ਸੋਨੀਆ ਮਾਨ ਦੀ ਵੀਡੀਉ ਹੋਈ ਵਾਇਰਲ

ਪੰਜਾਬੀ ਮਾਡਲ ਤੇ ਅਦਾਕਾਰਾ ਸੋਨੀਆ ਮਾਨ ਨੂੰ ਸੋਸ਼ਲ ਮੀਡੀਆ ’ਤੇ ਦੀਪ ਸਿੱਧੂ ਖ਼ਿਲਾਫ਼ ਬੋਲਣ ਦੇ ਚਲਦਿਆਂ ਧ-ਮ-ਕੀ ਮਿਲੀ ਹੈ। ਇਸ ਗੱਲ ਦਾ ਖੁਲਾਸਾ ਅੱਜ ਸੋਨੀਆ ਮਾਨ ਵਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ ਗਿਆ ਹੈ। ਸੋਨੀਆ ਮਾਨ ਨੇ ਬੀਤੇ ਦਿਨੀਂ ਦੀਪ ਸਿੱਧੂ ਦੇ 26 ਜਨਵਰੀ ਨੂੰ ਲਾਲ ਕਿਲੇ ’ਤੇ ਹੋਏ ਘਟਨਾਕ੍ਰਮ ’ਤੇ ਟਿੱਪਣੀ ਕੀਤੀ ਸੀ। ਸੋਨੀਆ ਮਾਨ ਨੇ ਇਕ ਪੋਸਟ ਸਾਂਝੀ ਕਰਦਿਆਂ ਦੀਪ ਸਿੱਧੂ ਨੂੰ ਬੀ. ਜੇ. ਪੀ. ਦਾ ਸੱਪ ਦੱਸਿਆ ਸੀ।


ਪੰਜਾਬੀ ਇੰਡਸਟਰੀ ਵਿੱਚ ਆਪਣਾ ਇੱਕ ਅਲੱਗ ਸਥਾਨ ਬਣਾਉਣ ਵਾਲੀ ਅਦਾਕਾਰਾ ਸੋਨੀਆ ਮਾਨ ਅੱਜ ਆਪਣਾ 32ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸੋਨੀਆ ਮਾਨ ਦਾ ਜਨਮ 10 ਸਤੰਬਰ 1987 ਨੂੰ ਨੈਨੀਤਾਲ ਉਤਰਾਖੰਡ ‘ਚ ਹੋਇਆ ਸੀ। ਸੋਨੀਆ ਮਾਨ ਨੇ ਪੰਜਾਬੀ ਇੰਡਸਟਰੀ ਤੋਂ ਇਲਾਵਾ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਕੱਲ੍ਹ ਸੋਨੀਆ ਮਾਨ ‘ਹੈਪੀ ਹਾਰਡੀ ਐਂਡ ਹੀਰ’ ਫਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ।


ਇਸ ਘਟਨਾਕ੍ਰਮ ’ਤੇ ਸੋਨੀਆ ਮਾਨ ਨੇ ਕਿਹਾ ਕਿ ਉਸ ਨੇ ਕੋਈ ਪੁਲਸ ਸ਼ਿਕਾਇਤ ਅਜੇ ਤਕ ਦਰਜ ਨਹੀਂ ਕਰਵਾਈ ਹੈ। ਦਿੱਲੀ ਦੇ ਬਾਰਡਰਾਂ ’ਤੇ ਉਹ ਅਜੇ ਵੀ ਬਿਨਾਂ ਸੁਰੱਖਿਆ ਦੇ ਸੇਵਾ ਭਾਵਨਾ ਨਾਲ ਕੰਮ ਕਰ ਰਹੀ ਹੈ। ਦੀਪ ਸਿੱਧੂ ਬਾਰੇ ਮੁੜ ਬੋਲਦਿਆਂ ਸੋਨੀਆ ਮਾਨ ਨੇ ਕਿਹਾ ਕਿ ਉਸ ਦਾ ਸਟੈਂਡ ਅਜੇ ਵੀ ਦੀਪ ਸਿੱਧੂ ਨੂੰ ਲੈ ਕੇ ਪਹਿਲਾਂ ਵਾਲਾ ਹੀ ਹੈ। ਸੋਨੀਆ ਮਾਨ ਨੇ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਕਿਸਾਨ ਅੰਦੋਲਨ ਨੂੰ ਖਰਾਬ ਕਰਨ ਦੇ ਚਲਦਿਆਂ ਹੀ ਦੀਪ ਸਿੱਧੂ ਨੇ ਹੀ ਲੋਕਾਂ ਨੂੰ ਭ-ੜ-ਕਾ ਕੇ ਲਾਲ ਕਿਲੇ ਵੱਲ ਜਾਣ ਲਈ ਆਖਿਆ ਸੀ।

ਸੋਨੀਆ ਮਾਨ ਬਹੁਤ ਸਾਰੇ ਪੰਜਾਬੀ ਗੀਤਾਂ ‘ਚ ਮਾਡਲਿੰਗ ਅਤੇ ਸਾਊਥ ਦੀਆਂ ਫ਼ਿਲਮਾਂ ‘ਚ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਚ ਘਰ ਕਰ ਚੁੱਕੇ ਹਨ। ਦੇਖਣਾ ਹੋਵੇਗਾ ਬਾਲੀਵੁੱਡ ‘ਚ ਹੁਣ ਉਹਨਾਂ ਦੀਆਂ ਅਦਾਵਾਂ ਦਾ ਕਿੰਨ੍ਹਾਂ ਕੁ ਜਾਦੂ ਚਲਦਾ ਹੈ।

Posted in News