ਸੈਲਫੀ ਲੈਂਦੇ ਹੋਏ ਫੈਨ ‘ਤੇ ਭੜਕੇ ਸਲਮਾਨ ਖ਼ਾਨ, ਬੋਲੇ ‘ਨੱਚਣਾ ਬੰਦ ਕਰ’

0
243

ਮੁੰਬਈ (ਬਿਊਰੋ) – ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਉਨ੍ਹਾਂ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਹੇ ਇਕ ਫੈਨ ‘ਤੇ ਭੜਕ ਗਏ। ਇਕ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਗਏ ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਸਲਮਾਨ ਖ਼ਾਨ ਨੂੰ ਇਕ ਫੈਨ ਨੇ ਉਨ੍ਹਾਂ ਨਾਲ ਤਸਵੀਰ ਲੈਣ ਦੀ ਰਿਕੁਐਸਟ ਕੀਤੀ। ਇਸ ਦੌਰਾਨ ਸਲਮਾਨ ਉੱਥੇ ਮੌਜੂਦ ਕੈਮਰਾ ਮੈਨ ਦੇ ਸਾਹਮਣੇ ਪੋਜ਼ ਦੇਣ ਲੱਗੇ। ਹਾਲਾਂਕਿ, ਫੈਨ ਇਸ ਦੀ ਬਜਾਏ ਸੈਲਫੀ ਲੈਣਾ ਚਾਹੁੰਦਾ ਸੀ। ਸਲਮਾਨ ਨੇ ਕਿਹਾ ਕਿ ਕੈਮਰੇ ਨਾਲ ਮੌਜੂਦ ਲੋਕ ਪਹਿਲਾਂ ਹੀ ਉਨ੍ਹਾਂ ਦੇ ਲਈ ਤਸਵੀਰ ਲੈ ਰਹੇ ਹਨ। ਉਸ ਸਮੇਂ ਉੱਥੇ ਮੌਜੂਦ ਕੈਮਰਾਮੈਨ ਨੇ ਵੀ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਤਸਵੀਰ ਲੈ ਰਹੇ ਹਨ ਪਰ ਸੈਲਫੀ ਲੈ ਰਹੇ ਸ਼ਖਸ ਨੇ ਆਪਣਾ ਫੋਨ ਹੇਠਾਂ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਉਹ ਸੈਲਫੀ ਨੂੰ ਵੱਖ-ਵੱਖ ਐਂਗਲ ਤੋਂ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਸਲਮਾਨ ਨੇ ਕਿਹਾ, ”ਨੱਚਣਾ ਬੰਦ ਕਰ”।

