ਭਾਰਤ ‘ਚ ਕੋਰੋਨਾ ਆਫ਼ਤ ‘ਤੇ ਪ੍ਰਿਯੰਕਾ ਚੋਪੜਾ ਨੇ ਮੰਗੀ ਅਮਰੀਕੀ ਰਾਸ਼ਟਰਪਤੀ ਤੋਂ ਮਦਦ

ਮੁੰਬਈ: ਭਾਰਤ ਦੇਸ਼ ਇਨੀਂ ਦਿਨੀਂ ਬੁਰੀ ਤਰ੍ਹਾਂ ਨਾਲ ਕੋਰੋਨਾ ਦੀ ਮਾਰ ਝੱਲ ਰਿਹਾ ਹੈ। ਆਏ ਦਿਨੀਂ ਕੋਰੋਨਾ ਪੀੜਤਾਂ ਅਤੇ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ, ਜੋ ਦੇਸ਼ ਲਈ ਬਹੁਤ ਚਿੰਤਾਜਨਕ ਵਿਸ਼ਾ ਹੈ। ਅਜਿਹੇ ਮੁਸ਼ਕਿਲ ਸਮੇਂ ’ਚ ਨੇਤਾਵਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤੱਕ ਇਸ ’ਤੇ ਆਪਣੀ ਚਿੰਤਾ ਪ੍ਰਗਟ ਕਰ ਰਹੇ ਹਨ ਅਤੇ ਮਦਦ ਲਈ ਹੱਥ ਵੀ ਅੱਗੇ ਵਧਾ ਰਹੇ ਹਨ। ਇਸ ਦੌਰਾਨ ਹਾਲੀਵੁੱਡ ਅਦਾਕਾਰਾ ਪਿ੍ਰਯੰਕਾ ਚੋਪੜਾ ਨੇ ਵੀ ਵਿਦੇਸ਼ ’ਚ ਬੈਠੇ ਆਪਣੇ ਦੇਸ਼ ਲਈ ਚਿੰਤਾ ਪ੍ਰਗਟਾਈ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਤੋਂ ਮਦਦ ਮੰਗੀ ਹੈ।

ਦੇਸ਼ ਨੂੰ ਮਹਾਮਾਰੀ ਨਾਲ ਲੜਦੇ ਦੇਖ ਅਦਾਕਾਰਾ ਪਿ੍ਰਯੰਕਾ ਚੋਪੜਾ ਭਾਵੁਕ ਹੋ ਗਈ ਹੈ ਅਤੇ ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ‘ਮੇਰਾ ਦਿਲ ਟੁੱਟ ਗਿਆ ਹੈ’। ਭਾਰਤ ਕੋਵਿਡ-19 ਨਾਲ ਪੀੜਤ ਹੈ, ਇਸ ਨਾਲ ਜੂਝ ਰਿਹਾ ਹੈ ਅਤੇ ਅਮਰੀਕਾ ਨੇ 550M ਲੋੜ ਤੋਂ ਜ਼ਿਆਦਾ ਵੈਕਸੀਨ ਆਰਡਰ ਕੀਤੀ। ਐਸਟਰਾਜੈਨੇਕਾ ਨੂੰ ਦੁਨੀਆ ਭਰ ’ਚ ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ ਪਰ ਮੇਰੇ ਦੇਸ਼ ’ਚ ਹਾਲਤ ਨਾਜ਼ੁਕ ਹਨ। ਕੀ ਤੁਸੀਂ ਤੁਰੰਤ ਭਾਰਤ ਨੂੰ ਵੈਕਸੀਨ ਉਪਲੱਬਧ ਕਰਵਾਓਗੇ’?


ਇਸ ਟਵੀਟ ਦੇ ਨਾਲ ਪਿ੍ਰਯੰਕਾ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ, ਵ੍ਹਾਈਟ ਹਾਊਸ ਦੇ ਚੀਫ, ਬਾਇਡਨ ਦੇ ਸੈਕ੍ਰੇਟਰੀ ਅਤੇ ਵ੍ਹਾਈਟ ਹਾਊਸ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਨੂੰ ਟੈਗ ਕੀਤਾ ਹੈ।


ਤੁਹਾਨੂੰ ਦੱਸ ਦੇਈਏ ਕਿ ਪਿ੍ਰਯੰਕਾ ਚੋਪੜਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਉਹ ਲੋਕਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਦੀ ਰਹਿੰਦੀ ਹੈ। ਇਸ ਕੋਰੋਨਾ ਕਾਲ ’ਚ ਪਿ੍ਰਯੰਕਾ ਪਿਛਲੇ ਕੁਝ ਦਿਨ ਤੋਂ ਭਾਰਤ ਦੇ ਕੋਵਿਡ-19 ਦੇ ਹਾਲਾਤ ਦੇਖਦੇ ਹੋਏ ਲੋਕਾਂ ਦੇ ਨਾਲ ਕੁਝ ਪੋਸਟ ਸ਼ੇਅਰ ਕਰ ਰਹੀ ਹੈ ਜਿਸ ’ਚ ਦਵਾਈਆਂ ਅਤੇ ਆਕਸੀਜਨ ਸਿਲੰਡਰ ਦੀ ਜਾਣਕਾਰੀ ਹੈ। ਇਸ ਤੋਂ ਇਲਾਵਾ ਉਹ ਹਸਪਤਾਲਾਂ ’ਚ ਬੈੱਡ ਅਤੇ ਵੈਕਸੀਨ ਨੂੰ ਲੈ ਕੇ ਵੀ ਲੋਕਾਂ ਨੂੰ ਜਾਣਕਾਰੀ ਦੇ ਰਹੀ ਹੈ। ਇਨੀਂ ਦਿਨੀਂ ਪੀਸੀ ਆਪਣੀ ਆਉਣ ਵਾਲੀ ਫ਼ਿਲਮ ‘ਸਿਟਾਡੇਲ’ ਦੀ ਸ਼ੂਟਿੰਗ ਕਰਨ ’ਚ ਰੁੱਝੀ ਹੋਈ ਹੈ।