗਦੀਪ ਸਿੰਘ ਥਲੀ ਰੁੱਕ ਕੇ ਉਸ ਬੱਚੀ ਕੋਲੋ ਰੋਣ ਦਾ ਕਾਰਨ ਪੁੱਛਦੇ ਹਨ ਤਾ ਬੱਚੀ ਦੱਸਦੀ ਹੈ ਕਿ ਉਹ ਖੇਤਾ ਵਿੱਚੋਂ ਕਣਕ ਚੁੱਗ ਕੇ ਲਿਆਈ ਹੈ ਜਿਸ ਦਾ ਵਜ਼ਨ ਬਹੁਤ ਜ਼ਿਆਦਾ ਹੈ ਤੇ ਉਸ ਕੋਲੋ ਉਠਾਇਆ ਨਹੀ ਜਾ ਰਿਹਾ ਹੈ

ਜਿਸ ਤੇ ਬਾਕੀ ਬੱਚੀਆ ਵੀ ਦੱਸਦੀਆਂ ਹਨ ਕਿ ਉਹਨਾਂ ਦੇ ਬੋਰਿਆ ਦਾ ਵਜ਼ਨ ਵੀ ਬਹੁਤ ਜ਼ਿਆਦਾ ਜਿਹਨਾ ਨੂੰ ਉਠਾ ਕੇ ਲਿਜਾਣਾ ਬਹੁਤ ਮੁਸ਼ਕਿਲ ਹੈ ਬੱਚੀਆਂ ਦੱਸਦੀਆਂ ਹਨ ਕਿ ਉਹ ਇੱਥੇ ਆਪਣੇ ਮਾਤਾ ਪਿਤਾ ਨਾਲ ਭੱਠੇ ਤੇ ਰਹਿੰਦੀਆਂ ਹਨ ਜਿਸ ਤੋ ਬਾਅਦ ਜਗਦੀਪ ਸਿੰਘ ਥਲੀ ਉਕਤ ਬੱਚੀਆਂ ਦੁਆਰਾ ਖੇਤਾ ਵਿੱਚੋਂ ਚੁੱਗੀ ਹੋਈ ਕਣਕ ਦੀਆ ਬੋਰੀਆ ਨੂੰ ਆਪਣੀ ਗੱਡੀ ਦੇ ਵਿੱਚ ਰੱਖ ਕੇ ਭੱਠੇ ਤੇ ਛੱਡ ਕੇ ਆਉਂਦੇ ਹਨ ਅਤੇ ਉਕਤ ਬੱਚੀਆਂ ਦੇ ਮਾਤਾ ਪਿਤਾ ਨੂੰ

ਨਸੀਹਤ ਦਿੰਦੇ ਹਨ ਕਿ ਜੇਕਰ ਬੱਚੀਆਂ ਖੇਤਾ ਵਿੱਚੋਂ ਕਣਕ ਚੁੱਗਦੀਆ ਹਨ ਤਾ ਇਸ ਨੂੰ ਖੇਤਾ ਵਿੱਚੋਂ ਉਠਾ ਕੇ ਤੁਸੀ ਖੁਦ ਲਿਆਉ ਨਾ ਕਿ ਬੱਚੀਆਂ ਕਿਉਂਕਿ ਜਿੰਨਾ ਭਾਰ ਇਨ੍ਹਾਂ ਚੁੱਗੀ ਹੋਈ ਕਣਕ ਦੀਆ ਬੋਰੀਆਂ ਦਾ ਹੈ ਉਨ੍ਹਾ ਭਾਰ ਖੁਦ ਬੱਚੀਆਂ ਦਾ ਨਹੀ ਹੋਵੇਗਾ ਇਸ ਦੌਰਾਨ ਜਗਦੀਪ ਸਿੰਘ ਥਲੀ ਦੁਆਰਾਂ ਬੱਚੀਆਂ ਨੂੰ ਪੈਸੇ ਦੇ ਕੇ ਉਹਨਾਂ ਦੀ ਮਦਦ ਵੀ ਕੀਤੀ ਜਾਦੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