ਫ਼ਿਲਮ ਦੇ ਪ੍ਰੋਗਰਾਮ ‘ਚ ਆਏ ਸਨ ਸ਼ਾਮਲ ਹੋਣ
ਮੌਜੂਦਾ ਸਮੇਂ ‘ਚ ‘ਬਿਗ ਬਾਸ 15’ ਟੀ. ਵੀ. ਸ਼ੋਅ ਨੂੰ ਹੋਸਟ ਕਰ ਰਹੇ ਸਲਮਾਨ ਖ਼ਾਨ ਆਪਣੀ ਅਗਲੀ ਫ਼ਿਲਮ ‘ਅੰਤਿਮ : ਦਿ ਫਾਈਨਲ ਟਰੁੱਥ’ ਦੇ ਪ੍ਰਮੋਸ਼ਨ ਪ੍ਰੋਗਰਾਮ ‘ਚ ਸ਼ਾਮਲ ਹੋ ਰਹੇ ਸਨ। ਬਾਲੀਵੁੱਡ ਫ਼ਿਲਮ ਇਸ ਮਹੀਨੇ ਦੇ ਅੰਤ ‘ਚ ਰਿਲੀਜ਼ ਹੋਵੇਗੀ। ਮਹੇਸ਼ ਮਾਂਜਰੇਕਰ ਵੱਲੋਂ ਨਿਰਦੇਸ਼ਤ, ‘ਅੰਤਿਮ’ ‘ਚ ਸਲਮਾਨ ਦੇ ਭਣਵਈਆ ਆਯੁਸ਼ ਸ਼ਰਮਾ ਵੀ ਹਨ। ਜਿੱਥੇ ਸਲਮਾਨ ਪੁਲਸ ਦੀ ਵਰਦੀ ‘ਚ ਹਨ, ਉਥੇ ਹੀ ਆਯੁਸ਼ ਇਕ ਗੈਂਗਸਟਰ ਦੀ ਭੂਮਿਕਾ ‘ਚ ਹਨ। ਆਯੁਸ਼ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਸਲਮਾਨ ਨਾਲ ਕੰਮ ਕਰਨ ਦੀ ਗੱਲ ਕਹੀ ਅਤੇ ਕਿਹਾ ਕਿ ਭਾਈ ਬਹੁਤ ਦਿਆਲੂ ਹਨ। ਰੀਅਲ ਲਾਈਫ ‘ਚ ਤਾਂ ਕਾਫ਼ੀ ਸਵੀਟ ਹਨ ਪਰ ਜਦੋਂ ਤੁਸੀਂ ਮੂਵੀ ਸੈੱਟ ‘ਤੇ ਵੇਖਦੇ ਹੋ, ਉਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਸਲਮਾਨ ਖ਼ਾਨ ਦੇ ਸਾਹਮਣੇ ਖੜ੍ਹੇ ਹੋ ਗਏ ਹੋ ਅਤੇ ਤੁਹਾਨੂੰ ਉਨ੍ਹਾਂ ਨੂੰ ਪੰਚ ਮਾਰਨਾ ਹੈ। ਇਸ ਦੌਰਾਨ ਮੇਰੀ ਧੜਕਣ ਵਧਣੀ ਸ਼ੁਰੂ ਹੋ ਜਾਂਦੀ ਸੀ।

ਐਟੀਟਿਊਟ ‘ਤੇ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਦਿੱਤਾ ਰਿਐਕ‍ਸ਼ਨ
ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਲੋਕ ਜੰਮ ਕੇ ਰਿਐਕਸ਼ਨ ਦੇ ਰਹੇ ਹਨ। ਵੀਡੀਓ ਦੇ ਵਾਇਰਲ ਹੁੰਦੇ ਹੀ ਲੱਖਾਂ ਦੀ ਗਿਣਤੀ ‘ਚ ਵਿਊਜ਼ ਆ ਚੁੱਕੇ ਹਨ। ਇਕ ਯੂਜ਼ਰ ਨੇ ਲਿਖਿਆ ਮੈਗਾਸ‍ਟਾਰ। ਦੂਜੇ ਨੇ ਲਿਖਿਆ ਭਾਈ ਨੂੰ ਪਤਾ ਨਹੀਂ ਕਿਸ ਗੱਲ ਦੀ ਆਕੜ ਹੈ। ਇਕ ਅਤੇ ਫੈਨ ਨੇ ਲਿਖਿਆ ਸਲਮਾਨ ਖ਼ਾਨ ਤੋਂ ਦੋ ਗਜ ਦੀ ਦੂਰੀ ‘ਤੇ ਰਹਿ ਭਰਾ। ਉਥੇ ਹੀ ਕੁਝ ਸਲਮਾਨ ਫੈਨ ਐਕਟਰ ਦਾ ਫੇਵਰ ਲੈਂਦੇ ਹੋਏ ਫੈਨ ਨੂੰ ਗਲਤ ਦੱਸ ਰਹੇ ਹਨ ਅਤੇ ਕਹਿ ਰਹੇ ਹਨ ਚੰਗਾ ਹੋਇਆ, ਉਸ ਦਾ ਫੋਨ ਨਹੀਂ ਖੋਹਿਆ। ਫੈਨਸ ਨੂੰ ਕਾਊਂਟਰ ਕਰਦੇ ਹੋਏ ਯੂਜ਼ਰਜ਼ ਕਹਿ ਰਹੇ ਹਨ ਕਿ ਇਹ ਐਕ‍ਟਰ ਅਸਾਂ ਫੈਨਸ ਦੀ ਵਜ੍ਹਾ ਨਾਲ ਤਾਂ ਬਣੇ ਹਨ ਤਾਂ ਅਜਿਹਾ ਵਿਹਾਰ ਕਰਿਓ।