ਹੁਣੇ ਹੁਣੇ ਇੰਡੀਆ ਚ ਆਇਆ ਜਬਰਦਸਤ ਵੱਡਾ ਭੁਚਾਲ, ਕੰਬੀ ਧਰਤੀ ਮਚੀ ਹਾਹਾਕਾਰ

ਕੁਦਰਤੀ ਆਫਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਕਿ ਇਨਸਾਨ ਕੁਦਰਤੀ ਤੌਰ ਤਰੀਕੇ ਛੱਡ ਕੇ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ। ਇਸੇ ਤਰ੍ਹਾਂ ਕਈ ਵਾਰੀ ਕੁਦਰਤੀ ਆਫਤਾਂ ਜ਼ਿਆਦਾ ਨੁਕਸਾਨਦੇਹ ਵੀ ਹੁੰਦੀਆਂ ਹਨ। ਇਸ ਲਈ ਸਥਾਨਕ ਸਰਕਾਰਾਂ ਦੇ ਵੱਲੋਂ ਕੁਦਰਤੀ ਸਾਰਨਾ ਦੀ ਸੰਭਾਲ ਕਰਨ ਲਈ ਕੁਝ ਨਿਯਮ ਬਣਾਏ ਜਾਂਦੇ ਹਨ ਪ੍ਰੰਤੂ ਫਿਰ ਵੀ ਇਹ ਕੁਦਰਤੀ ਆਫਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸੇ ਤਰ੍ਹਾਂ ਹੁਣ ਇਕ ਵੱਡੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ।

ਇਸ ਖਬਰ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿਉਂਕਿ ਕੁਦਰਤੀ ਆਫ਼ਤ ਸਬੰਧੀ ਆਈ ਇਹ ਮਾੜੀ ਖਬਰ ਤੁਹਾਨੂੰ ਹੈਰਾਨ ਕਰ ਦੇਵੇਗੀ। ਦਰਾਅਸਲ ਭਾਰਤ ਦੇ ਉੱਤਰ-ਪੂਰਬ ਰਾਜ ਅਸਾਮ ਵਿਚ ਇਕ ਬੁੱਢੀ ਕੁਦਰਤੀ ਆਫ਼ਤ ਆ ਗਈ। ਦਰਾਅਸਲ ਅਸਾਮ ਦੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੈ ਇਸ ਭੂਚਾਲ ਦੀ ਤੀਬਰਤਾ ਰਿਕਟੇਅਰ ਪੈਮਾਨੇ ਉੱਤੇ 6.4 ਮਹਿਸੂਸ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਰਾਜ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਹੁਣੇ ਅਸਾਮ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

ਫਿਲਹਾਲ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਅਸਾਮ ਵਿਚ ਆਏ ਭੂਚਾਲ ਦੇ ਝਟਕੇ ਪੂਰੇ ਰਾਜ ਵਿਚ ਮਹਿਸੂਸ ਜੋ ਕਿ ਉੱਤਰੀ ਬੰਗਾਲ ਅਤੇ ਉੱਤਰ-ਪੂਰਬ ਦੇ ਕੁਝ ਹਿੱਸਿਆਂ ਵਿਚ ਮਹਿਸੂਸ ਕੀਤੇ ਗਏ ਹਨ। ਇਸ ਤੋਂ ਇਲਾਵਾ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹ ਭੂਚਾਲ ਦੇ ਤੇਜਪੁਰ ਤੋਂ ਸ਼ੁਰੂ ਹੋਇਆ ਸੀ ਅਤੇ ਸਵੇਰੇ 7.51 ਵਜੇ ਪਹਿਲਾ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ।‌ ਜਿਸ ਤੋਂ ਬਾਅਦ ਫਿਰ ਸਵੇਰੇ 7.55 ਵਜੇ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

ਕਿਹਾ ਜਾ ਰਿਹਾ ਹੈ ਕਿ ਭੂਚਾਲ ਦੀ ਤੀਬਰਤਾ ਬਹੁਤ ਜ਼ਿਆਦਾ ਤੇਜ਼ ਸੀ ਜਿਸ ਕਾਰਨ ਰਾਜ ਦੀਆਂ ਕਈ ਇਮਾਰਤਾਂ ਵਿੱਚ ਤਰੇੜ ਆ ਗਈ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਇਥੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਪਰ ਫਿਰ ਇਸ ਕੁਦਰਤੀ ਆਫ਼ਤ ਜਾਂ ਭੂਚਾਲ ਦੇ ਕਾਰਨ ਹੋਏ ਨੁਕਸਾਨ ਪਤਾ ਨਹੀਂ ਚੱਲ ਸਕਿਆ। ਪ੍ਰਸ਼ਾਸਨ ਦੇ ਵੱਲੋਂ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।