
ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ ਮਸ਼ਹੂਰ ਬੋਲੀਵੁਡ ਐਕਟਰ ਅਤੇ ਗੁਰਦਾਸਪੁਰ ਤੋਂ ਸਾਂਸਦ ਸੰਨੀ ਦਿਓਲ ਅੱਜ ਪਠਾਨਕੋਟ ਪਹੁੰਚੇ ਪਰ ਓਹਨਾ ਦੇ ਘਰ ਦੇ ਬਾਹਰ ਤੋਂ ਇੱਕ ਵੱਡੀ ਖਬਰ ਆ ਰਹੀ ਹੈ,,ਗੁਰਦਾਸਪੁਰ ਤੋਂ ਬੀਜੇਪੀ ਦੇ ਸੰਸਦ ਮੈਂਬਰ ਸੰਨੀ ਦਿਓਲ ਅੱਜ ਪਠਾਨਕੋਟ ਪਹੁੰਚੇ।
ਇਸ ਦੌਰਾਨ ਬੇਰੋਜ਼ਗਾਰ ਨੌਜਵਾਨਾਂ ਨੇ ਸੰਨੀ ਦਿਓਲ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਪਰ ਸੰਨੀ ਦਿਓਲ ਵੱਲੋਂ ਨਾ ਮਿਲਣ ‘ਤੇ ਲੋਕ ਨਰਾਜ਼ ਹੋ ਗਏ ।ਸੰਨੀ ਦਿਓਲ ਦੇ ਨਾ ਮਿਲਣ ‘ਤੇ ਲੋਕਾਂ ਨੇ ਉਨਾਂ ਦੀ ਕੋਠੀ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਨੌਜਵਾਨਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਰੋਜ਼ਗਾਰ ਦੀ ਮੰਗ ਕੀਤੀ। ਉਨ੍ਹਾਂ ਇਲਜ਼ਾਮ ਲਾਇਆ ਕਿ ਸੰਸਦ ਮੈਂਬਰ ਆਮ ਲੋਕਾਂ ਨੂੰ ਨਹੀਂ ਮਿਲ ਰਹੇ।
ਬੀਜੇਪੀ ਦੇ ਸੰਸਦ ਮੈਂਬਰ ਸੰਨੀ ਦਿਓਲ ਸਿਆਸਤਦਾਨ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਵੀ ਹਨ ਤੇ ਉਹ ਜ਼ਿਆਦਾ ਸਮਾਂ ਮੁੰਬਈ ਵਿਖੇ ਹੀ ਗੁਜ਼ਾਰਦੇ ਹਨ ਤੇ ਕਦੇ-ਕਦੇ ਪੰਜਾਬ ਦੌਰਾ ਕਰਦੇ ਹਨ। ਹੁਣ ਜਦੋਂ ਉਹ ਪਠਾਨਕੋਟ ਪਹੁੰਚੇ ਹਨ ਤਾਂ ਲੋਕਾਂ ਦਾ ਰੋਸ ਹੈ ਕਿ ਉਹ ਮਿਲ ਨਹੀਂ ਰਹੇ। ਫਿਲਹਾਲ ਹਜੇ ਤੱਕ ਇਸ ਮਾਮਲੇ ਤੇ ਸੰਨੀ ਦਿਓਲ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।